ਕਰਜ਼ੇ ਤੋਂ ਤੰਗ ਵਿਅਕਤੀ ਨੇ ਨਿਗਲਿਆ ਜ਼ਹਿਰ

06/25/2017 4:16:51 PM


ਫਗਵਾੜਾ(ਜਲੋਟਾ)-ਪਿੰਡ ਪਲਾਹੀ 'ਚ ਭੇਦਭਰੇ ਹਾਲਾਤ 'ਚ ਇਕ ਵਿਅਕਤੀ ਵਲੋਂ ਜ਼ਹਿਰੀਲੀ ਚੀਜ਼ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ । ਪੀੜਤ ਜਿਸਦੀ ਪਛਾਣ ਗੋਪਾਲ ਵਾਸੀ ਪਿੰਡ ਪਲਾਹੀ ਹੈ, ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ । ਉਸਦੇ ਪਰਿਵਾਰਿਕ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਉਸਨੇ ਕਿਸੇ ਕੋਲੋਂ ਕਰਜ਼ਾ ਲਿਆ ਹੋਇਆ ਹੈ ਅਤੇ ਕਿਸ਼ਤਾਂ 'ਚ ਕਰਜ਼ਾ ਵਾਪਸ ਵੀ ਕਰ ਰਿਹਾ ਹੈ ਪਰ ਸਬੰਧਤ ਵਿਅਕਤੀ ਜਿਸ ਤੋਂ ਉਸਨੇ ਕਰਜ਼ਾ ਲੈ ਰੱਖਿਆ ਹੈ, ਉਸਨੂੰ ਬੇਵਜ੍ਹਾ ਤੰਗ-ਪ੍ਰੇਸ਼ਾਨ ਕਰ ਰਿਹਾ ਹੈ । ਸੰਬੰਧਤ ਵਿਅਕਤੀ ਉਸਦੇ ਘਰ ਨੂੰ ਤਾਲਾ ਲਗਾਉਣ ਦੀ ਵੀ ਧਮਕੀ ਦੇ ਰਿਹਾ ਹੈ । ਇਸਦੇ ਚਲਦੇ ਗੋਪਾਲ ਨੇ ਮਜਬੂਰ ਹੋ ਕੇ ਪ੍ਰੇਸ਼ਾਨੀ 'ਚ ਜ਼ਹਿਰੀਲੀ ਚੀਜ਼ ਨਿਗਲੀ ਹੈ । ਪੁਲਸ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ।


Related News