ਫਰੈਂਡਸ਼ਿਪ ਦੇ ਨਾਂ ''ਤੇ ਲੈ ਗਿਆ ਦੋਸਤ ਦੇ ਕਮਰੇ ''ਚ, ਐਮ.ਏ. ਕਰਦੀ ਕੁੜੀ ਦੀ ਜਿੰਦਗੀ ''ਚ ਇਹ ਦਿਨ ਆਇਆ ਕਾਲ ਬਣ ਕੇ

08/14/2017 8:18:20 AM

ਹਿਸਾਰ — ਹਿਸਾਰ ਦੀ 23 ਸਾਲ ਦੀ ਮਹਿਲਾ ਨਾਲ ਪਿਸਤੌਲ ਦੇ ਜ਼ੋਰ 'ਤੇ ਬਲਾਤਕਾਰ ਕਰਨ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀਆਂ ਨੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕੀਤਾ ਅਤੇ ਕਿਸੇ ਨੂੰ ਵੀ ਘਟਨਾ ਦੀ ਜਾਣਕਾਰੀ ਦੇਣ 'ਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਮਹਿਲਾ ਥਾਣਾ ਪੁਲਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਦੋਸ਼ੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਸੈਕਟਰ-13 ਦੀ ਰਹਿਣ ਵਾਲੀ ਮਹਿਲਾ ਨੇ ਪੁਲਸ ਨੂੰ ਦੱਸਿਆ ਕਿ 2 ਸਾਲ ਪਹਿਲਾਂ ਜਦੋਂ ਉਹ ਕਾਲਜ ਐਮ.ਏ. ਦਾ ਰੋਲ ਨੰਬਰ ਲੈਣ ਜਾ ਰਹੀ ਸੀ ਤਾਂ ਉਸਨੂੰ ਕਮਲ ਮਿਲਿਆ। ਕਮਲ ਨੇ ਦੋਸਤੀ ਕਰਨ ਲਈ ਕਿਹਾ, ਪਰ ਉਸਨੇ ਮਨ੍ਹਾ ਕਰ ਦਿੱਤਾ। ਉਸ ਦਿਨ ਤੋਂ ਬਾਅਦ ਜਦੋਂ ਵੀ ਮਹਿਲਾ ਕਾਲਜ ਜਾਂਦੀ ਤਾਂ ਕਮਲ ਉਸਦਾ ਪਿੱਛਾ ਕਰਦਾ ਅਤੇ ਦੋਸਤੀ ਨਾ ਕਰਨ 'ਤੇ ਧਮਕੀ ਦਿੰਦਾ।
ਦੋਸ਼ ਹੈ ਕਿ ਇਕ ਵਾਰ ਕਮਲ ਨੇ ਮੋਬਾਈਲ 'ਤੇ ਗੋਲੀ ਮਾਰਨ ਦੀ ਧਮਕੀ ਦੇ ਕੇ ਮਹਿਲਾ ਨੂੰ ਕਾਲਜ ਦੇ ਕੋਲ ਬੁਲਾਇਆ ਅਤੇ ਜ਼ਬਰਦਸਤੀ ਗੱਡੀ 'ਚ ਬਿਠਾ ਕੇ ਪਿਸਤੌਲ ਦੇ ਜ਼ੋਰ 'ਤੇ ਆਪਣੇ ਇਕ ਦੋਸਤ ਦੇ ਕਮਰੇ 'ਚ ਲੈ ਗਿਆ। ਹਾਲਾਂਕਿ ਉਸ ਸਮੇਂ ਉਸਦਾ ਦੋਸਤ ਉਥੇ ਮੌਜੂਦ ਨਹੀਂ ਸੀ। ਉਥੇ ਬਲਾਤਕਾਰ ਕੀਤਾ ਅਤੇ ਵੀਡੀਓ ਵੀ ਬਣਾਈ। ਇਸ ਬਾਅਦ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਆਪਣੇ ਮਕਾਨ 'ਚ ਬੁਲਾ ਕੇ ਬਲਾਤਕਾਰ ਕਰਦਾ ਰਿਹਾ। ਇੰਨਾ ਹੀ ਨਹੀਂ ਵੀਡੀਓ ਦੇ ਨਾਂ 'ਤੇ 1 ਲੱਖ 5 ਹਜ਼ਾਰ ਰੁਪਏ ਵੀ ਲੈ ਲਏ। ਸ਼ਿਕਾਇਤ 'ਚ ਕਿਹਾ ਗਿਆ ਕਿ ਫਰਵਰੀ 'ਚ ਜਦੋਂ ਮਹਿਲਾ ਦੇ ਵਿਆਹ ਦੀ ਗੱਲ ਚੱਲੀ ਤਾਂ ਦੋਸ਼ੀ ਨੇ ਫਿਰ ਪਿਸਤੌਲ ਦਿਖਾ ਕੇ ਧਮਕੀ ਦਿੱਤੀ। ਇੰਨਾ ਹੀ ਨਹੀਂ ਇਸ ਤੋਂ ਮੋਬਾਈਲ ਬਦਲ-ਬਦਲ ਕੇ ਧਮਕੀ ਦੇਣ ਲੱਗਾ। ਦੋਸ਼ੀ ਦੀਆਂ ਹਰਕਤਾਂ ਤੋਂ ਤੰਗ ਆ ਕੇ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਦੋਸ਼ੀ ਕਮਲ ਦੇ ਖਿਲਾਫ ਧਾਰਾ 376(2) ਐਨ, 323,506 ਦੇ ਤਹਿਤ ਕੇਸ ਦਰਜ ਕਰ ਲਿਆ ਹੈ।


Related News