ਸਿੱਖ ਕੌਮ ਆਖ਼ਰ ਕਿਉਂ ਦਿਨ-ਪਰ-ਦਿਨ ਨਿਘਾਰਤਾ ਵਲ ਜਾਂਦੀ ਜਾ ਰਹੀ ਹੈ?

05/24/2017 3:28:35 PM

ਕੀ ਚੋਣਾਂ ਦੀ ਜਿੱਤ ਤੋਂ ਬਾਅਦ ਭੁੱਲ ਗਿਆ ਗੁਰੂ ਸਾਹਿਬ ਜੀ ਦੀ ਹੋਈ ਬੇਕਦਰੀ ਦਾ ਦੁਖਾਂਤ? ਕਦੋਂ ਮਿਲੇਗਾ ਇੰਨਸਾਫ਼? ਆਖ਼ਰ ਦੋਸ਼ੀ ਕੋਣ? 
 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
  ਸਿੱਖ ਕੌਮ ''ਚ ਆ ਰਹੀ ਨਿਘਾਰਤਾ ਤੋਂ ਚਿੰਤਤ ਹੋ ਕੇ ਬੇਅੰਤ ਗੁਰੂ ਪਿਆਰਿਆਂ ਵੱਲੋਂ ਗੁਰਸਿੱਖੀ ਇਤਿਹਾਸ, ਜੀਵਨ ਨੂੰ ਪ੍ਰਚਾਰ ਰਾਹੀ ਪ੍ਰਫੁਲਿਤ ਕੀਤਾ ਹੈ ''ਤੇ ਕੌਮ ਨੂੰ ਚੜ੍ਹਦੀ ਕਲਾ ''ਚ ਬਰਕਰਾਰ ਰੱਖਣ ਲਈ ਯਤਨ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕੌਮ ''ਤੇ ਪੰਥ ਤੋਂ ਪਾਸਾ ਵਟਣ ਦੇ ਕਾਰਨ ਤਾਂ ਬੇਅੰਤ ਹੀ ਹੋਣਗੇ ਪਰ ਜੇਕਰ ਕੁੱਝ ਕਾਰਨਾਂ ਦੀ ਗੱਲ ਕਰਾਂ ਤਾਂ ਆਪਣੇ ਆਪ ਨੂੰ ਗੁਰੂ ਦੇ ਸਿੱਖ ਹੋਣ ਦਾ ਰੁਤਬਾ ਦੇਣ ਵਾਲੇ ਲੋਕ ਆਪਣੇ ਹੀ ਸਰੂਪ ਦੇ ਵੈਰੀ ਬਣਦੇ ਜਾ ਰਹੇ ਹਨ, ਹਰੇਕ ਚੜ੍ਹਦੇ ਦਿਨ ਆਪਣੇ ਰੂਹਾਨੀ-ਇਲਾਹੀ ਸੋਹਣਾ ਚੜ੍ਹਦੀ ਕਲਾ ਵਾਲੇ ਸਿੱਖੀ ਸਰੂਪ ਦੀ ਅਨਮੋਲ ਅਮੋਲਕ ਦੌਲਤ ਨੂੰ ਤਿਆਗਦੇ ਜਾ ਰਹੇ ਹਨ। ਦੁਨਿਆਵੀ ਰੰਗਾਂ ''ਚ ਪ੍ਰਭਾਵਿਤ ਹੋ ਕੇ ਦੁਨਿਆਵੀ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਫੋਕੀ ਸ਼ੁਹਰਤ ''ਤੇ ਸੋਹਣੇ ਬਣਨ ਦਾ ਯਤਨ ਕਰ ਕੇ ਨਾਮ-ਬਾਣੀ ਦੁਆਰਾ ਪ੍ਰਾਪਤ ਕੀਤੀ ਮਨੁੱਖੀ ਜੀਵਨ ਵਾਲੀ ਖੱਟੀ ਕਮਾਈ ਨੂੰ ਖ਼ਰਚ ਕੀਤਾ ਜਾ ਰਿਹਾ ਹੈ ਅਤੇ ਰੂਹ ਨੂੰ ਗ਼ਰੀਬ ਤੇ ਸ਼ੈਤਾਨ ਬਣਾਉਂਦੇ ਜਾ ਰਹੇ ਹਨ। ਸਭ ਤੋਂ ਵੱਧ ਦੁੱਖ ਤਾਂ ਉਦੋਂ ਲੱਗਦਾ ਹੈ ਜਦੋਂ ਗੁਰੂ ਸਾਹਿਬ ਜੀ ਵੱਲੋਂ ਬਖ਼ਸ਼ੀ ਫ਼ਤਿਹ ਨੂੰ ਬੁਲਾਉਣ ਤੋਂ ਬਾਅਦ ਜੁਆਬ ਵਿਚ ਹੱਸਦਾ ਹੋਇਆ ਚਿਹਰਾ ਨਜ਼ਰ ਆਉਂਦਾ ਹੈ। ਸਿੱਖੀ ਸਰੂਪ ਵਾਲੇ ਸਿੰਘਾਂ ਨੂੰ ਦੇਖ ਕੇ ਖ਼ਾਲਸੇ ਸਰੂਪ ਦੇ ਨਿਆਰੇ ਬਾਣੇ ਅਤੇ ਸੋਹਣੇ ਪਣ ਨੂੰ ਨਾ ਸਹਾਰਦੇ ਹੋਏ ਦੇਖਣ ਵਾਲੇ ਪੰਜਾਬ ਦੇ ਵਾਸੀ ਪੰਜਾਬੀ ਉਸ ਸਿੰਘ ਦੇ ਗੁਣਾਂ ਨੂੰ ਵਿਸਾਰਦਾ ਹੋਇਆ ਬੇਅੰਤ ਔਗੁਣਾਂ ਨੂੰ ਗਿਣਾਉਣਾ ਸ਼ੁਰੂ ਕਰ ਦਿੰਦਾ ਹੈ। ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਆਪਾਂ ਤਾਂ ਖ਼ੁਦ ਹੀ ਆਪਣੇ ਹੀ ਵੈਰੀ ਬਣਦੇ ਜਾ ਰਹੇ ਹਾਂ। 
 ਭੁੱਲਦੇ ਜਾ ਰਹੇ ਹਾਂ ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਰੱਬੀ ਜੋਤਾਂ ''ਤੇ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਰਬ ਧਰਮਾਂ ਦਾ ਸਾਂਝਾ ਗੁਰੂ ਬਣਾ ਕੇ ਇਕ ਅਵੱਲਾ ''ਤੇ ਨਿਆਰਾ ਜਿਹਾ ਸਰਬ ਧਰਮਾਂ ਦਾ ਸਾਂਝਾ ਧਰਮ ਸਿੱਖੀ ਧਰਮ ਨੂੰ ਸਿਰਜ ਕੇ ਮਨੁੱਖਤਾ ਨੂੰ ਏਕਤਾ ''ਤੇ ਪਰਪੱਕਤਾ ਦਾ ਪਾਠ ਪੜ੍ਹਾਇਆ ਸੀ। ਹਰ ਰੋਜ਼ ਵੱਧ ਰਿਹਾ ਮਨੁੱਖੀ ਜੀਵਨ ''ਤੇ ਕੁਦਰਤ ''ਤੇ ਸ਼ੈਤਾਨੀ ਸੋਚ ਦਾ ਅੱਤਿਆਚਾਰ ''ਤੇ ਮਤਲਬ ਲਈ ਵਧਦੇ ਜਾ ਰਹੇ ਵੈਰ ਵਿਰੋਧ ਨੂੰ ਖ਼ਤਮ ਕਰਨ ਲਈ ਕੁਦਰਤ ਦੀ ਸੇਵਾ ''ਚ ਸਮਰਪਿਤ ਹੋ ਕੇ ਸਿੱਖੀ ਸਿਧਾਂਤਾਂ ''ਤੇ ਪਹਿਰਾ ਦੇ ਕੇ ਬੇਅੰਤ ਇਲਾਹੀ ਰੱਬੀ ਜੋਤਾਂ ਨੇ ਸਮਾਜ ਨੂੰ ਸੇਧ ਦੇਣ ਦਾ ਯਤਨ ਕੀਤਾ ਸੀ ਅਫ਼ਸੋਸ ਇਨਾਂ ਮਹਾਨ ਕਾਰਜਾਂ ਨੂੰ ਪੂਰਨ ਕਰਨ ਵਾਲੇ ਸਿੱਖ ਕੌਮ ਦੇ ਯੋਧੇ ਸਿੰਘਾਂ ਅਤੇ ਸ਼ਹੀਦਾਂ ਨੂੰ 
ਭੁਲਾਇਆ ਜਾ ਰਿਹਾ ਹੈ ।
ਸਿੱਖੀ ਜੀਵਨ ''ਤੇ ਇਸ ਦੀ ਉੱਚੀ-ਸੁੱਚੀ ਰਹਿਣੀ ਬਹਿਣੀ ਤੇ ਕਹਿਣੀ ਤੋਂ ਪ੍ਰਭਾਵਿਤ ਹੋ ਕੇ ਹੋਰਾਂ ਧਰਮਾਂ ਦੇ ਪੈਰੋਕਾਰ, ਸੰਤ ਸਮਾਜ, ਪ੍ਰਚਾਰਕ, ਰਾਜਨੀਤਿਕ-ਸਮਾਜਸੇਵੀ ਆਗੂ ਵੀ ਆਪਣੀਆਂ ਕੌਮਾਂ ਨੂੰ ਜੀਵਨ ਸਫਲਾ ਬਣਾਉਣ ਦੇ ਰਾਹ ਦਰਸਾਉਂਦੇ ਆ ਰਹੇ ਹਨ ਪਰ ਅਫ਼ਸੋਸ ਸਹੀਦਾਂ ਦੇ ਲਹੂ ਨਾਲ ਸਿਰਜੇ ਸਿੱਖ ਕੌਮ ਦੇ ਇਤਿਹਾਸ ਨੂੰ ਹੁਣ ਕਿਸ ਦੀ ਭੈੜੀ ਨਜ਼ਰ ਲੱਗ ਗਈ ਜੋ ਕੌਮ ਦੇ ਹੀ ਅਜੋਕੇ ਪੈਰੋਕਾਰ ''ਤੇ ਉਨ੍ਹਾਂ ਦੀ ਜੀ ਹਜ਼ੂਰੀ ਕਰਨ ਵਾਲੇ ਲੋਕ ਆਪ ਮੁਹਾਰੇ ਹਉਮਂੈ ''ਚ ਖੁੱਭੇ ਖ਼ੁਦ ਰਾਹ ਤੋਂ ਭਟਕ ਗਏ ਹਨ ਆਖ਼ਰ ਕਿਉਂ ਇਨ੍ਹਾਂ ਦੇ ਭੈੜੇ ਕਾਰਜਾਂ ਨਾਲ ਭਰੀਆਂ ਅਗਵਾਈਆਂ ਅਤੇ ਕਾਰਵਾਈਆਂ ਹੇਠ ਕੌਮ ਨੂੰ ਆਪਣੀਆਂ ਹੀ ਨਜ਼ਰਾਂ ''ਚ ਸ਼ਰਮਸਾਰ ਹੋਣਾ ਪੈ ਰਿਹਾ ਹੈ। ਦੇਸ਼ਾਂ ''ਤੇ ਵਿਦੇਸ਼ਾਂ ਦੇ ਹੋਰਾਂ ਸੂਬਿਆਂ ''ਚ ਵੱਸਦੇ ਪੰਜਾਬ ਦੇ ਲੋਕ ਕਦੇ ਮਾਣ ਨਾਲ ਕਿਹਾ ਕਰਦੇ ਸਨ ਕਿ ਅਸੀਂ ਉਸ ਧਰਤੀ ਦੇ ਜਾਏ ''ਤੇ ਵਾਰਿਸ ਹਾਂ ਜਿਸ ਧਰਤੀ ਨੂੰ ਗੁਰੂਆਂ-ਪੀਰਾਂ ਦੀ ਧਰਤੀ ਦੇ ਨਾਮ ਨਾਲ ਜਾਣ ਕੇ ਦੁਨੀਆ ਭਰ ''ਚ ਸ਼ੀਸ਼ ਨਿਵਾਇਆ ਜਾਂਦਾ ਹੈ ਪਰ ਇਨ੍ਹਾਂ ਸਿਆਸੀ ''ਤੇ ਅਖੌਤੀ ਪੰਥ ਦੋਖੀਆਂ ਦੇ ਕਾਰਨ ਉਹੀ ਲੋਕ ਪੰਜਾਬ ਦੀ ਧਰਤੀ ਨਾਲ ਮੋਹ ਨੂੰ ਤਿਆਗਣ ''ਤੇ ਪਾਸਾ ਵਟਣ ਲਈ ਮਜ਼ਬੂਰ ਹੋ ਰਹੇ ਹਨ।
    ਧਰਮਾਂ ਦੇ ਨਾਮ ''ਤੇ ਅਤਿ ਦੁਖਦਾਈ ''ਤੇ ਹਿਰਦੇਵੇਧਕ ਵਾਰਦਾਤਾਂ ਹੋ ਰਹੀਆਂ ਹਨ ਉਹ ਅਸਹਿਯੋਗ ਤਾਂ ਹੈ ਹੀ ਹਨ ''ਤੇ ਅਫ਼ਸੋਸ 
ਉਨ੍ਹਾਂ ਨੂੰ ਸੁਲਝਾਉਣ ਤਾਂ ਕੀ ਉਸ ਉੱਪਰ ਸਿਆਸਤ ਕੀਤੀ ਜਾਣ ਦਾ ਕਾਰਜ ਅਤਿ ਨਿੰਦਣਯੋਗ ਹੈ। ਜੋ ਬੀਤੇ ਦਿਨਾਂ ''ਚ ਹੋਇਆ ਹੈ ਉਸ ਦਾ ਤਾਂ ਸੁਪਨਾ ਜਾਂ ਖ਼ਿਆਲ ਵੀ ਕਿਸੇ ਨੇ ਨਾ ਲਿਆ ਹੋਵੇਗਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਨਿਰੰਤਰ ਬੇਅਦਬੀਆਂ ਉਹ ਵੀ ਆਪਣੇ ਹੀ ਸੂਬੇ ਪੰਜਾਬ ਦੀ ਪਵਿੱਤਰ ਧਰਤੀ ''ਤੇ ਆਪਣੀ ਹੀ ਕੌਮ ਦੀ ਰਾਖੀ ਦਾ ਰੋਲਾ ਪਾਉਣ ਵਾਲੀ ਆਪਣੇ ਆਪ ਨੂੰ ਪੰਥ ਦੇ ਸਿਧਾਂਤਾਂ ''ਤੇ ਹਿਤਾਂ ਦੇ ਰਖਵਾਲੇ ਅਖਵਾਉਣ ਵਾਲੀ ਸਰਕਾਰ ਦੇ ਰਾਜ ''ਚ ਤੇ ਸਭ ਤੋਂ ਵੱਡਾ ਦੁੱਖ ਤਾਂ ਇਸ ਗੱਲ ਦਾ ਹੈ ਕਿ ਕੌਮ ਦੇ ਹਿਤ ''ਚ ਲਏ ਜਾਣ ਵਾਲੇ ਅਹਿਮ ਫ਼ੈਸਲਿਆਂ ਨੂੰ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਹੁਕਮਨਾਮਿਆਂ ਦੇ ਜ਼ਰੀਏ ਲਏ ਜਾਂਦੇ ਹਨ ਉਨ੍ਹਾਂ ''ਤੇ ਕਦੇ ਹਾਂ ਪੱਖੀ ''ਤੇ ਕਦੇ ਨਾਂਹ ਪੱਖੀ ਗੈਰ ਜਿੰਮੇਵਾਰਨਾਂ ਹੁਕਮਨਾਮੇ ਲਏ ਜਾਣ ਤੋਂ ਬਾਅਦ ਵੀ ਆਪਣੇ ਆਪ ਨੂੰ ਦੋਸ਼ੀ ਨਾ ਮੰਨਣਾ ਅਤੇ ਸਰਕਾਰੀ ਸ਼ੈਅ ''ਤੇ ਇਨਸਾਫ਼ ਦੀ ਮੰਗ ਲਈ ਸੰਘਰਸ਼ ਕਰ ਰਹੀ ਜਨਤਾ ''ਤੇ ਹੀ ਨਾਦਰਸ਼ਾਹੀ ਹਮਲੇ ਬੁਲਵਾਏ ਜਾਣ ਜਿਸ ''ਚ ਕਈ ਵੀਰ ਫੱਟੜ ''ਤੇ ਸ਼ਹੀਦ ਹੋ ਗਏ ਹੋਣ। ਇਹ ਸਭ ਸੱਚ ਜਾਣੋ ਪੰਜਾਬ ''ਤੇ ਖ਼ਾਸਕਰ ਸਿੱਖ ਕੌਮ ਲਈ ਮਾੜੇ ਸਮੇਂ ਦੀ ਨਿਸ਼ਾਨੀ ਹੀ ਤਾਂ ਹੈ ਪਰ ਇਨ੍ਹਾਂ ਕਾਰਨਾਮਿਆਂ ਤੋਂ ਬਾਅਦ ਵੀ ਸਰਕਾਰਾਂ ਆਪਣੀਆਂ ਗ਼ਲਤੀਆਂ ''ਤੇ ਪਰਦਾ ਪਾਉਣ ਲਈ ਨਿੱਤ ਹਰ ਰੋਜ਼ ਆਪ ਮੁਹਾਰੇ ਹੀ ਬਿਨਾਂ ਤੱਥਾਂ ਤੋਂ ਸਫ਼ਾਈਆਂ ਦੇ ਕੇ ਬੇਕਸੂਰ ਤੇ ਪੰਥ ਦੀ ਹਿਤੈਸ਼ੀ ਹੋਣ ਦੇ ਝੂਠੇ ਪ੍ਰਮਾਣ ਦੇ ਰਹੀਆਂ ਹਨ। ਦੁੱਖ ਤਾਂ ਇਸ ਗੱਲ ਦਾ ਹੈ ਕਿ ਇਹ ਬੇਅਦਬੀਆਂ ਨਿਰੰਤਰ ਹੀ ਜਾਰੀ ਹਨ, ਹਰ ਦਿਨ ਚੜ੍ਹਦੇ ਬੇਅਦਬੀ ਦੀ ਖ਼ਬਰ ਸੁਣਨ ਨੂੰ ਪੈ ਜਾਂਦੀ ਹੈ ਆਖ਼ਰ ਕਿਉਂ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ? ਅਸਲ ਦੋਸ਼ੀ ਸੀ ਕੌਣ? ਕਦ ਮਿਲੇਗੀ ਉਨ੍ਹਾਂ ਨੂੰ ਸਜਾ? ਕਿੰਨੇ ਮਹੀਨੇ ਬੀਤ ਗਏ ਹਨ ਪਰ ਅਜੇ ਤੱਕ ਨਿਆਂ ਦੀ ਆਸ ਰੱਖੀ ਸੰਗਤ ਨੂੰ ਕੁੱਝ ਵੀ ਹਾਸਿਲ ਨਹੀਂ ਹੋ ਪਾਇਆ। 
ਧਰਮਾਂ ਦੇ ਸਤਿਕਾਰ ਦੀ ਗੱਲ ਕਰੀਏ ਤਾਂ ਹੋਰਾਂ ਸੂਬਿਆਂ ''ਚੋਂ ਖ਼ਾਸਕਰ ਗੁਆਂਢੀ ਮੁਲਕਾਂ ''ਚ ਜਿਨ੍ਹਾਂ ਨੂੰ ਦੇਸ਼ ਦੀਆਂ ਸਰਕਾਰਾਂ ਦੁਸ਼ਮਣਾਂ ਵਜੋਂ ਦਰਸਾ ਰਹੀਆਂ ਹਨ ਉਨ੍ਹਾਂ ਹੀ ਮੁਲਕਾਂ ਦੀਆਂ ਸਰਕਾਰਾਂ ਦੇ ਬਣੇ ਕਾਨੂੰਨਾਂ ਅਤੇ ਇਨਸਾਨੀ ਕਦਰਾਂ ਕੀਮਤਾਂ ''ਤੇ ਧਾਰਮਿਕ ਭਾਵਨਾਵਾਂ ਦੀ ਰਾਖੀ ''ਤੇ ਕੀਤੇ ਜਾ ਰਹੇ ਸਤਿਕਾਰ ''ਤੇ ਧਰਮ ਦੇ ਪ੍ਰਚਾਰ ਅਤੇ ਪਾਸਾਰ ਤੋਂ ਅਜੋਕੀਆਂ ਸਰਕਾਰਾਂ ''ਤੇ ਧਾਰਮਿਕ ਸੰਪਰਦਾਵਾਂ ਨੂੰ ਕੁੱਝ ਸਿੱਖਿਆਵਾਂ ਲੈਣ ਦੀ ਅਹਿਮ ਲੋੜ ਹੈ ਜੇ ਕੋਈ ਉਨ੍ਹਾਂ ਮੁਲਕਾਂ ''ਚ ਕਿਸੇ ਵੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਜਾਂ ਹੈਵਾਨੀਅਤ ਦੀ ਝਲਕ ਪਾਉਣ ਵਾਲੀ ਭੈੜੀ ਕਰਤੂਤ ਕਰਨ ਵਾਲਾ ਪ੍ਰਤੀਤ ਹੁੰਦਾ ਹੈ ਤਾਂ ਤੁਰੰਤ ਉਸ ''ਤੇ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ''ਤੇ ਸਾਬਤ ਹੋਣ ''ਤੇ ਉਸ ਦੋਸ਼ੀ ਨੂੰ ਮੌਤ ਦੀ ਸਜਾ ਸੁਣਾ ਦਿੱਤੀ ਜਾਂਦੀ ਹੈ। ਸੋਚਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਜੇਕਰ ਉਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਇਹ ਕਾਨੂੰਨ ਬਣਾਉਣੇ ਪਏ ਤਾਂ ਉਹ ਕਿਉਂ ''ਤੇ ਕਿਵੇਂ ਅਸਲ ''ਚ ਉਨ੍ਹਾਂ ਮੁਲਕਾਂ ਦੇ ਲੋਕਾਂ ''ਚ ਏਕਤਾ ਹੈ ਉਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਰਾਜ ਨਹੀਂ ਕਰ ਰਹੀਆਂ ਉਹ ਲੋਕ ਸਰਕਾਰਾਂ ''ਤੇ ਰਾਜ ਕਰ ਰਹੇ ਹਨ ਉਹ ਲੋਕ ਸਿਆਣੇ ''ਤੇ ਸੱਚ ਜਾਨੋਂ ਮਾਫ਼ ਕਰਨਾ ਕਹਿ ਦੇਣਾ ਸਮਝਦਾਰ ਅਕਲਾਂ ਵਾਲੇ ਹਨ ਜਿਨ੍ਹਾਂ ਨੂੰ ਇਨਸਾਨੀ ਹੱਕਾਂ ਦੀ ਕਦਰਾਂ ਕੀਮਤਾਂ ਦੀ ਪਹਿਚਾਣ ਕਰਨ ਵਾਲੇ ਸਹੀ ਲੀਡਰ ਨੂੰ ਚੁਣਨ ਦੇ ਤਰੀਕਿਆਂ ਬਾਰੇ ਚੰਗੀ ਤਰਾਂ ਜਾਣਕਾਰੀ ''ਤੇ ਸਮਝ ਹੈ । ਇਕ ਗੱਲ ਹੋਰ ਵੀ ਧਿਆਨ ਦੇਣ ਵਾਲੀ ਇਹ ਵੀ ਹੈ ਕਿ ਉਨ੍ਹਾਂ ਲੋਕਾਂ ਦੀ ਆਪਣੇ ਧਰਮਾਂ ''ਚ ਪਰਪੱਕਤਾ ਹੈ। ਇਸੇ ਏਕਤਾ ''ਤੇ ਪਰਪੱਕਤਾ ਦੇ ਅੱਗੇ ਉਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਇਹੋ ਜਿਹੇ ਸਖ਼ਤ ਕਾਨੂੰਨ ਬਣਾਉਣੇ ਪਏ ਤਾਂ ਕਿ ਭਾਵਨਾਵਾਂ ''ਤੇ ਜਜਬਾਤਾਂ ਦੇ ਹੋ ਰਹੇ ਨਾਜਾਇਜ਼ ਖਿਲਵਾੜ ਨੂੰ ਰੋਕਿਆ ਜਾ ਸਕੇ। ਜਿਸ ''ਚ ਉਹ ਪੂਰਨ ਰੂਪ ''ਚ ਸਫਲ ਵੀ ਹਨ ''ਤੇ ਇਸ ''ਚ ਕੋਈ ਸ਼ੱਕ ਵੀ ਨਹੀਂ ਕਿ ਉਹ ਕੌਮਾਂ ''ਤੇ ਧਰਮਾਂ ਦਾ ਵਿਕਾਸ ਵੀ ਦੁਨੀਆ ''ਚ ਬਹੁਤਾਤ ''ਚ ਹੈ। ਪਰ ਰੱਬ ਹੀ ਜਾਣਦਾ ਹੈ ਕਿ ਹੁਣ ਆਪਾਂ ਕਦੇ ਇਹੋ ਜਿਹੀਆਂ ਉੱਚੀਆਂ ਸੋਚਾਂ ਦੇ ਧਾਰਨੀ ਹੋਵਾਂਗੇ ਆਪਾਂ ਨੂੰ ਨਾ ਜਾਣੇ ਕਦ ਗਿਆਨ ਆਵੇਗਾ ਕਿ ਲੋਕਾਂ ਦੀ ਸ਼ਕਤੀ ਦੇ ਅੱਗੇ ਇਹ ਸਰਕਾਰਾਂ ''ਤੇ ਉਨ੍ਹਾਂ ਦੀ ਸ਼ੈਅ ਥੱਲੇ ਪਲ ਰਹੇ ਜ਼ੁਲਮੀ ਦੀ ਔਕਾਤ ਪੈਰੀਂ ਪਾਈ ਜੁੱਤੀ ਜਿੰਨੀ ਹੈ। ਅਜੋਕੀ ਨਵੀਂ ਜਿੱਤੀ ਪੰਜਾਬ ਦੀ ਸਰਕਾਰ ''ਤੇ ਵੀ ਲੋਕਾਂ ਨੂੰ ਅਥਾਹ ਵਿਸ਼ਵਾਸ ਸੀ ਪਰ ਜਿੱਤਣ ਤੋਂ ਪਹਿਲਾਂ ਕੀਤੇ ਗਏ ਵਾਅਦੇ ਜਿੱਤਣ ਤੋਂ ਬਾਅਦ ਕਿਸੇ ਵਾ-ਵਰੋਲੇ ਵਾਂਗ ਹਵਾ ''ਚ ਉੱਡਦੇ ਨਜ਼ਰ ਆ ਰਹੇ ਹਨ। ਬੇਅਦਬੀਆਂ ਨੂੰ ਠੱਲ•ਤਾਂ ਕੀ ਪੈਣੀ ਸੀ ਇਹ ਹੋਰ ਵੀ ਵੱਧ ਗਈਆਂ ਹਨ।
ਅੰਤ ਵਿਚ ਦਾਸ ਅਪੀਲ ਕਰਦਾ ਹੈ ਮੇਰੇ ਪੰਜਾਬ ਤੋਂ ਇਲਾਵਾ ਦੇਸ਼-ਵਿਦੇਸ਼ਾਂ ''ਚ ਵੱਸਦੇ ਮੇਰੇ ਰੱਬ ਵਰਗੇ ਲੋਕਾਂ ਦੇ ਅੱਗੇ ਕਿ ਹੁਣ ਵੇਲਾ ਏਕੇ ਦਾ ਹੈ ਜਿਸ ਦਾ ਪ੍ਰਮਾਣ ਗੁਰਬਾਣੀ ''ਚ ''ਏਕ ਪਿਤਾ ਏ ਕਸ ਕੇ ਹਮ ਬਾਰਿਕ'' ਅਤੇ ''ਨਿਸ਼ਚੇ ਕਰ ਅਪਨੀ ਜੀਤ ਕਰੂ'' ਵਰਗੇ ਮਹਾਨ ਰੂਹਾਨੀ ਸ਼ਬਦਾਂ ''ਤੇ ਅਮਲ ਕਰ ਕੇ ਕੌਮ ਲਈ ਦੁਸ਼ਮਣ ਬਣੇ ਸਿਆਸੀ ਦੁਸ਼ਮਣਾਂ ''ਤੇ ਜਿੱਤ ਪ੍ਰਾਪਤ ਕਰਨ ਅਤੇ ਕੌਮ ਨੂੰ ਚੜ੍ਹਦੀ ਕਲਾ ਦੇ ਸਿਖ਼ਰਾਂ ''ਤੇ ਪਹੁੰਚਾਉਣ ਦਾ।
 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
     ਭੁੱਲ ਚੁੱਕ ਦੀ ਖਿਮਾ
     ਆਪ ਜੀ ਦਾ ਦਾਸ
     ਹਰਮਿੰਦਰ ਸਿੰਘ ਭੱਟ
     ਬਿਸ਼ਨਗੜ (ਬਈਏ ਵਾਲ)
     ਸੰਗਰੂਰ 
    ਫੋਨ- 9914062205

Related News