ਜਾਅਲੀ ਕਰੰਸੀ ਦੇ ਦੋਸ਼ ''ਚ 1 ਗ੍ਰਿਫ਼ਤਾਰ, 1 ਫਰਾਰ

12/12/2017 6:25:03 AM

ਪਟਿਆਲਾ, (ਬਲਜਿੰਦਰ)- ਜਾਅਲੀ ਕਰੰਸੀ ਦੇ ਦੋਸ਼ ਵਿਚ ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਐੱਸ. ਪੀ. ਡੀ. ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂ ਕਿ ਇਕ ਫਰਾਰ ਹੋ ਗਿਆ ਹੈ। ਇਸ ਮਾਮਲੇ ਵਿਚ ਪੁਲਸ ਨੇ ਜਿਸ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਆਜ਼ਾਦ ਵਾਸੀ ਪਿੰਡ ਗੰਗੋਹ ਖਾਲਸਾ ਜ਼ਿਲਾ ਸਹਾਰਨਪੁਰ (ਉੱਤਰ ਪ੍ਰਦੇਸ਼) ਫਰਾਰ ਹੋ ਗਿਆ ਅਤੇ ਦੋਵਾਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਐੱਸ. ਆਈ. ਕਰਤਾਰ ਸਿੰਘ ਤੇ ਏ. ਐੱਸ. ਆਈ. ਜੋਗਿੰਦਰ ਪੁਲਸ ਪਾਰਟੀ ਸਮੇਤ ਘਲੋੜੀ ਗੇਟ ਕੋਲ ਮੌਜੂਦ ਸਨ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਜਾਅਲੀ ਕਰੰਸੀ ਦਾ ਧੰਦਾ ਕਰਦੇ ਹਨ। ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ 29 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ। 
ਪੁਲਸ ਵੱਲੋਂ ਇਸ ਮਾਮਲੇ ਵਿਚ ਅੱਗੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਕਿ ਆਖਰ ਇਹ ਵਿਅਕਤੀ ਕਿੱਥੋਂ ਜਾਅਲੀ ਕਰੰਸੀ ਲੈ ਕੇ ਆਉਂਦੇ ਸਨ? ਅਤੇ ਅੱਗੇ ਕਿੱਥੇ-ਕਿੱਥੇ ਸਪਲਾਈ ਕਰਦੇ ਸਨ? ਪਟਿਆਲਾ ਦਾ ਇਨ੍ਹਾਂ ਨਾਲ ਕੀ ਕੁਨੈਕਸ਼ਨ ਹੈ? ਇਸ ਬਾਰੇ ਅਜੇ ਪੁਲਸ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ ਅਤੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News