ਕੈਲੀਫੋਰਨੀਆ ’ਚ ਕੰਮ ਕਰ ਰਹੇ ਪੰਜਾਬੀ ਫਾਸਟ ਫੂਡ ਵਰਕਰਾਂ ਲਈ ਵੱਡੀ ਖ਼ਬਰ, ਪ੍ਰਤੀ ਘੰਟੇ ਤਨਖ਼ਾਹ ’ਚ ਹੋਇਆ ਵਾਧਾ
Monday, Apr 01, 2024 - 06:26 AM (IST)

ਲਿਵਰਮੋਰ (ਭਾਸ਼ਾ)– ਕੈਲੀਫੋਰਨੀਆ ’ਚ ਜ਼ਿਆਦਾਤਰ ਫਾਸਟ ਫੂਡ ਵਰਕਰਾਂ ਨੂੰ ਘੱਟੋ-ਘੱਟ 20 ਅਮਰੀਕੀ ਡਾਲਰ ਪ੍ਰਤੀ ਘੰਟਾ ਤਨਖ਼ਾਹ ਦਿੱਤੀ ਜਾਵੇਗੀ।
ਘੱਟ ਤਨਖ਼ਾਹ ਵਾਲੇ ਪੇਸ਼ਿਆਂ ਨੂੰ ਵਧੇਰੇ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਲਈ ਸੋਮਵਾਰ ਤੋਂ ਨਵਾਂ ਉਜਰਤ ਕਾਨੂੰਨ ਲਾਗੂ ਕੀਤਾ ਜਾਵੇਗਾ। ਇਸ ਨਾਲ ਪੰਜਾਬੀ ਫਾਸਟ ਫੂਡ ਵਰਕਰਾਂ ਨੂੰ ਵੀ ਫ਼ਾਇਦਾ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ਠੇਕੇ ਟੁੱਟਣ ’ਤੇ ਸ਼ਰਾਬੀਆਂ ਦੇ ਨਜ਼ਾਰੇ ਪਰ ਚੋਣ ਜ਼ਾਬਤੇ ਵਿਚਕਾਰ ਆਬਕਾਰੀ ਨਿਯਮਾਂ ਦੀਆਂ ਰੱਜ ਕੇ ਉੱਡੀਆਂ ਧੱਜੀਆਂ
ਰਾਜ ਵਿਧਾਨ ਸਭਾ ’ਚ ਡੈਮੋਕ੍ਰੇਟਸ ਨੇ ਪਿਛਲੇ ਸਾਲ ਇਹ ਮਾਨਤਾ ਦੇਣ ’ਚ ਕਾਨੂੰਨ ਪਾਸ ਕੀਤਾ ਸੀ ਕਿ ਫਾਸਟ ਫੂਡ ਰੈਸਟੋਰੈਂਟਾਂ ’ਚ ਕੰਮ ਕਰਨ ਵਾਲੇ 5 ਲੱਖ ਤੋਂ ਵੱਧ ਲੋਕਾਂ ’ਚੋਂ ਬਹੁਤ ਸਾਰੇ ਅਜਿਹੇ ਬਾਲਗ ਨਹੀਂ ਹਨ, ਜੋ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਣ।
ਦੱਸ ਦੇਈਏ ਕਿ ਕੈਲੀਫੋਰਨੀਆ ’ਚ ਫਾਸਟ ਫੂਡ ਵਰਕਰਾਂ ਵਲੋਂ ਪ੍ਰਤੀ ਘੰਟਾ ਤਨਖ਼ਾਹ ’ਚ ਵਾਧੇ ਨੂੰ ਲੈ ਕੇ ਸੜਕਾਂ ’ਤੇ ਧਰਨੇ-ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜੋ ਹੁਣ ਇਸ ਖ਼ਬਰ ਨਾਲ ਖ਼ਤਮ ਹੋ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।