ਸਾਕਸ਼ੀ ਮਹਾਰਾਜ ਦਾ ਵੱਡਾ ਬਿਆਨ, ਕਿਹਾ-ਅਯੋਧਿਆ ''ਚ ਰਾਮ ਮੰਦਰ ਨਿਰਮਾਣ ਕੋਈ ਨਹੀਂ ਰੋਕ ਸਕਦਾ

05/30/2017 2:45:14 PM

ਲਖਨਊ—ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਅਯੋਧਿਆ 'ਚ ਰਾਮ ਮੰਦਰ ਨਿਰਮਾਣ ਕੋਈ ਨਹੀਂ ਰੋਕ ਸਕਦਾ। ਬਾਬਰੀ ਮਸਜਿਦ ਢਾਏ ਜਾਣ ਦੇ ਮਾਮਲੇ 'ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਸੁਣਵਾਈ ਦੇ ਲਈ ਆਏ ਮਹਾਰਾਜ ਨੇ ਕਿਹਾ ਕਿ ਮੈਂ ਕੋਈ ਅਪਰਾਧ ਨਹੀਂ ਕੀਤਾ ਹੈ, ਮੈਂ ਕੁਝ ਗਲਤ ਨਹੀਂ ਕੀਤਾ ਹੈ। ਮੈਂ ਖੁਸ਼ਕਿਸਮਤ ਹਾਂ।
ਉਨ੍ਹਾਂ ਨੇ ਕਿਹਾ ਕਿ ਹੁਣ ਇਸ ਬਾਰੇ 'ਚ ਹੋਰ ਬਹਿਸ ਨਹੀਂ ਹੋਣੀ ਚਾਹੀਦੀ, ਕਿਉਂਕਿ ਜਿਨ੍ਹਾਂ ਨੇ ਰਾਮ ਮੰਦਰ ਦਾ ਵਿਰੋਧ ਕੀਤਾ ਸੀ, ਅੱਜ ਉਹ ਹੀ ਰਾਮ ਭਗਤ ਹੋ ਗਏ ਹਨ। ਮੁਸਲਮਾਨ ਖੁਦ ਇਸ ਦੇ ਲਈ ਅੱਗੇ ਆ ਰਹੇ ਹਨ। ਹੁਣ ਧਰਤੀ ਦੀ ਕੋਈ ਵੀ ਤਾਕਤ ਅਯੋਧਿਆ 'ਚ ਰਾਮ ਮੰਦਰ ਨਿਰਮਾਣ ਨੂੰ ਨਹੀਂ ਰੋਕ ਸਕੇਗੀ।


Related News