ਮੋਟਰਸਾਈਕਲ ਚਾਲਕ ਤੋਂ 12 ਕਿੱਲੋ ਚੂਰਾ-ਪੋਸਤ ਬਰਾਮਦ

06/26/2017 6:45:34 AM

ਹੁਸ਼ਿਆਰਪੁਰ/ਕੋਟ ਫਤੂਹੀ, (ਅਸ਼ਵਨੀ, ਬਹਾਦਰ ਖਾਨ)- ਥਾਣਾ ਮੇਹਟੀਆਣਾ ਅਧੀਨ ਪਿੰਡ ਠੁਆਣਾ ਕੋਲ ਨਾਕਾਬੰਦੀ ਦੌਰਾਨ ਇਕ ਨੌਜਵਾਨ ਮਨਜੀਤ ਪਾਲ ਉਰਫ ਬਿੱਲਾ ਵਾਸੀ ਪਿੰਡ ਜਿਆਣ ਦੇ ਕਬਜ਼ੇ 'ਚੋਂ ਪੁਲਸ ਨੇ 12 ਕਿੱਲੋ ਚੂਰਾ-ਪੋਸਤ ਬਰਾਮਦ ਕੀਤਾ। ਪੁਲਸ ਚੌਕੀ ਕੋਤਫਤੂਹੀ ਦੇ ਮੁਖੀ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਦੋਸ਼ੀ ਇਹ ਚੂਰਾ-ਪੋਸਤ ਮੋਟਰਸਾਈਕਲ ਨੰ. ਪੀ ਬੀ 07 ਏ ਕੇ-4439 'ਤੇ ਲਿਜਾ ਰਿਹਾ ਸੀ। ਪੁਲਸ ਨੇ ਦੋਸ਼ੀ ਵਿਰੁੱਧ ਨਾਰਕੋਟਿਕਸ ਐਕਟ ਦੀ ਧਾਰਾ 15-61-85 ਅਧੀਨ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਦੋਸ਼ੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।


Related News