ਵੀਜ਼ਾ ਤੇ ਪਾਸਪੋਰਟ ਨਿਯਮਾਂ ਦੀ ਉਲੰਘਣਾ ਕਰਨ ''ਤੇ ਫਰਾਂਸੀਸੀ ਪੱਤਰਕਾਰ ਗ੍ਰਿਫਤਾਰ

12/12/2017 10:52:37 AM

ਸ਼੍ਰੀਨਗਰ— ਵੀਜ਼ਾ ਤੇ ਪਾਸਪੋਰਟ ਨਿਯਮਾਂ ਦੀ ਉਲੰਘਣਾ ਕਰਕੇ ਕਸ਼ਮੀਰ 'ਚ ਪੈਲੇਟ ਪੀੜਤਾਂ ਅਤੇ ਕੁਝ ਹੋਰ ਆਗੂਆਂ ਦੀ ਕਥਿਤ ਤੌਰ 'ਤੇ ਵੀਡੀਓ ਸ਼ੂਟ ਕਰਨ ਦੇ ਦੋਸ਼ ਹੇਠ ਇਕ ਫਰਾਂਸੀਸੀ ਪੱਤਰਕਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 
ਕਸ਼ਮੀਰ ਖੇਤਰ ਦੇ ਪੁਲਸ ਮੁਖੀ ਮੁਨੀਰ ਖਾਨ ਨੇ ਕਿਹਾ ਕਿ ਕੋਮਿਤੀ ਨਾਮੀ ਉਕਤ ਪੱਤਰਕਾਰ ਕਾਰੋਬਾਰੀ ਵੀਜ਼ਾ 'ਤੇ ਕਸ਼ਮੀਰ ਆਇਆ ਸੀ ਪਰ ਪੱਤਰਕਾਰਿਤਾ ਦਾ ਕੰਮ ਕਰਨ ਲੱਗਾ।
ਇਹ ਵੀਜ਼ਾ ਅਤੇ ਪਾਸਪੋਰਟ ਨਿਯਮਾਂ ਦੀ ਉਲੰਘਣਾ ਹੈ। ਉਸ ਵਿਰੁੱਧ ਐੱਫ. ਆਈ. ਆਰ. ਦਰਜ ਕਰ ਕੇ ਦਿੱਲੀ ਸਥਿਤ ਫਰਾਂਸ ਦੇ ਦੂਤਘਰ ਨੂੰ ਇਸ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ।


Related News