ਸ਼ਹੀਦ ਦੇ ਅੰਤਿਮ ਸੰਸਕਾਰ ''ਚ ਫੁੱਟਿਆ ਗੁੱਸਾ, ਪਾਕਿ ਮੁਰਦਾਬਾਦ ਦੇ ਨਾਅਰੇ ਲਾ ਝੰਡੇ ਨੂੰ ਮਾਰੇ ਬੂਟ (ਤਸਵੀਰਾਂ)

10/25/2016 12:33:54 PM

ਕੁਰੂਕੁਸ਼ੇਤਰ— ਇੱਥੋਂ ਦੇ ਪਿਹੋਵਾ ਕਸਬੇ ''ਚ ਮੰਗਲਵਾਰ ਨੂੰ ਸ਼ਹੀਦ ਸੁਸ਼ੀਲ ਕੁਮਾਰ ਦਾ ਅੰਤਿਮ ਸੰਸਕਾਰ ਹੋਇਆ। ਸੁਸ਼ੀਲ ਐਤਵਾਰ ਦੀ ਰਾਤ ਨੂੰ ਜੰਮੂ-ਕਸ਼ਮੀਰ ''ਚ ਇੰਟਰਨੈਸ਼ਨਲ ਬਾਰਡਰ ''ਤੇ ਹੋਈ ਫਾਇਰਿੰਗ ''ਚ ਸ਼ਹੀਦ ਹੋਏ ਸਨ। ਉਹ ਆਰ.ਐੱਸ. ਪੁਰਾ ਸੈਕਟਰ ''ਚ ਤਾਇਨਾਤ ਸਨ। ਸ਼ਹੀਦ ਸੁਸ਼ੀਲ ਕੁਮਾਰ ਦਾ ਮ੍ਰਿਤਕ ਦੇਹ ਜਿਵੇਂ ਹੀ ਪਿਹੋਵਾ ਪੁੱਜਿਆ ਵੱਡੀ ਗਿਣਤੀ ''ਚ ਨੇੜੇ-ਤੇੜੇ ਦੇ ਲੋਕ ਜੁਟ ਗਏ। ''ਭਾਰਤ ਮਾਤਾ'' ਦੇ ਜੈਕਾਰਿਆਂ ਨਾਲ ਉੱਥੇ ਖੜ੍ਹੇ ਲਗਭਗ ਹਰ ਵਿਅਕਤੀ ਦੀਆਂ ਅੱਖਾਂ ਨਮ ਸਨ। ਹਰ ਕੋਈ ਸ਼ਹੀਦ ਦੇ ਆਖਰੀ ਦਰਸ਼ਨ ਕਰਨਾ ਚਾਹੁੰਦਾ ਸੀ। ਬੀ.ਐੱਸ.ਐੱਫ. ਦੀ ਇਕ ਟੁੱਕੜੀ ਨੇ ਸਲਾਮੀ ਦਿੱਤੀ ਅਤੇ ਸ਼ਹੀਦ ਸੁਸ਼ੀਲ ਦੇ ਬੇਟੇ ਮੋਹਿਤ ਨੇ ਮੁੱਖ ਅਗਨੀ ਦਿੱਤੀ। ਇਸ ਦੌਰਾਨ ਵੱਡੀ ਗਿਣਤੀ ''ਚ ਪੁੱਜੇ ਲੋਕਾਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ ਅਤੇ ਉਨ੍ਹਾਂ ਦੇ ਝੰਡੇ ਨੂੰ ਬੂਟ ਮਾਰੇ। ਸ਼ਹੀਦ ਦੇ ਅੰਤਿਮ ਸੰਸਕਾਰ ਸਮੇਂ ਹਰਿਆਣਾ ਦੇ ਮੰਤਰੀ ਕ੍ਰਿਸ਼ਨ ਬੇਦੀ ਪੁੱਜੇ। ਉਨ੍ਹਾਂ ਨੇ ਸ਼ਹੀਦ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ ਅਤੇ ਰਾਜ ਸਰਕਾਰ  ਵੱਲੋਂ 50 ਲੱਖ ਰੁਪਏ ਦਿੱਤੇ ਜਾਣ ਦਾ ਐਲਾਨ ਵੀ ਕੀਤਾ। ਇਸ ਦੇ ਅਧੀਨ ਹਰਿਆਣਾ ਦੇ ਸਾਬਕਾ ਵਿੱਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ, ਇਨੇਲੋ ਦੇ ਪਿਹੋਵਾ ਤੋਂ ਵਿਧਾਇਕ ਜਸਵਿੰਦਰ ਸਿੰਘ ਸੰਧੂ ਵੀ ਸ਼ਹੀਦ ਨੂੰ ਸ਼ਰਧਾਂਜੀਲ ਦੇਣ ਪੁੱਜੇ। ਸਰਕਾਰੀ ਸਨਮਾਨ ਨਾਲ ਸੁਸ਼ੀਲ ਕੁਮਾਰ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸੁਸ਼ੀਲ ਕੁਮਾਰ ਬੀ.ਐੱਸ.ਐੱਫ. ਦੀ 127 ਬਟਾਲੀਅਨ ''ਚ ਜੰਮੂ ਦੇ ਆਰ.ਐੱਸ. ਪੁਰਾ ਸੈਕਟਰ ''ਚ ਤਾਇਨਾਤ ਸਨ। 45 ਸਾਲਾ ਸ਼ਹੀਦ ਸੁਸ਼ੀਲ ਪਿਛੇਲ 24 ਸਾਲਾਂ ਤੋਂ ਭਾਰਤੀ ਫੌਜ ''ਚ ਸਨ। ਉਨ੍ਹਾਂ ਦੇ ਪਰਿਵਾਰ ''ਚ ਉਨ੍ਹਾਂ ਦੀ ਪਤਨੀ ਸੁਨੀਤਾ, ਬੁੱਢੀ ਮਾਂ ਸੋਮਾਦੇਵੀ ਅਤੇ 12ਵੀਂ ''ਚ ਪੜ੍ਹ ਰਿਹਾ ਬੇਟਾ ਮੋਹਿਤ ਅਤੇ 10ਵੀਂ ''ਚ ਪੜ੍ਹ ਰਹੀ ਬੇਟੀ ਮਹਿਕ ਹੈ। 
ਸੁਸ਼ੀਲ ਕੁਮਾਰ ਨੇ ਐਤਵਾਰ ਦੀ ਰਾਤ ਆਪਣੀ ਮਾਂ ਸੋਮਾਦੇਵੀ ਨਾਲ ਫੋਨ ''ਤੇ ਗੱਲ ਕੀਤੀ ਸੀ। ਸੋਮਾਦੇਵੀ ਨੇ ਦੱਸਿਆ ਕਿ ਸੁਸ਼ੀਲ ਕੁਮਾਰ ਦੇ ਪਿੱਛੇ ਗੋਲੀਆਂ ਚੱਲਣ ਦੀ ਆਵਾਜ਼ ਆ ਰਹੀ ਸੀ, ਉਨ੍ਹਾਂ ਨੇ ਪੁੱਛਿਆ ਕਿ ਇਹ ਗੋਲੀਆਂ ਚੱਲਣ ਦੀ ਆਵਾਜ਼ ਕਿਉਂ ਆ ਰਹੀ ਹੈ ਤਾਂ ਸੁਸ਼ੀਲ ਕੁਮਾਰ ਨੇ ਜਵਾਬ ਦਿੱਤਾ ਕਿ ਮਾਂ ਅਸੀਂ ਦੀਵਾਲੀ ਮਨਾ ਰਹੇ ਹਾਂ। ਇਸ ''ਤੇ ਸੋਮਾਦੇਵੀ ਨੇ ਕਿਹਾ ਕਿ ਅਜੇ ਤੱਕ ਦੀਵਾਲੀ ''ਚ ਕਈ ਦਿਨ ਬਾਕੀ ਹਨ ਤਾਂ ਸੁਸ਼ੀਲ ਕੁਮਾਰ ਨੇ ਕਿਹਾ ਕਿ ਇੱਥੇ ਤੱਕ ਹਰ ਰੋਜ਼ ਦੀਵਾਲੀ ਮਨਾਈ ਜਾਂਦੀ ਹੈ।


Disha

News Editor

Related News