ਪਹਾੜਾਂ ''ਤੇ ਬਰਫਬਾਰੀ, ਮੈਦਾਨਾਂ ''ਚ ਮੀਂਹ ਦੀ ਸੰਭਾਵਨਾਂ

12/12/2017 9:53:05 AM

ਜੰਮੂ— ਜੰਮੂ-ਕਸ਼ਮੀਰ 'ਚ ਬੀਤੇ ਇਕ ਮਹੀਨੇ ਤੋਂ ਵੀ ਵੱਧ ਸਮੇਂ ਤਕ ਚੱਲੇ ਖੁਸ਼ਕ ਮੌਸਮ ਦਾ ਦੌਰ ਸੋਮਵਾਰ ਸੂਬੇ ਦੇ ਕਿੱਥੇ ਕਿੰਨੀ ਹੋਈ ਬਰਫਬਾਰੀ
ਗੁਲਮਰਗ    :    15 ਸੈਂਟੀਮੀਟਰ
ਪਹਿਲਗਾਮ    :    10 ਸੈਂਟੀਮੀਟਰ
ਮੁਗਲ ਰੋਡ    :    25 ਸੈਂਟੀਮੀਟਰ
ਪੀਰ ਕੀ ਗਲੀ    :    1 ਫੁੱਟ ਤੋਂ ਵਧ
ਜ਼ਿਲਾ ਰਾਜੌਰੀ    :    25 ਸੈਂਟੀਮੀਟਰ

ਕਈ ਹਿੱਸਿਆਂ 'ਚ ਬਰਫਬਾਰੀ ਅਤੇ ਪੰਜਾਬ ਸਮੇਤ ਕਈ ਹੋਰਨਾਂ ਮੈਦਾਨੀ ਇਲਾਕਿਆਂ 'ਚ ਮੀਂਹ ਪੈਣ ਨਾਲ ਖਤਮ ਹੋ ਗਿਆ। 
ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਿਕ ਕਸ਼ਮੀਰ ਦੇ ਉਪਰਲੇ ਇਲਾਕਿਆਂ 'ਚ ਐਤਵਾਰ ਦੀ ਸਾਰੀ ਰਾਤ ਬਰਫ ਪੈਂਦੀ ਰਹੀ। ਇਸ ਕਾਰਨ ਆਮ ਜ਼ਿੰਦਗੀ ਪ੍ਰਭਾਵਿਤ ਹੋਈ। ਲੇਹ ਸਭ ਤੋਂ ਠੰਡਾ ਇਲਾਕਾ ਬਣਿਆ ਜਿੱਥੇ ਘੱਟੋ-ਘੱਟ ਤਾਪਮਾਨ ਮਨਫੀ 9.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੁਗਲ ਰੋਡ ਜੋ ਕਸ਼ਮੀਰ ਵਾਦੀ ਨੂੰ ਦੇਸ਼ ਨਾਲ ਜੋੜਦੀ ਹੈ, ਬਰਫਬਾਰੀ ਕਾਰਨ ਬੰਦ ਹੋ ਗਈ। 
ਓਧਰ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ, ਗੁਰਦਾਸਪੁਰ ਅਤੇ ਫਰੀਦਕੋਟ ਸਮੇਤ ਹੋਰਨਾਂ ਕਈ ਸ਼ਹਿਰਾਂ ਤੋਂ ਮੀਹ ਪੈਣ ਦੀ ਖਬਰ ਹੈ।


Related News