ਦਿੱਲੀ ''ਚ ''ਆਪ'' ਨੂੰ ਤਗੜਾ ਝਟਕਾ, ਭਾਜਪਾ ਨੇ ਜਿੱਤੀ ਰਾਜੌਰੀ ਸੀਟ

04/13/2017 12:58:39 PM

ਨਵੀਂ ਦਿੱਲੀ— ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ''ਤੇ ਭਾਜਪਾ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਜਿੱਤ ਹਾਸਲ ਕਰ ਲਈ ਹੈ। ਉਨ੍ਹਾਂ ਨੂੰ ਕੁੱਲ 40602 ਵੋਟਾਂ ਪ੍ਰਾਪਤ ਹੋਈਆਂ ਹਨ। ਜਦੋਂ ਕਿ ਇੱਥੇ ਆਮ ਆਦਮੀ ਪਾਰਟੀ ਦੀ ਹਾਲਤ ਬਹੁਤ ਖਰਾਬ ਰਹੀ। ''ਆਪ'' ਉਮੀਦਵਾਰ ਹਰਜੀਤ ਸਿੰਘ ਸਿਰਫ 10243 ਵੋਟਾਂ ਹੀ ਹਾਸਲ ਕਰ ਸਕੇ ਅਤੇ ਉਹ ਤੀਜੇ ਨੰਬਰ ''ਤੇ ਖਿਸਕ ਗਏ। ਉੱਥੇ ਹੀ ਕਾਂਗਰਸ ਪਾਰਟੀ ਦੀ ਉਮੀਦਵਾਰ ਮੀਨਾਕਸ਼ੀ ਚੰਦੇਲਾ ਦੂਜੇ ਨੰਬਰ ''ਤੇ ਰਹੀ ਉਨ੍ਹਾਂ ਨੂੰ ਕੁੱਲ 25950 ਵੋਟਾਂ ਪ੍ਰਾਪਤ ਹੋਈਆਂ। 

ਜ਼ਿਕਰਯੋਗ ਹੈ ਕਿ ਇਸ ਸੀਟ ''ਤੇ 9 ਅਪ੍ਰੈਲ 2017 ਨੂੰ ਉਪ-ਚੋਣ ਹੋਈ ਸੀ ਅਤੇ ਕੁੱਲ 78091 ਵੋਟਾਂ ਪਈਆਂ ਸਨ। ਜਿਸ ਦਾ ਨਤੀਜਾ ਵੀਰਵਾਰ ਨੂੰ ਐਲਾਨ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਰਾਜੌਰੀ ਗਾਰਡਨ ਸੀਟ 2015 ਦੀਆਂ ਵਿਧਾਨ ਸਭਾ ਚੋਣਾਂ ''ਚ ਆਪ ਪਾਰਟੀ ਦੇ ਜਰਨੈਲ ਸਿੰਘ ਨੇ ਜਿੱਤੀ ਸੀ। ਉਨ੍ਹਾਂ ਨੇ ਉਦੋਂ ਕੁੱਲ 54916 ਵੋਟਾਂ ਹਾਸਲ ਕੀਤੀਆਂ ਸਨ, ਜਦੋਂ ਕਿ ਮਨਜਿੰਦਰ ਸਿੰਘ ਸਿਰਸਾ ਨੂੰ 44880 ਅਤੇ ਮੀਨਾਕਸ਼ੀ ਚੰਦੇਲਾ ਨੂੰ 14167 ਵੋਟਾਂ ਮਿਲੀਆਂ ਸਨ। ਪੰਜਾਬ ਵਿਧਾਨ ਸਭਾ ਚੋਣਾਂ 2017 ''ਚ ਪ੍ਰਕਾਸ਼ ਸਿੰਘ ਬਾਦਲ ਖਿਲਾਫ ਚੋਣ ਲੜਨ ਲਈ ਜਰਨੈਲ ਸਿੰਘ ਨੇ ਇਸ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਦੇ ਸੰਦਰਭ ''ਚ ਇਸ ਸੀਟ ''ਤੇ 9 ਅਪ੍ਰੈਲ 2017 ਨੂੰ ਮੁੜ ਚੋਣ ਕਰਾਈ ਗਈ। 


Related News