ਜਾਣੋ ਕਿਵੇਂ, ਮਲੱਠੀ ਹੁੰਦੀ ਹੈ ਸਿਹਤ ਲਈ ਗੁਣਕਾਰੀ

04/27/2017 5:01:19 PM

ਨਵੀਂ ਦਿੱਲੀ— ਮੱਲਠੀ ਇਕ ਪ੍ਰਸਿੱਧ ਅਤੇ ਆਸਾਨੀ ਨਾਲ ਮਿਲਣ ਵਾਲੀ ਜੜੀ-ਬੂਟੀ ਹੈ। ਅਸਲੀ ਮਲੱਠੀ ਅੰਦਰੋਂ ਪੀਲੀ, ਰੇਸ਼ੇਦਾਰ ਅਤੇ ਹਲਕੀ ਮਹਿਕ ਵਾਲੀ ਹੁੰਦੀ ਹੈ। ਇਹ ਸੁੱਕਣ ''ਤੇ ਐਸਿਡ ਵਰਗੇ ਸੁਆਦ ਦੀ ਹੋ ਜਾਂਦੀ ਹੈ। ਇਹ ਸਵਾਦ ''ਚ ਚੀਨੀ ਨਾਲੋਂ ਵੀ ਮਿੱਠੀ ਹੁੰਦੀ ਹੈ। ਇਸ ਦੀ ਵਰਤੋਂ ਦਵਾਈ ਵਜੋਂ ਵੀ ਕੀਤੀ ਜਾਂਦੀ ਹੈ। ਇਹ ਗਲੇ ਦੀ ਖਰਾਸ਼, ਖੰਘ, ਪੇਟ ਦਰਦ, ਟੀ. ਬੀ., ਸਾਹ ਨਲੀ ''ਚ ਸੋਜ ਅਤੇ ਮਿਰਗੀ ਦੇ ਇਲਾਜ ''ਚ ਉਪਯੋਗੀ ਹੈ। ਇਹ ਸਰੀਰ ਦੀਆਂ ਅੰਦਰੂਨੀ ਸੱਟਾਂ ਠੀਕ ਕਰਨ ''ਚ ਮਦਦ ਕਰਦੀ ਹੈ। ਜੇ ਤੁਹਾਨੂੰ ਕੋਈ ਸਮੱਸਿਆ ਨਹੀਂ ਵੀ ਹੈ ਤਾਂ ਵੀ ਕਦੀ-ਕਦੀ ਮੁਲੱਠੀ ਖਾ ਲੈਣੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਮਲੱਠੀ ਖਾਣ ਦੇ ਕੁਝ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਪਿੱਤ ਦੂਰ ਕਰੇ
ਮਲੱਠੀ ਠੰਡੀ ਪ੍ਰਕ੍ਰਿਤੀ ਦੀ ਹੁੰਦੀ ਹੈ ਅਤੇ ਪਿੱਤ ਨੂੰ ਦੂਰ ਕਰਦੀ ਹੈ।
2. ਸੁੱਕੀ ਖੰਘ ''ਚ ਲਾਭਕਾਰੀ
ਮਲੱਠੀ ਨੂੰ ਕਾਲੀ ਮਿਰਚ ਨਾਲ ਖਾਣ ''ਤੇ ਖੰਘ ਠੀਕ ਹੁੰਦੀ ਹੈ। ਸੁੱਕੀ ਖੰਘ ਹੋਣ ''ਤੇ ਮਲੱਠੀ ਖਾਣ ਨਾਲ ਫਾਇਦਾ ਹੁੰਦਾ ਹੈ। ਗਲੇ ਦੀ ਸੋਜ ਵੀ ਦੂਰ ਹੁੰਦੀ ਹੋ।
3. ਗਲੇ ''ਚ ਖਰਾਸ਼
ਗਲੇ ''ਚ ਖਰਾਸ਼ ਹੋਣ ''ਤੇ ਮਲੱਠੀ ਦੀ ਵਰਤੋਂ ਲਾਭਕਾਰੀ ਹੁੰਦੀ ਹੈ।
4. ਔਰਤਾਂ ਲਈ ਫਾਇਦੇਮੰਦ
ਮਲੱਠੀ ਦਾ ਇਕ ਗ੍ਰਾਮ ਚੂਰਨ ਨਿਯਮਿਤ ਰੂਪ ''ਚ ਖਾਣ ਨਾਲ ਔਰਤਾਂ ਆਪਣੀ ਸੁੰਦਰਤਾ ਨੂੰ ਲੰਮੇਂ ਸਮੇਂ ਤੱਕ ਬਣਾਈ ਰੱਖ ਸਕਦੀਆਂ ਹਨ।
5. ਮਾਸਿਕ ਸੰਬੰਧੀ ਰੋਗ
ਲਗਭਗ ਇਕ ਮਹੀਨੇ ਤੱਕ ਅੱਧਾ ਚਮਚ ਮਲੱਠੀ ਦਾ ਚੂਰਨ ਸਵੇਰੇ-ਸ਼ਾਮ ਸ਼ਹਿਦ ਨਾਲ ਚੱਟਣ ''ਤੇ ਮਾਸਿਕ ਸੰਬੰਧੀ ਰੋਗ ਦੂਰ ਹੁੰਦੇ ਹਨ।
6. ਫੋੜੇ ਹੋਣ ''ਤੇ
ਫੋੜੇ ਹੋਣ ''ਤੇ ਮਲੱਠੀ ਦਾ ਲੇਪ ਲਗਾਉਣ ਨਾਲ ਇਹ ਜਲਦੀ ਠੀਕ ਹੁੰਦੇ ਹਨ।
7. ਤਾਕਤ ਵਧਾਉਂਦੀ ਹੈ
ਰੋਜ਼ ਛੇ ਗ੍ਰਾਮ ਮਲੱਠੀ ਚੂਰਨ, 30 ਮਿਲੀ. ਲਿਟਰ ਦੁੱਧ ਨਾਲ ਪੀਣ ''ਤੇ ਸਰੀਰ ''ਚ ਤਾਕਤ ਆਉਂਦੀ ਹੈ।
8. ਦਿਲ ਸੰਬੰਧੀ ਰੋਗਾਂ ਤੋਂ ਬਚਾਅ
ਲਗਭਗ ਚਾਰ ਗ੍ਰਾਮ ਮਲੱਠੀ ਦਾ ਚੂਰਨ ਘਿਓ ਜਾਂ ਸ਼ਹਿਦ ਨਾਲ ਲੈਣ ''ਤੇ ਦਿਲ ਸੰਬੰਧੀ ਰੋਗ ਦੂਰ ਰਹਿੰਦੇ ਹਨ।
9. ਮੂੰਹ ਦੇ ਛਾਲਿਆਂ ਤੋਂ ਰਾਹਤ
ਮਲੱਠੀ ਦੇ ਚੂਰਨ ਨੂੰ ਮੂੰਹ ਦੇ ਛਾਲਿਆਂ ''ਤੇ ਲਗਾਉਣ ਨਾਲ ਆਰਾਮ ਮਿਲਦਾ ਹੈ।
10.  ਖੂਨ ਵਧਾਏ
ਮਲੱਠੀ ਦਾ ਅੱਧਾ ਗ੍ਰਾਮ ਰੋਜ਼ਾਨਾ ਸੇਵਨ ਕਰਨ ਨਾਲ ਖੂਨ ਵੱਧਦਾ ਹੈ।
11. ਜਲ ਜਾਣ ''ਤੇ
ਜਲ ਜਾਣ ''ਤੇ ਮਲੱਠੀ ਅਤੇ ਚੰਦਨ ਦਾ ਲੇਪ ਲਗਾਉਣ ਨਾਲ ਠੰਡਕ ਮਿਲਦੀ ਹੈ।
12. ਪੇਟ ਦੇ ਜ਼ਖਮ ਭਰਨ ਲਈ
ਮਲੱਠੀ ਦੀ ਜੜ੍ਹ ਪੇਟ ਦੇ ਜ਼ਖਮਾਂ ਨੂੰ ਜਲਦੀ ਭਰਦੀ ਹੈ।
13.  ਪੇਟ ਦੇ ਅਲਸਰ ਲਈ ਲਾਭਕਾਰੀ ਹੈ
ਮਲੱਠੀ ਨਾਲ ਨਾ ਸਿਰਫ ਗੈਸਟ੍ਰਿਕ ਅਲਸਰ ਬਲਕਿ ਛੋਟੀ ਆਂਤ ਦੇ ਸ਼ੁਰੂਆਤੀ ਭਾਗ ਡਿਯੂਓਨਡਲ ਅਲਸਰ ''ਚ ਪੂਰਾ ਫਾਇਦਾ ਦਿੰਦੀ ਹੈ। ਇਹ ਅਲਸਰ ਦੇ ਜ਼ਖਮਾਂ ਨੂੰ ਵੀ ਤੇਜ਼ੀ ਨਾਲ ਭਰਦੀ ਹੈ।
14. ਅੱਖਾਂ ਦੀ ਰੋਸ਼ਨੀ ਵਧਾਏ
ਮਲੱਠੀ ਚੂਰਨ ਨਾਲ ਅੱਖਾਂ ਦੀ ਸ਼ਕਤੀ ਵੱਧਦੀ ਹੈ। ਇਸ ਲਈ ਸਵੇਰੇ ਤਿੰਨ ਜਾਂ ਚਾਰ ਗ੍ਰਾਮ ਮਲੱਠੀ ਖਾਣੀ ਚਾਹੀਦੀ ਹੈ।

Related News