ਜੇਲ ''ਚ ਜੰਮੀ ਸੀ ਪੰਜਾਬ ਦੀ ਇਹ ਚੋਟੀ ਦੀ ਮਹਿਲਾ ਆਗੂ, ਬਾਅਦ ''ਚ ਬਣੀ ਮੁੱਖ ਮੰਤਰੀ

12/23/2016 2:33:10 PM

ਜਲੰਧਰ : ਔਰਤਾਂ ਨੂੰ ਸਿਆਸਤ ''ਚ ਲਿਆਉਣ ਦੀ ਮੁਹਿੰਮ ਆਜ਼ਾਦੀ ਦੀ ਲੜਾਈ ਦੇ ਦੌਰ ਤੋਂ ਹੀ ਚੱਲੀ ਆ ਰਹੀ ਹੈ। ਅੱਜ ਦੇ ਸਮੇਂ ''ਚ ਕਈ ਔਰਤਾਂ ਵੱਖ-ਵੱਖ ਸੂਬਿਆਂ ''ਚ ਪ੍ਰਧਾਨਗੀ ਵੀ ਪ੍ਰਾਪਤ ਕਰ ਚੁੱਕੀਆਂ ਹਨ। ਕੇਂਦਰ ਦੀ ਮੌਜੂਦਾ ਸਰਕਾਰ ''ਚ ਵੀ ਕਈ ਔਰਤਾਂ ਦੀ ਹਿੱਸੇਦਾਰੀ ਹੈ। ਪੰਜਾਬ ''ਚ ਵੀ ਕਈ ਅਜਿਹੀਆਂ ਮਹਿਲਾ ਨੇਤਰੀਆਂ ਹਨ, ਜੋ ਆਪਣੇ ਸਿਆਸੀ ਅਹੁਦੇ ਨਾਲ ਇਲਾਕੇ ਦਾ ਵਿਕਾਸ ਕਰ ਰਹੀਆਂ ਹਨ। ਪੰਜਾਬ ਵਿਧਾਨ ਸਭਾ ਹਲਕਿਆਂ ''ਚ ਕੁੱਲ 117 ਵਿਧਾਇਕ ਹਨ। ਜੇਕਰ ਪੰਜਾਬ ਦੀ ਵਿਧਾਨ ਸਭਾ ''ਤੇ ਨਜ਼ਰ ਮਾਰੀ ਜਾਵੇ ਤਾਂ ਇਸ ''ਚਇਕ ਅਜਿਹੀ ਚੋਟੀ ਦੀ ਮਹਿਲਾ ਆਗੂ ਸ਼ਾਮਲ ਹੈ, ਜਿਸ ਦਾ ਜਨਮ ਜੇਲ ''ਚ ਹੋਇਆ ਸੀ।
ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਰਾਜਿੰਦਰ ਕੌਰ ਭੱਠਲ ਦੀ, ਜੋ ਕਿ 1996 ''ਚ ਪੰਜਾਬ ਦੀ ਮੁੱਖ ਮੰਤਰੀ ਰਹਿ ਚੁੱਕੀ ਹੈ। ਭਾਰਤੀ ਰਾਜਨੀਤੀ ਦੇ ਇਤਿਹਾਸ ''ਚ ਹੁਣ ਤੱਕ 8 ਮਹਿਲਾ ਮੁੱਖ ਮੰਤਰੀ ਹੋਈਆਂ ਹਨ, ਜਿਨ੍ਹਾਂ ''ਚੋਂ ਰਾਜਿੰਦਰ ਕੌਰ ਭੱਠਲ ਦਾ ਵੀ ਨਾਂ ਹੈ। ਭੱਠਲ ਪੰਜਾਬ ਦੀ ਕੱਦਵਾਰ ਮਹਿਲਾ ਆਗੂ ਹੈ। 1972 ਤੋਂ ਸਿਆਸਤ ''ਚ ਸਰਗਰਮ ਰਾਜਿੰਦਰ ਕੌਰ ਭੱਠਲ ਦਾ ਕਹਿਣਾ ਹੈ ਕਿ ਸਿਆਸਤ ''ਚ ਆਉਣ ਦੀ ਉਨ੍ਹਾਂ ਦੀ ਕੋਈ ਇੱਛਾ ਨਹੀਂ ਸੀ ਪਰ ਪਿਤਾ ਦੇ ਜ਼ੋਰ ਦੇਣ ''ਤੇ ਉਹ ਸਿਆਸਤ ''ਚ ਆਈ ਅਤੇ ਅੱਜ ਇਸ ਮੁਕਾਮ ਤੱਕ ਪਹੁੰਚ ਚੁੱਕੀ ਹੈ। 
ਆਜ਼ਾਦੀ ਘੁਲਾਟੀਏ ਬਾਬਾ ਹੀਰਾ ਸਿੰਘ ਭੱਠਲ ਦੀ ਬੇਟੀ ਰਾਜਿੰਦਰ ਕੌਰ ਦੇ ਜਨਮ ਦੀ ਕਹਾਣੀ ਵੀ ਕਾਫੀ ਦਿਲਚਸਪ ਹੈ। ਭੱਠਲ ਦਾ ਜਨਮ ਲਾਹੌਰ ਜੇਲ ''ਚ 1945 ''ਚ ਹੋਇਆ। ਹੀਰਾ ਸਿੰਘ ਭੱਠਲ ਆਜ਼ਾਦੀ ਦੀ ਲੜਾਈ ''ਚ ਸਰਗਰਮ ਸਨ ਅਤੇ ਬ੍ਰਿਟਿਸ਼ ਹਕੂਮਤ ਦੇ ਵਿਰੋਧ ਦੇ ਕਾਰਨ ਉਹ ਕਈ ਵਾਰ ਜੇਲ ਵੀ ਗਏ ਸਨ। ਰਾਜਿੰਦਰ ਕੌਰ ਦੇ ਜਨਮ ਸਮੇਂ ਵੀ ਹੀਰਾ ਸਿੰਘ ਜੇਲ ''ਚ ਹੀ ਸਨ। ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਨੂੰ ਵੀ ਜੇਲ ਭੇਜ ਦਿੱਤਾ ਗਿਆ। ਹੀਰਾ ਸਿੰਘ ਦੀ ਪਤਨੀ ਉਸ ਸਮੇਂ ਗਰਭਵਤੀ ਸੀ ਅਤੇ ਜੇਲ ''ਚ ਹੀ ਉਨ੍ਹਾਂ ਨੇ ਇਕ ਬੱਚੀ ਨੂੰ ਜਨਮ ਦਿੱਤਾ, ਜੋ ਬਾਅਦ ''ਚ ਪੰਜਾਬ ਦੀ ਮੁੱਖ ਮੰਤਰੀ ਬਣੀ। 
ਸੰਗਰੂਰ ਗੌਰਮਿੰਟ ਕਾਲਜ ਤੋਂ ਗ੍ਰੇਜੂਏਟ ਰਾਜਿੰਦਰ ਕੌਰ ਭੱਠਲ ਪੰਜਾਬ ਵਿਧਾਨ ਸਭਾ ਦੇ ਪੜ੍ਹੇ-ਲਿਖੇ ਆਗੂਆਂ ''ਚੋਂ ਇਕ ਹੈ। ਬੀ. ਏ. ਕਰਨ ਤੋਂ ਬਾਅਦ ਉਨ੍ਹਾਂ ਨੇ ਖਾਲਸਾ ਕਾਲਜ ਤੋਂ ਬੀ. ਐੱਡ. ਦੀ ਡਿਗਰੀ ਹਾਸਲ ਕੀਤੀ। ਵਿਦਿਆਰਥੀ ਜੀਵਨ ਤੋਂ ਸਿਆਸਤ ''ਚ ਸਰਗਰਮ ਭੱਠਲ ਸਟੂਡੈਂਟ ਆਰਗਨਾਈਜ਼ੇਸ਼ਨ ਦੇ ਨਾਲ-ਨਾਲ ਯੂਥ ਆਰਗੇਨਾਈਜ਼ੇਸ਼ਨ ''ਚ ਵੀ ਕੰਮ ਕਰ ਚੁੱਕੀ ਹੈ। ਭੱਠਲ ਨੇ ਆਪਣੀ ਜਵਾਨੀ ''ਚ ਹੀ ਇਕ ਵਧੀਆ ਸਿਆਸਤਦਾਨ ਦੇ ਰੂਪ ''ਚ ਆਪਣੀ ਪਛਾਣ ਬਣਾ ਲਈ ਸੀ। ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਗਰੀਬ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦੇ ਭੱਠਲ ਦੇ ਫੈਸਲੇ ਦੀ ਤਾਰੀਫ ਪੂਰੇ ਦੇਸ਼ ''ਚ ਹੋਈ ਸੀ। ਭੱਠਲ 1994 ''ਚ ਸਟੇਟ ਐਜੂਕੇਸ਼ਨ ਮਿਨਿਸਟਰ ਵੀ ਰਹਿ ਚੁੱਕੀ ਹੈ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਵਲੋਂ ਉਨ੍ਹਾਂ ਨੂੰ ਜੋ ਵੀ ਅਹੁਦਾ ਦਿੱਤਾ ਗਿਆ, ਉਸ ''ਚ ਉਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ ਹੈ।

Babita Marhas

News Editor

Related News