ਅਜੋਕੀ ਧੀ

05/24/2017 4:56:04 PM

ਭੂਤ ਕਾਲ ਤੋਂ ਵਰਤਮਾਨ ਤੱਕ ਸੱਭਿਅਤਾ ਅਤੇ ਸੱਭਿਆਚਾਰ ਨੇ ਸਮੇਂ ਦਾ ਹਾਣੀ ਬਣਨ ਦੀ ਕੋਸ਼ਿਸ ਕੀਤੀ ਪਰ ਨਤੀਜਾ ਹਾਂ ਪੱਖੀ ਦੇ ਨਾਲ ਨਾਲ ਨਾਂਹ ਪੱਖੀ ਵੀ ਰਿਹਾ| ਇਸ ਦੀ ਸਭ ਤੋਂ ਵੱਡੀ ਮਾਰ ਅਜੋਕੀ ਧੀ ਨੂੰ ਪਈ ਭਾਂਵੇ ਇੱਕਾ ਦੁੱਕਾ ਧੀਆਂ ਕਰਕੇ ਪਿਓ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ, ਪਰ ਸਮਾਜ ਦਾ ਨਜ਼ਰੀਆ ਇੱਕਾ ਦੁੱਕਾ ਨੂੰ ਸਨਮੁਖ ਰੱਖ ਕੇ ਬਾਕੀ ਮਾਣਮੱਤੀਆਂ ਧੀਆਂ ਨੂੰ ਇਕੋ ਬੇਲ ਦਾ ਤੂੰਬਾ ਸਮਝਣ ਵਾਲਾ ਹੁੰਦਾ ਹੈ|
ਅਜੋਕੀ ਧੀ ਨੂੰ ਸਮਾਜ, ਸੱਭਿਆਚਾਰ ਅਤੇ ਵਿਗਿਆਨ ਦੀ ਮਾਰ ਝੱਲਣੀ ਪਈ|ਦਰਿੰਦਗੀ, ਦਾਜ ਅਤੇ ਦਾਗ ''ਚੋਂ ਭਰੂਣ ਹੱਤਿਆ ਨੇ ਜਨਮ ਲਿਆ|ਧੀ ਜੰਮਣ ਤੋਂ ਪਹਿਲਾਂ ਰੱਬ ਬਣਿਆ ਮਨੁੱਖ ਧੀ ਦੀ ਕਿਸਮਤ ਲਿਖ ਦਿੰਦਾ ਹੈ|ਇਸ ਮਾਮਲੇ ''ਚ ਮਨੁੱਖ ਧਾਰਮਿਕ ਸੋਚ ਨੂੰ ਵੀ ਨੁੱਕਰੇ ਲਾ ਦਿੰਦਾ ਹੈ|ਕਿਸੀ ਸਮੇਂ ਬਾਬਲ ਦੇ ਵਿਹੜੇ ਦਾ ਸਿੰਗਾਰ ਧੀ ''''ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ! ਅਸਾਂ ਉੱਡ ਜਾਣਾ '''' ਦੀ ਸੱਭਿਆਚਾਰਕ ਵੰਨਗੀ ਪੇਸ਼ ਕਰਦੀ ਸੀ| ਪਰ ਸਮੇਂ ਦੇ ਵੇਗ ਨੇ ਸਭ ਕੁਝ ਘਸਮੈਲਾ ਕਰ ਦਿੱਤਾ ਹੈ|ਪਿਓ -ਧੀ ਦੇ ਰਿਸ਼ਤੇ  ''ਚ ਵੀ ਸਮਾਜਿਕ ਬੇਚੈਨੀ ਪੈਦਾ ਕਰ ਦਿੱਤੀ ਹੈ|ਅਜੋਕੀ ਧੀ ਪ੍ਰਤੀ ਭਰੂਣ ਹੱਤਿਆ ਦਾ ਕਲੰਕ ਇਉਂ ਸੁਨੇਹਾ ਦਿੰਦਾ ਹੈ:- 
''''ਡੋਲੀ ''ਚ ਤਾਂ ਕੀ ਬਿਠਾਉਣਾ, ਅਰਥੀ ਦਾ ਵੀ ਸਰਫ਼ਾ ਕੀਤਾ''''
ਸਰਕਾਰੀ ਸਿਕੰਜ਼ੇ ਨੇ ਅਜੋਕੀ ਧੀ ਨੂੰ ਜਨਮ ਲੈਣ ਦਾ ਮੌਕਾ ਤਾਂ ਦਿੱਤਾ ਹੈ ਪਰ ਮਨੁੱਖੀ ਮਾਨਸਿਕਤਾ ''ਚ ਬਹੁਤਾ ਫਰਕ ਨਹੀਂ ਪਿਆ|ਅਜੇ ਵੀ ਧੀ ਜੰਮੇ ਤੋਂ ਮੱਥੇ ਵੱਟ ਪੈਂਦਾ ਹੈ|  ਇਸੇ ਲਈ ਧੀ ਨੂੰ ਕਰਮਾ ਦੀ ਮਾਰੀ ਵੀ ਕਹਿ ਦਿੱਤਾ ਜਾਂਦਾ ਹੈ|ਕਿੰਨੀ ਅਚੰਭੇ ਵਾਲੀ ਗੱਲ ਹੈ ਕਿ ਵਹੁਟੀ ਹਰ ਇਕ ਨੂੰ ਚਾਹੀਦੀ ਹੈ ਪਰ ਧੀ ਨਾ ਜੰਮੇ|ਵਾਹ ਓਏ ਮੱਨੁਖਾ ਅਜੋਕੀ ਧੀ ਪ੍ਰਤੀ ਸਦਕੇ ਤੇਰੀ ਸਿੱਖਿਆ ਅਤੇ ਮਾਨਸਿਕਤਾ ਦੇ|ਲਿੰਗ ਅਨੁਪਾਤ ਦਾ ਢੰਡੋਰਾ ਪਿੱਟਣ ਨਾਲੋ ਧੀਆਂ ਪ੍ਰਤੀ ਸਿੱਖਿਆ ਅਤੇ ਮਾਨਸਿਕਤਾ ਨੂੰ ਸਮੇਂ ਦੇ ਅਨੁਕੂਲ ਬਣਾਉਣ ਦੀ ਲੋੜ ਹੈ|
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445


Related News