ਪਤੀ ਨੂੰ ਸਬਕ ਸਿਖਾਉਣ ਲਈ ਪਤਨੀ ਨੇ ਰਚਿਆ ਖੇਡ, ਉਲਟ ਫਸਾ ਦਿੱਤਾ ਸਹੇਲੀ ਨੂੰ

06/27/2017 6:44:30 PM

ਹਰਿਦੁਆਰ— ਪਤੀ ਨੂੰ ਸਬਕ ਸਿਖਾਉਣ ਲਈ ਪਤਨੀ ਨੇ ਇਕ ਸਹੇਲੀ ਦਾ ਸਹਾਰਾ ਲਿਆ ਪਰ ਸਹੇਲੀ ਦੇ ਪੁਲਸ ਸਾਹਮਣੇ ਪੁੱਜਦੇ ਹੀ ਔਰਤ ਨੇ ਉਸ ਨੂੰ ਫਸਾ ਦਿੱਤਾ ਅਤੇ ਕਿਹਾ ਕਿ ਇਸ ਦੇ ਨਾਲ ਹੀ ਮੇਰੇ ਪਤੀ ਦੇ ਸੰਬੰਧ ਹਨ। ਪੁਲਸ ਨੇ ਸਹੇਲੀ ਦੇ ਪਰਿਵਾਰਕ ਮੈਂਬਰਾਂ ਤੋਂ ਮਾਮਲੇ ਦੀ ਜਾਣਕਾਰੀ ਲਈ। ਰੁੜਕੀ ਵਾਸੀ ਇਕ ਕਿਸ਼ੋਰੀ ਦੀ ਹਰਿਦੁਆਰ ਦੇ ਲਲਤਾਰਾਵ ਪੁੱਲ ਨੇੜੇ ਰਹਿਣ ਵਾਲੀ ਔਰਤ ਨਾਲ ਜਾਣ ਪਛਾਣ ਹੈ। ਸੋਮਵਾਰ ਨੂੰ ਕਿਸ਼ੋਰੀ ਉਸ ਦੇ ਕੋਲ ਪੁੱਜੀ। ਦੱਸਿਆ ਜਾ ਰਿਹਾ ਹੈ ਕਿ ਉਹ ਪਤੀ ਤੋਂ ਪਰੇਸ਼ਾਨ ਸੀ ਅਤੇ ਉਸ ਨੂੰ ਸਬਕ ਸਿਖਾਉਣ ਦੀ ਸੋਚ ਰਹੀ ਸੀ। ਔਰਤ ਨੇ ਕਿਸ਼ੋਰੀ ਤੋਂ ਪਤੀ ਨੂੰ ਸਬਕ ਸਿਖਾਉਣ ਲਈ ਮਦਦ ਦੀ ਗੁਹਾਰ ਲਗਾਈ। ਕਿਸ਼ੋਰੀ ਨੇ ਔਰਤ ਦੀਆਂ ਗੱਲਾਂ 'ਚ ਆ ਕੇ ਪਤੀ 'ਤੇ ਛੇੜਛਾੜ ਦਾ ਦੋਸ਼ ਲਗਾ ਕੇ ਉਸ ਦੀ ਕੁੱਟਮਾਰ ਕਰ ਦਿੱਤੀ। ਜਿਸ ਦੇ ਬਾਅਦ ਪੁਲਸ ਨੇ ਕਿਸ਼ੋਰੀ ਨੂੰ ਗ੍ਰਿਫਤਾਰ ਕਰ ਲਿਆ। ਨਗਰ ਕੋਤਵਾਲੀ ਦੇ ਐਸ.ਐਸ.ਆਈ ਅਜੈ ਕੁਮਾਰ ਨੇ ਦੱਸਿਆ ਕਿ ਕਿਸ਼ੋਰੀ ਖਿਲਾਫ ਕੋਈ ਸ਼ਿਕਾਇਤ ਨਹੀਂ ਮਿਲੀ ਹੈ।


Related News