ਅਰਾਮ ਦੀ ਨੀਂਦ

06/01/2017 3:07:53 PM

ਮੈਂ ਫੇਰ ਬੇਪਰਵਾਹ ਬਚਪਣ ''ਚ ਖੋਣਾ ਚਾਹੁੰਦਾਂ ਹਾਂ
ਇਸ ਝੂਲੇ ''ਚ ਅਰਾਮ ਦੀ ਨੀਂਦ ਸੌਂਣਾ ਚਾਹੁੰਦਾ ਹਾਂ                               

ਨਾ ਕੋਈ ਫਿਕਰ ਸੀ ਨਾ ਫਾਕਾ ਸੀ 
ਜਦ ਮੈਂ ਵੀ ਨਿੱਕਾ ਜਿਹਾ ਕਾਕਾ ਸੀ 

ਬਚਪਨ ''ਚ 24 ''ਚੋਂ 18 ਘੰਟੇ ਸੌਦੇਂ ਸੀ 
ਮਾਂ ਦਾ ਦੁੱਧ ਪੀਣ ਲਈ ਅਸੀਂ  ਰੋਂਦੇ ਸੀ

ਨਾ ਹੀ ਸਾਨੂੰ ਪਤਾ ਹੁੰਦਾ ਕਿਸੇ ਗੱਲ ਦਾ ਸੀ
ਜਿਹਦੇ ਮੈਨੂੰ ਖਿਡਾਵੇ ਉਹਦੇ ਮੈਂ ਵੱਲ ਦਾ ਸੀ

ਮਾਂ ਮੰਜੇ ਦੇ ਪਾਵੇ ਨਾਲ ਬੰਨ ਦਿੰਦੀ ਝੱਲੀ ਸੀ 
ਮੈਂ ਘਰ ਦੇ ਰਾਸ਼ਨ ਕਾਰਡ ਤੇ ਨਵੀਂ ਥਾਂ ਮੱਲੀ ਸੀ 

ਸਾਰਾ ਟੱਬਰ ਸਿਰਫ ਮੇਰਾ ਖਿਆਲ ਹੀ ਰੱਖਦਾ ਸੀ 
ਆਸ ਗਵਾਂਡ ਵੀ ਆ ਕੇ ਬੱਸ ਮੈਨੂੰ ਹੀ ਚੱਕਦਾ ਸੀ 

ਰੋਦਿਆਂ ਹੱਸ ਪੈਣਾ ਤੇ ਹੱਸਦਿਆਂ ਹੱਸਦਿਆਂ ਰੋ ਪੈਂਦਾ ਸੀ 
ਵਿਉਹ ਮਾਤਾ ਨਾਲ ਮੈਂ ਭਵਿੱਖ ਦੀਆਂ ਗੱਲਾਂ ਕਰ ਲੈਂਦਾ ਸੀ 

ਕਹਿੰਦੇ ਵਿਉਹ ਮਾਤਾ ਹੀ ਬੱਚਿਆਂ ਨੂੰ ਹੱਸਦੀ ਤੇ ਰਵਾਉਦੀਂ ਆ 
ਮਾੜਾ ਜਾਂ ਚੰਗਾ ਆਉਣ ਵਾਲਾ ਸਮਾਂ ਸਾਨੂੰ ਦਿਖਾਉਦੀ ਆ 

ਉੱਚੀ ਆਵਾਜ਼ ''ਚ ਜਦ ਮੈਂ ਵਾਰ ਵਾਰ ਰੋ ਪੈਦਾਂ ਸੀ 
ਮਾਰੂ ਥੱਪੜ ਗੰਦਾ Sukh ਮਾਮਾ ਮੈਨੂੰ ਕਹਿੰਦਾ ਸੀ 

ਗੋਲ ਮੋਲ ਮੈਂ ਸਾਰੇ ਕਰਦੇ  ਮੈਨੂੰ ਬੜਾ ਪਿਆਰ ਸੀ 
ਸਾਰਿਆਂ ਨਾਲ ਮੈਂ ਵੀ ਰਿਸ਼ਤੇ ਨਿਭਾਉਣ ਨੂੰ ਤਿਆਰ ਸੀ 

ਨਾ ਕਿਸੇ ਨਾਲ ਵੈਰ ਵਿਰੋਧ ਸਾਰਿਆਂ ਨੂੰ ਮੇਰਾ ਸਿਜਦਾ ਸੀ 
ਮੈਨੂੰ ਤਾਂ ਕੱਲੇ ਕੱਲੇ ਬੰਦੇ ''ਚੋਂ ਉਹ ਸੱਚਾ ਰੱਬ ਦਿਸਦਾ ਸੀ 

ਨਾਨਾ ਨਾਨੀ ਚਾਚੇ ਭੂਆ ਦਾਦਾ ਦਾਦੀ ਤੇ ਮਾਮੇ ਮੈਨੂੰ ਬੜਾ ਲਾਡ ਲਡਾਇਆ ਸੀ 
ਮੈਂ ਵੀ ਕੱਲੇ ਕੱਲੇ ਦੀ ਗੋਦੀ ਚ ਸੂ-ਸੂ ਕਰਕੇ ਸਾਰਿਆਂ ਨਾਲ ਪਿਆਰ ਵੰਡਾਇਆ ਸੀ 

ਨਿਮਰਤ ਮੇਰਾ ਨਾਮ ਮੈਂ ਦਿਲ ਦਾ ਵੀ ਸੱਚਾ ਸੀ 
ਮੈਂ ਤਾਂ ਨਿੱਕਾ ਜਿਹਾ ਪਿਆਰਾ ਤੇ ਗੁਗੂ ਬੱਚਾ ਸੀ

ਨਾ ਕੋਈ ਵੈਰ ਵਿਰੋਧ ਨਾ ਦਿਲ ''ਚ ਖੋਟ ਸੀ 
ਸਿਰ ਸਾਡੇ ਤੇ ਓਸ ਬਾਬੇ ਨਾਨਕ ਦੀ ਓਟ ਸੀ 

ਏਸ ਸੰਸਾਰ ਤੇ ਆਉਣਾ ਓਸ ਰੱਬ ਦਾ ਖੇਲਾ ਸੀ 
ਏਹ ਰੰਗਲੀ ਦੁਨੀਆਂ ਚਲੋ ਚਲੀ ਦਾ ਮੇਲਾ ਸੀ

ਵੱਡੇ ਹੋ ਕੇ ਰਹੇ ਹਰਪਾਸੇ ਅਸਫਲ ਰੰਗ ਕਿਸਮਤ ਦਾ ਹੋ ਗਿਆ ਫਿੱਕਾ ਸੀ 
ਨਾ ਹੇਏ ਕਿਤੇ ਵੀ ਕਾਮਯਾਬ ਕਿਉਕਿ ''ਸੁੱਖਦੀਪ ਸਿੰਘ'' ਖੋਟਾ ਸਿੱਕਾ ਸੀ 

ਹੁਣ ਮੈਂ ਆਪਣੀ ਕਿਸਮਤ ਦੀ ਖੋਟ ਮਕਾਉਣੀ ਚਾਹੁੰਦਾ ਹਾਂ 
ਮੈਂ ਫੇਰ ਬੇਪਰਵਾਹ ਬਚਪਣ ''ਚ ਖੋਣਾ ਚਾਹੁੰਦਾਂ ਹਾਂਂ

ਏਸ ਝੂਲੇ ''ਚ ਅਰਾਮ ਦੀ ਨੀਂਦ ਸੋਣਾ ਚਾਹੁੰਦਾ ਹਾਂ
ਏਸ ਝੂਲੇ ''ਚ ਅਰਾਮ ਦੀ ਨੀਂਦ ਸੋਣਾ ਚਾਹੁੰਦਾ ਹਾਂ ।।

ਤੁਹਾਡਾ ਆਪਣਾ 
Sukh Jagraon


Related News