ਬੱਚਿਆਂ ਦੀ ਫਾਸਟ ਫੂਡ ਖਾਣ ਦੀ ਆਦਤ ਨੂੰ ਇਸ ਤਰ੍ਹਾਂ ਛੁਡਾਓ

04/27/2017 6:23:12 PM

ਨਵੀਂ ਦਿੱਲੀ— ਬੱਚਿਆਂ ਨੂੰ ਫਾਸਟ ਫੂਡ ਖਾਣਾ ਬਹੁਤ ਪਸੰਦ ਹੁੰਦਾ ਹੈ ਪਰ ਇਹ ਸਿਹਤ ਲਈ ਕਾਫੀ ਹਾਨੀਕਾਰਕ ਹੈ। ਜ਼ਿਆਦਾ ਫਾਸਟ ਫੂਡ ਦਾ ਸੇਵਨ ਕਰਨ ਨਾਲ ਬੱਚਿਆਂ ''ਚ ਮੋਟਾਪੇ ਦੀ ਸਮੱਸਿਆ ਹੋ ਜਾਂਦੀ ਹੈ। ਗਰਮੀ ਦੇ ਮੌਸਮ ''ਚ ਬੱਚੇ ਫਾਸਟ ਫੂਡ ਖਾਣਾ ਨਹੀਂ ਛੱਡਦੇ। ਬੱਚਿਆਂ ਦੀ ਇਸ ਆਦਤ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਕੁਝ ਤਰੀਕੇ ਦੱਸਣ ਦਾ ਰਹੇ ਹਾਂ ਜਿਨ੍ਹਾਂ ਨਾਲ ਤੁਸੀਂ ਆਪਣੇ ਬੱਚਿਆਂ ਦੀ ਇਹ ਆਦਤ ਛੁਡਾ ਸਕਦੇ ਹੋ।
- ਬੱਚੇ ਨੂੰ ਸਵੇਰੇ ਸਿਹਤਮੰਦ ਨਾਸ਼ਤਾ ਕਰਵਾਓ ਤਾਂ ਕਿ ਉਹ ਦਿਨੇ ਫਾਸਟ ਫੂਡ ਨਾ ਖਾ ਸਕੇ। ਨਾਸ਼ਤੇ ''ਚ ਬੱਚੇ ਦੀ ਪਸੰਦ ਦੀਆਂ ਚੀਜ਼ਾਂ ਬਣਾਓ। 
- ਫਰਿੱਜ ''ਚ ਤਾਜੇ ਫਲ ਜ਼ਰੂਰ ਰੱਖੋ। ਉਨ੍ਹਾਂ ਨੂੰ ਫਲ ਖਾਣ ਦੀ ਆਦਤ ਪਾਓ। ਬੱਚੇ ਨੂੰ ਫਲ ਦਾ ਸਲਾਦ ਬਣਾ ਕੇ ਖਿਲਾਓ।
- ਘਰ ''ਚ ਬੱਚਿਆਂ ਦੀ ਪਸੰਦ ਦਾ ਸਨੈਕਸ ਰੱਖੋ ਤਾਂ ਕਿ ਉਨ੍ਹਾਂ ਦੇ ਮੰਗਣ ''ਤੇ ਉਸ ਨੂੰ ਆਸਾਨੀ ਨਾਲ ਬਣਾਇਆ ਜਾ ਸਕੇ ਅਥੇ ਉਨ੍ਹਾਂ ਨੂੰ ਖਿਲਾਇਆ ਜਾ ਸਕੇ।
- ਜੇ ਬੱਚੇ ਫਾਸਟ ਫੂਡ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਡਾਂਟੋ ਨਾ ਬਲਕਿ ਪਿਆਰ ਨਾਲ ਸਮਝਾਓ। ਬੱਚੇ ਨੂੰ ਫਾਸਟ ਫੂਡ ਦੇ ਨੁਕਸਾਨਾਂ ਬਾਰੇ ਦੱਸੋ।
- ਕਦੇਂ-ਕਦੇਂ ਬੱਚਿਆਂ ਨੂੰ ਘਰ ''ਚ ਹੀ ਸਿਹਤਮੰਦ ਸਨੈਕਸ ਬਣਾ ਕੇ ਦਿਓ। ਘਰ ''ਚ ਬਣਾਏ ਸਨੈਕਸ ਪੋਸ਼ਟਿਕ ਵੀ ਹੋਣਗੇ ਅਤੇ ਇਸ ਨਾਲ ਬੱਚੇ ਵੀ ਖੁਸ਼ ਹੋ ਜਾਣਗੇ। 


Related News