5ਵੀਂ ਯੂ. ਕੇ. ਨੈਸ਼ਨਲ ਗਤਕਾ ਚੈਂਪਅਨਸ਼ਿਪ 28 ਨੂੰ, ਓਬਰਾਏ ਹੋਣਗੇ ਮੁੱਖ ਮਹਿਮਾਨ

08/16/2017 7:45:41 PM

ਯੂ. ਕੇ./ਜਲੰਧਰ— ਵਿਸ਼ਵ ਗਤਕਾ ਫੈਡਰੇਸ਼ਨ ਨਾਲ ਸੰਬੰਧਿਤ ਸੰਸਥਾ ਗਤਕਾ ਫੈਡਰੇਸ਼ਨ ਯੂ. ਕੇ. ਵਲੋਂ 28 ਅਗਸਤ ਨੂੰ 5 ਵੀਂ ਯੂ. ਕੇ. ਨੈਸ਼ਨਲ ਗਤਕਾ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਸੰਬੰਧ 'ਚ ਯੂ. ਕੇ. ਦੇ ਸਲੋਹ ਹਲਕੇ ਤੋਂ ਲੇਵਰ ਪਾਰਟੀ ਦੇ ਸੰਸਦ ਮੈਂਬਰ ਅਤੇ ਗਤਕਾ ਫੈਡਰੇਸ਼ਨ ਆਫ ਯੂ. ਕੇ. ਦੇ ਪ੍ਰਧਾਨ ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਚਿਗਵੈਲ (ਯੂ. ਕੇ.) 'ਚ ਸਵੇਰੇ 11 ਤੋਂ ਸ਼ਾਮ 6 ਵਜੇ ਤਕ ਹੋਣ ਵਾਲੀ ਇਸ ਚੈਂਪੀਅਨਸ਼ਿਪ 'ਚ ਸ਼੍ਰੀ ਗੁਰੂ ਸਿੰਘ ਸਭਾ ਬਾਕਿੰਗ ਅਤੇ ਸੈਵਨ ਕਿੰਗਜ਼ ਦਾ ਵਿਸ਼ੇਸ਼ ਸਹਿਯੋਗ ਹਾਸਲ ਹੈ।
ਯੂ. ਕੇ. ਦੀਆਂ ਪ੍ਰਮੁੱਖ ਗਤਕਾ ਟੀਮਾਂ ਇਸ ਦੌਰਾਨ ਆਪਣਾ ਬਿਹਤਰੀਨ ਪ੍ਰਦਰਸ਼ਨ ਦਿਖਾਉਣਗੀਆਂ। ਏਸ਼ੀਆ ਗਤਕਾ ਫੈਡਰੇਸ਼ਨ ਦੇ ਪ੍ਰਧਾਨ ਐੱਸ. ਪੀ. ਸਿੰਘ ਓਬਰਾਏ ਮੁੱਖ ਮਹਿਮਾਨ ਹੋਣਗੇ। ਬਾਕਿੰਗ ਐਂਡ ਸੈਵਨ ਕਿੰਗਜ਼ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਬੱਸੀ ਅਤੇ ਗਤਕਾ ਹਰਮਨ ਸਿੰਘ ਜੌਹਲ ਵਿਸ਼ੇਸ਼ ਸਹਿਯੋਗ ਦੇ ਰਹੇ ਹਨ। ਦੱਸਣਯੋਗ ਹੈ ਕਿ ਪੂਰੀ ਚੈਂਪੀਅਨਸ਼ਿਪ ਦੀ ਦੇਖ-ਰੇਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਕਰਨਗੇ।


Related News