ਇਨਸਾਨੀਅਤ ਸ਼ਰਮਸਾਰ: 14 ਘੰਟੇ ਤੜਫਦਾ ਰਿਹਾ ਸ਼ਖਸ, ਮਦਦ ਦੀ ਬਜਾਏ ਲੋਕਾਂ ਨੇ ਚੋਰੀ ਕੀਤੇ ਪੈਸੇ

08/18/2017 4:03:55 PM

ਨਵੀਂ ਦਿੱਲੀ— ਦਿੱਲੀ 'ਚ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਇਕ ਨੌਜਵਾਨ 14 ਘੰਟਿਆਂ ਤੱਕ ਤੜਫਦਾ ਰਿਹਾ ਪਰ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆਇਆ ਸਗੋਂ ਉਸ ਨੂੰ ਪਾਣੀ ਪਿਲਾਉਣ ਦੇ ਬਹਾਨੇ ਇਕ ਵਿਅਕਤੀ ਉਸ ਦਾ ਸਾਮਾਨ ਲੈ ਕੇ ਦੌੜ ਗਿਆ। ਅਗਲੇ ਦਿਨ ਸਵੇਰੇ ਕਿਸੇ ਰਾਹਗੀਰ ਦੀ ਨਜ਼ਰ ਜਦੋਂ ਉਸ 'ਤੇ ਪਈ ਤਾਂ ਉਸ ਨੇ ਪੁਲਸ ਨੂੰ ਸੂਚਨਾ ਦੀ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਪਿੰਡ ਭਜਵਾੜਾ ਬਿਜਨੌਰ (ਉੱਤਰ ਪ੍ਰਦੇਸ਼) ਵਾਸੀ ਨਰੇਂਦਰ ਜੈਪੁਰ ਦੀ ਇਕ ਟਰਾਂਸਪੋਰਟ ਕੰਪਨੀ 'ਚ ਬਤੌਰ ਡਰਾਈਵਰ ਕੰਮ ਕਰਦਾ ਹੈ। 15 ਅਗਸਤ ਨੂੰ ਉਹ ਜੈਪੁਰ ਤੋਂ ਦਿੱਲੀ ਪੁੱਜਿਆ ਅਤੇ ਇੱਥੋਂ ਬਿਜਨੌਰ ਜਾਣ ਲਈ ਪੈਦਲ ਹੀ ਕਸ਼ਮੀਰੀ ਗੇਟ ਬੱਸ ਅੱਡਾ ਜਾ ਰਿਹਾ ਸੀ। ਰਿੰਗ ਰੋਡ 'ਤੇ ਮੋਨੇਸਟ੍ਰੀ ਮਾਰਕੀਟ ਕੋਲ ਇਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਨਾਲ ਉਸ ਦੀ ਕਮਰ 'ਤੇ ਗੰਭੀਰ ਸੱਟਾਂ ਲੱਗੀਆਂ। ਉਹ ਫੁੱਟਪਾਥ 'ਤੇ ਦਰਦ ਨਾਲ ਚੀਕ ਰਿਹਾ ਸੀ ਪਰ ਉਸ ਦੀ ਮਦਦ ਲਈ ਕੋਈ ਅੱਗੇ ਨਹੀਂ ਆਇਆ। ਨਰਿੰਦਰ ਦੀ ਰੀੜ੍ਹ ਦੀ ਹੱਡੀ 'ਚ ਸੱਟ ਲੱਗੀ ਹੈ, ਜਿਸ ਕਾਰਨ ਉਹ ਤੁਰ ਨਹੀਂ ਪਾ ਰਿਹਾ ਸੀ। 
ਪੁਲਸ ਅਨੁਸਾਰ ਨਰੇਂਦਰ ਜਿਸ ਜਗ੍ਹਾ 'ਤੇ ਡਿੱਗਿਆ ਸੀ, ਉੱਥੇ ਹਮੇਸ਼ਾ ਨਸ਼ੇੜੀ ਪਏ ਹੁੰਦੇ ਹਨ। ਲੋਕਾਂ ਨੇ ਨਸ਼ੇੜੀ ਸਮਝ ਕੇ ਉਸ ਦੀ ਮਦਦ ਨਹੀਂ ਕੀਤੀ ਹੋਵੇਗੀ। ਉੱਥੇ ਹੀ ਨਰੇਂਦਰ ਦੇ ਭਰਾ ਰਾਜ ਕੁਮਾਰ ਨੇ ਦੱਸਿਆ ਕਿ ਨਰੇਂਦਰ ਜਦੋਂ ਤੜਫ ਰਿਹਾ ਸੀ ਤਾਂ ਦੇਰ ਰਾਤ ਸਕੂਟੀ ਸਵਾਰ ਇਕ ਨੌਜਵਾਨ ਉਸ ਕੋਲ ਆਇਆ ਅਤੇ ਉਸ ਨੂੰ ਪਾਣੀ ਪਿਲਾਇਆ। ਇਸ ਤੋਂ ਬਾਅਦ ਉਸ ਨੂੰ ਨੌਜਵਾਨ ਨਰੇਂਦਰ ਦੀ ਜੇਬ ਤੋਂ ਜ਼ਬਰਨ ਤਿੰਨ ਹਜ਼ਾਰ ਰੁਪਏ ਕੱਢ ਲਏ ਅਤੇ ਉਸ ਦਾ ਬੈਗ ਵੀ ਖੋਹ ਕੇ ਲੈ ਗਿਆ। ਨੌਜਵਾਨ ਦੇ ਬੈਗ 'ਚੋਂ 12 ਹਜ਼ਾਰ ਨਕਦ ਸਨ। ਜਾਂਦੇ ਹੋਏ ਉਸ ਸ਼ਖਸ ਨੇ ਕਿਹਾ ਕਿ ਪਾਣੀ ਮੁਫ਼ਤ 'ਚ ਨਹੀਂ ਮਿਲਦਾ ਹੈ।


Related News