ਜਾਲੀ ਕਰੰਸੀ ਸਮੇਤ 2 ਗ੍ਰਿਫਤਾਰ

12/11/2017 6:00:54 PM

ਪਟਿਆਲਾ (ਬਲਜਿੰਦਰ) — ਥਾਣਾ ਕੋਤਵਾਲੀ ਦੀ ਪੁਲਸ ਨੇ ਐੱਸ. ਐੱਚ. ਓ. ਰਾਹੁਲ ਕੌਸ਼ਲ ਦੀ ਅਗਵਾਈ 'ਚ 2 ਵਿਅਕਤੀਆਂ ਨੂੰ ਜਾਲੀ ਕਰੰਸੀ ਦੇ ਨਾਲ ਗ੍ਰਿਫਤਾਰ ਕੀਤਾ ਹੈ। 
ਇਸ ਮਾਮਲੇ 'ਚ ਪੁਲਸ ਨੇ ਗ੍ਰਿਫਤਾਰ ਕੀਤੇ ਗਏ ਜਿਸ਼ਾਨ ਤੇ ਆਜ਼ਾਦ ਨਿਵਾਸੀ ਪਿੰਡ ਗੰਗੋਹ ਖਾਲਸਾ ਜ਼ਿਲਾ ਸਹਾਰਨਪੁਰ ਉੱਤਰ ਪ੍ਰਦੇਸ਼ ਦੇ ਖਿਲਾਫ 489 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਦੇ ਮੁਤਾਬਕ ਐੱਸ.ਆਈ. ਕਰਤਾਰ ਸਿੰਘ ਪੁਲਸ ਪਾਰਟੀ ਸਮੇਤ ਘਲੋੜੀ ਗੇਟਦੇ ਕੋਲ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਜਾਲੀ ਕਰੰਸੀ ਦਾ ਧੰਦਾ ਕਰਦੇ ਹਨ। ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 29 ਹਜ਼ਾਰ ਰੁਪਏ ਦੀ ਜਾਲੀ ਕਰੰਸੀ ਬਰਾਮਦ ਕੀਤੀ।


Related News