ਕਾਰ ''ਚ ਮਿਲੀ ਰਾਸ਼ਟਰੀ ਹਾਕੀ ਖਿਡਾਰੀ ਦੀ ਲਾਸ਼, ਪ੍ਰੇਮਿਕਾ ''ਤੇ ਲੱਗੇ ਗੰਭੀਰ ਦੋਸ਼

12/06/2017 3:07:03 PM

ਨਵੀਂ ਦਿੱਲੀ— ਸਰੋਜਨੀ ਨਗਰ ਇਲਾਕੇ 'ਚ ਇਕ ਨੈਸ਼ਨਲ ਹਾਕੀ ਖਿਡਾਰੀ ਦੀ ਲਾਸ਼ ਉਸ ਦੀ ਪ੍ਰੇਮਿਕਾ ਦੇ ਘਰ ਕੰਪਲੈਕਸ 'ਚ ਖੜ੍ਹੀ ਕਾਰ ਦੇ ਅੰਦਰ ਮਿਲੀ। ਸੂਚਨਾ ਦੇ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਵਿਅਕਤੀ ਦੇ ਸਿਰ 'ਤੇ ਗੋਲੀ ਲੱਗੀ ਸੀ ਅਤੇ ਉਸ ਦੀ ਲਾਸ਼ ਕਾਰ ਦੀ ਸੀਟ 'ਤੇ ਸੀ। ਘਟਨਾ ਸਥਾਨ ਤੋਂ ਕਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਡੀ.ਸੀ.ਪੀ ਰੋਮਿਲ ਬਾਨੀਆ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ 'ਚ ਮਾਮਲਾ ਸੁਸਾਇਡ ਦਾ ਲੱਗ ਰਿਹਾ ਹੈ। ਸਰੋਜਨੀ ਨਗਰ ਪੁਲਸ 174 ਸੀ.ਆਰ.ਪੀ.ਸੀ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

PunjabKesari
ਪੁਲਸ ਅਧਿਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਰਿਜਵਾਨ ਦੇ ਰੂਪ 'ਚ ਹੋਈ ਹੈ। ਉਹ ਆਪਣੇ ਪਰਿਵਾਰ ਦੇ ਨਾਲ ਸੁਭਾਸ਼ ਨਗਰ ਇਲਾਕੇ 'ਚ ਰਹਿੰਦਾ ਸੀ। ਉਹ ਬੁਲੰਦਸ਼ਹਿਰ ਯੂ.ਪੀ ਦਾ ਰਹਿਣ ਵਾਲਾ ਸੀ। ਪਰਿਵਾਰ 'ਚ ਪਿਤਾ ਸ਼ਰੀਫ ਖਾਨ, ਮਾਤਾ ਨਗਿਨਾ ਬੇਗਮ, ਵੱਡਾ ਭਰਾ ਰਿਆਜ਼, ਉਸ ਦੀ ਭਰਜਾਈ ਅਤੇ ਭੈਣ ਹਨ। ਰਿਜਵਾਨ ਦੇ ਪਿਤਾ ਸ਼ਰੀਫ ਖਾਨ ਐਮ.ਟੀ.ਏ.ਐਨ 'ਚ ਵਰਕਰ ਹਨ। ਰਿਜਵਾਨ ਨੈਸ਼ਨਲ ਖਿਡਾਰੀ ਸਨ ਅਤੇ ਜਾਮਿਆ ਯੂਨੀਵਰਸਿਟੀ ਤੋਂ ਗੈਜੂਏਸ਼ਨ ਕਰ ਰਿਹਾ ਸੀ। ਉਹ ਸੈਕੰਡ ਈਯਰ ਦਾ ਵਿਦਿਆਰਥੀ ਸੀ। ਮੰਗਲਵਾਰ ਸਵੇਰੇ ਕਰੀਬ 10.20 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਜੀ ਵਨ ਬਲਾਕ 'ਚ ਕਾਰ ਦੇ ਅੰਦਰ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ ਹੈ। ਪੁਲਸ ਨੇ ਦੇਖਿਆ ਕਿ ਰਿਜਵਾਨ ਦੀ ਲਾਸ਼ ਉਸ ਦੀ ਸਵਿਫਟ ਕਾਰ 'ਚ ਪਈ ਹੈ ਅਤੇ ਉਸ ਦੇ ਸਿਰ 'ਚ ਗੋਲੀ ਲੱਗੀ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾ ਸਥਾਨ ਤੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਪੁਲਸ ਪੋਸਟਮਾਰਟਮ ਰਿਪੋਰਟ ਅਤੇ ਫਾਰੈਂਸਿਕ ਰਿਪੋਰਟ ਆਉਣ ਦਾ ਇਤਜ਼ਾਰ ਕਰ ਰਹੀ ਹੈ। ਪੁਲਸ ਦੋਹਾਂ ਪਰਿਵਾਰਾਂ ਤੋਂ ਪੁੱਛਗਿਛ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ। 

PunjabKesari
ਰਿਜਵਾਨ ਟ੍ਰਾਫੀ ਦਾ ਕਈ ਨੈਸ਼ਨਲ ਮੈਚ ਖੇਡ ਚੁੱਕਿਆ ਹੈ। ਹੁਣ ਉਹ ਜਾਮੀਆ ਯੂਨੀਵਰਸਿਟੀ ਵੱਲੋਂ ਦੇਸ਼ ਦੇ ਹਰ ਕੌਣੇ 'ਚ ਜਾਂਦਾ ਸੀ। ਕਰੀਬ ਢਾਈ ਸਾਲ ਪਹਿਲੇ ਉਸ ਦੀ ਮੁਲਾਕਾਤ ਮਯੂਰੀ ਨਾਲ ਹੋਈ। ਮਯੂਰੀ ਵੀ ਹਾਕੀ ਖਿਡਾਰੀ ਹੈ। ਉਹ ਆਪਣੇ ਪਰਿਵਾਰ ਨਾਲ ਵਣ ਸਰੋਜਨੀ ਨਗਰ ਰਹਿੰਦੀ ਸੀ। ਦੋਹੇਂ ਅਕਸਰ ਇੱਕਠ ਘੁੰਮਣ ਜਾਂਦੇ ਅਤੇ ਨਾਲ ਹੀ ਹਾਕੀ ਦੀ ਪ੍ਰੈਕਿਟਸ ਵੀ ਕਰਦੇ ਸਨ। ਸ਼ੁਰੂ 'ਚ ਇਸ ਗੱਲ ਦੀ ਭਣਕ ਮਯੂਰੀ ਦੇ ਪਰਿਵਾਰ ਨੂੰ ਨਹੀਂ ਸੀ ਪਰ ਜਦੋਂ ਉਨ੍ਹਾਂ ਦੇ ਰਿਸ਼ਤੇ ਬਾਰੇ ਪਤਾ ਚੱਲਿਆ ਤਾਂ ਮਯੂਰੀ ਦੇ ਪਰਿਵਾਰ ਵਾਲੇ ਇਸ ਗੱਲ ਨੂੰ ਪਸੰਦ ਨਾ ਕੀਤਾ ਪਰ ਫਿਰ ਵੀ ਦੋਹਾਂ ਦਾ ਰਿਸ਼ਤਾ ਬਣਿਆ ਰਿਹਾ। ਅਚਾਨਕ ਮੰਗਲਵਾਰ ਸਵੇਰੇ ਰਿਜਵਾਨ ਦੀ ਲਾਸ਼ ਮਯੂਰੀ ਦੇ ਘਰ ਕੰਪਲੈਸ 'ਚ ਕਾਰ ਦੇ ਅੰਦਰ ਮਿਲੀ। 
ਹੁਣ ਤੱਕ ਸਭ ਤੋਂ ਵੱਡਾ ਸਵਾਲ ਹੈ ਕਿ ਆਖ਼ਰੀ ਮਯੂਰੀ ਕਿੱਥੇ ਹੈ। ਰਿਜਵਾਨ ਦੇ ਪਰਿਵਾਰ ਦਾ ਦੋਸ਼ ਹੈ ਕਿ ਮਯੂਰੀ ਦੇ ਪਰਿਵਾਰ ਵਾਲੇ ਕੁਝ ਨਹੀਂ ਦੱਸ ਰਹੇ ਹਨ। ਕਦੀ ਕਹਿ ਰਹੇ ਹਨ ਕਿ ਮਯੂਰੀ ਭੋਪਾਲ ਗਈ ਹੈ ਅਤੇ ਕਦੀ ਕਹਿ ਰਹੇ ਹਨ ਕਿ ਉਹ ਗਵਾਲੀਅਰ ਗਈ ਹੈ। ਪੁਲਸ ਵੀ ਹੁਣ ਤੱਕ ਮਯੂਰੀ ਦੇ ਬਾਰੇ 'ਚ ਜ਼ਿਆਦਾ ਪਤਾ ਨਹੀਂ ਲੱਗਾ ਸਕੀ ਹੈ ਕਿ ਆਖ਼ਰੀ ਉਹ ਕਿੱਥੇ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੰਗਲਵਾਰ ਸਵੇਰੇ ਖੁਦ ਮਯੂਰੀ ਨੇ ਫੋਨ ਕਰਕੇ ਦੱਸਿਆ ਕਿ ਉਹ ਦਿੱਲੀ ਤੋਂ ਬਾਹਰ ਹੈ ਅਤੇ ਉਹ ਲੋਕ ਉਸ ਦੇ ਘਰ ਜਾ ਕੇ ਰਿਜਵਾਨ ਦੇ ਪੈਸੇ ਅਤੇ ਮੋਬਾਇਲ ਲੈ ਲੈਣ।


Related News