ਹਾਦਸਾ ਇੰਨਾਂ ਭਿਆਨਕ ਸੀ ਕਿ ਪਲਾਂ ''ਚ ਨਿਕਲ ਗਈ ਜਾਨ (ਦੇਖੋ ਤਸਵੀਰਾਂ)

06/19/2017 10:04:50 AM

ਸ਼ਾਹਕੋਟ/ਮਲਸੀਆਂ (ਮਰਵਾਹਾ)— ਮਲਸੀਆਂ-ਲੋਹੀਆਂ ਸੜਕ 'ਤੇ ਰੂਪੇਵਾਲ ਮੰਡੀ ਨੇੜੇ ਇਕ ਟਰੱਕ ਤੇ ਮਹਿੰਦਰਾ ਯਾਇਲੋ ਜੀਪ ਦੇ ਵਿਚਕਾਰ ਹੋਈ ਸਿੱਧੀ ਟੱਕਰ 'ਚ 2 ਮਾਸੂਮ ਬੱਚਿਆਂ ਸਮੇਤ 4 ਦੀ ਦਰਦਨਾਕ ਮੌਤ ਹੋ ਗਈ, ਜਦਕਿ 9 ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ 2 ਨੂੰ ਨਕੋਦਰ ਤੇ 7 ਨੂੰ ਜਲੰਧਰ ਦੇ ਨਿੱਜੀ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। 

PunjabKesari
ਹਾਦਸੇ ਵਾਲੀ ਥਾਂ 'ਤੇ ਮੌਜੂਦ ਮਲਸੀਆਂ ਪੁਲਸ ਚੌਕੀ ਇੰਚਾਰਜ ਰਘੂਬੀਰ ਸਿੰਘ ਅਤੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਅੱਡਾ ਰੂਪੇਵਾਲ ਤੋਂ ਰੂਪੇਵਾਲ ਮੰਡੀ ਦੇ ਵਿਚਕਾਰ ਇਕ ਸਪੀਡ ਬਰੇਕਰ 'ਤੇ ਇਕ ਟਰੱਕ ਅਤੇ ਮਹਿੰਦਰਾ ਯਾਇਲੋ ਜੀਪ ਦੀ ਸਿੱਧੀ ਟੱਕਰ ਹੋ ਗਈ। ਹਾਦਸੇ 'ਚ ਜੀਪ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਸੜਕ ਹਾਦਸੇ 'ਚ 2 ਮਾਸੂਮ ਬੱਚਿਆਂ ਸਮੇਤ 4 ਦੀ ਦਰਦਨਾਕ ਮੌਤ ਹੋ ਗਈ। ਮਿਤ੍ਰਕਾਂ 'ਚ ਜੀਪ ਚਾਲਕ ਰਣਜੀਤ ਸਿੰਘ (55), ਪਰਮਿੰਦਰ ਕੌਰ (54), ਸੁਖਦੀਪ ਸਿੰਘ (ਸਾਢੇ 3 ਸਾਲ), ਜਪਜੀਤ ਸਿੰਘ (11 ਮਹੀਨੇ) ਸ਼ਾਮਲ ਹਨ, ਜਦਕਿ ਜੋ 9 ਲੋਕ ਜ਼ਖਮੀ ਹੋ ਗਏ, ਉਨ੍ਹਾਂ 'ਚ ਹਰਪ੍ਰੀਤ ਸਿੰਘ (29), ਮਨਜੋਤ ਸਿੰਘ (ਢਾਈ ਸਾਲ) ਦੋਵੇਂ ਨਕੋਦਰ ਦੇ ਨਿੱਜੀ ਹਸਪਤਾਲਾਂ 'ਚ ਦਾਖਲ ਹਨ। ਇਸ ਤੋਂ ਇਲਾਵਾ ਸੁਖਵੰਤ ਕੌਰ (28), ਬਲਜੀਤ ਕੌਰ (26), ਗੁਰਬਚਨ ਕੌਰ (50), ਕਰਮਜੀਤ ਸਿੰਘ (21), ਗੁਰਲੀਨ ਸਿੰਘ (19), ਗੁਰਿੰਦਰ ਸਿੰਘ (23) ਅਤੇ ਜਤਿੰਦਰਜੀਤ ਸਿੰਘ ਉਰਫ ਲਵਲੀ ਸ਼ਾਮਲ ਹਨ, ਜਿਨ੍ਹਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਇਹ ਸਾਰੇ ਲੋਕ ਪਿੰਡ ਨੰਗਲ ਲੁਬਾਣਾ ਥਾਣਾ ਨਡਾਲਾ ਜ਼ਿਲਾ ਕਪੂਰਥਲਾ ਦੇ ਰਹਿਣ ਵਾਲੇ ਹਨ।
ਚੌਕੀ ਇੰਚਾਰਜ ਰਘੂਬੀਰ ਸਿੰਘ ਤੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਮ੍ਰਿਤਕ ਅਤੇ ਜ਼ਖਮੀ ਹੋਏ ਲੋਕ ਆਪਣੇ ਪਿੰਡ ਨੰਗਲ ਲੁਬਾਣਾ ਥਾਣਾ ਨਡਾਲਾ ਜ਼ਿਲਾ ਕਪੂਰਥਲਾ ਤੋਂ ਜੀਪ ਪੀ ਬੀ 08 ਬੀ ਜੇ 8333 'ਚ ਸਵਾਰ ਹੋ ਕੇ ਧਾਰਮਿਕ ਯਾਤਰਾ ਕਰਨ ਲਈ ਮੋਗਾ ਜਾ ਰਹੇ ਸਨ, ਜਦੋਂਕਿ ਟਰੱਕ ਪੀ ਬੀ 32 ਜੇ 9981 ਮਲਸੀਆਂ ਤੋਂ ਲੋਹੀਆਂ ਵੱਲ ਨੂੰ ਆ ਰਿਹਾ ਸੀ ਕਿ ਰੂਪੇਵਾਲ ਮੰਡੀ ਦੇ ਨਜ਼ਦੀਕ ਇਕ ਸਪੀਡ ਬਰੇਕਰ ਤੋਂ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਜੀਪ 'ਤੇ ਚੜ੍ਹ ਗਿਆ। ਸੂਚਨਾ ਮਿਲਣ 'ਤੇ ਮਲਸੀਆਂ ਚੌਕੀ ਪੁਲਸ ਤੁਰੰਤ ਘਟਨਾ ਵਾਲੀ ਥਾਂ 'ਤੇ ਪੁੱਜ ਗਈ।  ਆਸ-ਪਾਸ ਦੇ ਲੋਕਾਂ ਦੀ ਸਹਾਇਤਾ ਨਾਲ ਜ਼ਖਮੀਆਂ ਨੂੰ ਜੀਪ 'ਚੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲਾਂ 'ਚ ਭੇਜਿਆ ਗਿਆ। ਇਸ ਤੋਂ ਇਲਾਵਾ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਹੈ। ਦੇਰ ਸ਼ਾਮ ਐੱਸ. ਐੱਚ. ਓ. ਰੁਪਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਦੇ ਬਿਆਨ 'ਤੇ ਪੁਲਸ ਨੇ ਟਰੱਕ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Related News