''ਸ਼ਰਾਬ'' ਲਈ ਨਵੀਂ ਸਰਕਾਰ ਦੀ ਕੀ ਪਾਲਿਸੀ ਹੋਵੇਗੀ, ਟਿਕੀਆਂ ਨੇ ਸਭ ਦੀਆਂ ਨਜ਼ਰਾਂ

03/15/2017 10:43:30 AM

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਸਾਫ ਕਰ ਚੁੱਕੇ ਹਨ ਕਿ ਪੰਜਾਬ ''ਚ ਸ਼ਰਾਬਬੰਦੀ ਨਹੀਂ ਹੋਵੇਗੀ ਪਰ ਨਵੀਂ ਸਰਕਾਰ ''ਚ ਸ਼ਰਾਬ ਨੂੰ ਲੈ ਕੇ ਕੀ ਪਾਲਿਸੀ ਰਹੇਗੀ, ਉਸ ''ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਦਾ ਕਾਰਨ ਇਹ ਹੈ ਕਿ ਅਕਾਲੀ ਦਲ ਦੇ ਨੇਤਾਵਾਂ ''ਤੇ ਸ਼ਰਾਬ ਦੇ ਕਾਰੋਬਾਰ ''ਤੇ ਕਬਜ਼ਾ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਕਈ ਨੇਤਾ ਤਾਂ ਖੁਦ ਠੇਕੇਦਾਰ ਰਹੇ ਹਨ ਅਤੇ ਫੈਕਟਰੀ ਤੱਕ ਦੇ ਮਾਲਕ ਸਨ। ਇਸ ਤੋਂ ਇਲਾਵਾ ਐੱਲ-13 ਦੇ ਰੂਪ ''ਚ ਡੰਪ ਵੀ ਅਕਾਲੀ ਦਲ ਦੇ ਨੇਤਾਵਾਂ ਨੂੰ ਵੀ ਮਿਲੇ। ਇਥੋਂ ਤੱਕ ਕਿ ਐੱਲ-1 (ਏ.) ਦੇ ਰੂਪ ''ਚ ਇਕ ਵੱਖਰਾ ਖਰਚ ਲੱਗਣ ਨਾਲ ਸ਼ਰਾਬ ਵੇਚਣ ਲਈ ਕਾਫੀ ਦੇਰ ਤਕ ਨਵੇਂ ਲੇਬਲ ਪਾਸ ਨਾ ਕਰਨ ਦਾ ਮੁੱਦਾ ਉੱਠ ਚੁੱਕਾ ਹੈ ਤੇ ਮਾਮਲਾ ਕੋਰਟ ਤੱਕ ਗਿਆ। ਇਨ੍ਹਾਂ ਪਹਿਲੂਆਂ ''ਤੇ ਕੈਪਟਨ ਦਾ ਰੁਖ਼ ਦੇਖਣ ਲਾਇਕ ਹੋਵੇਗਾ। ਇਹ ਵੀ ਅਹਿਮ ਰਹੇਗਾ ਕਿ ਸ਼ਰਾਬ ਦੇ ਰੇਟ ਤੈਅ ਕਰਕੇ ਸਰਕਾਰ ਦੇ ਮਾਲੀਆ ਦਾ ਨੁਕਸਾਨ ਰੋਕਣ ਲਈ ਬਾਕੀ ਸੂਬਿਆਂ ਦੀ ਤਰ੍ਹਾਂ ਆਪਣੇ ਤੌਰ ''ਤੇ ਠੇਕੇ ਚਲਾਉਣ ਬਾਰੇ ਨਵਜੋਤ ਸਿੱਧੂ ਦੇ ਮਤੇ ''ਤੇ ਕੀ ਫੈਸਲਾ ਲਿਆ ਜਾਵੇਗਾ।

Babita Marhas

News Editor

Related News