ਯੂ.ਪੀ. ਦੇ ਮਿਰਜ਼ਾਪੁਰ 'ਚ ਟਰੱਕ ਅਤੇ ਟਰੈਕਟਰ ਦੀ ਹੋਈ ਭਿਆਨਕ ਟੱਕਰ, 10 ਦੀ ਦਰਦਨਾਕ ਮੌਤ

12/11/2017 10:25:19 AM

ਮਿਰਜ਼ਾਪੁਰ — ਉੱਤਰ-ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲੇ 'ਚ ਟਰੱਕ ਅਤੇ ਟਰੈਕਟਰ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ 10 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਕਈ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
PunjabKesari

ਮਿਲੀ ਜਾਣਕਾਰੀ ਅਨੁਸਾਰ ਗਢਵਾ ਪਿੰਡ ਦੇ ਕੁਝ ਲੋਕ ਟਰੈਕਟਰ-ਟ੍ਰਾਲੀ 'ਚ ਬੈਠ ਕੇ ਬੱਚੇ ਦਾ ਮੁੰਡਨ ਕਰਵਾਉਣ ਲਈ ਚੁਨਾਰ ਜਾ ਰਹੇ ਸਨ। ਟਰੈਕਟਰ ਦੇ ਡਰਾਈਵਰ ਆਨੰਦ ਕੁਮਾਰ ਨੇ ਦੱਸਿਆ ਕਿ ਉਸਦੇ ਭਾਣਜੇ ਦਾ ਮੁੰਡਨ ਕਰਵਾਉਣ ਲਈ ਚੁਨਾਰ ਜਾ ਰਹੇ ਸਨ। ਆਨੰਦ ਕੁਮਾਰ ਪਟੇਲ ਅਨੁਸਾਰ ਉਸਦੇ ਭਾਣਜੇ ਦਾ ਮੁੰਡਨ ਸ਼ੀਤਲਾ ਧਾਮ 'ਚ ਸੋਮਵਾਰ ਨੂੰ ਹੋਣਾ ਸੀ, ਇਸ ਲਈ ਉਹ ਆਪਣੇ ਟਰੈਕਟਰ 'ਚ ਰਿਸ਼ਤੇਦਾਰਾਂ ਨੂੰ ਲੈ ਕੇ ਭਾਂਵਾ ਆਪਣੀ ਭੈਣ ਨੂੰ ਲੈ ਕੇ ਜਾ ਰਿਹਾ ਸੀ। ਇਸ ਸਮੇਂ ਦੌਰਾਨ ਇਕ ਟਰੱਕ ਨੇ ਟਰੈਕਟਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਹੋ ਗਿਆ।

PunjabKesari
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਤੁਰੰਤ ਮੌਕੇ 'ਤੇ ਪਹੁੰਚ ਗਈ। ਪੁਲਸ ਸੁਪਰਡੰਟ ਆਸ਼ੀਸ਼ ਤਿਵਾਰੀ ਅਤੇ ਸੀ.ਓ. ਆਪਰੇਸ਼ਨ ਦੇ ਪੀ. ਸਿੰਘ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦਾ ਜਾਇਜ਼ਾ ਲਿਆ। ਹਾਦਸੇ ਕਾਰਨ ਗੁੱਸੇ 'ਚ ਪਿੰਡ ਵਾਲਿਆਂ ਨੇ ਸੜਕ ਜਾਮ ਕਰਕੇ ਹੰਗਾਮਾ ਕਰ ਦਿੱਤਾ। ਦੂਸਰੇ ਪਾਸੇ ਮੌਕੇ 'ਤੇ ਪੁੱਜੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News