ਆਪਣੇ ਹੀ ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਲਾੜੀ ਨੇ ਕੀਤਾ ਅਜਿਹਾ ਡਾਂਸ, ਕਿ ਹਰ ਕੋਈ ਕਰ ਰਿਹੈ ਤਾਰੀਫ (ਵੀਡੀਓ)

08/17/2017 3:37:03 PM

ਨਿਊਯਾਰਕ— ਬੀਤੀ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਭਾਰਤੀ ਲਾੜੀ ਦੇ ਡਾਂਸ ਦਾ ਵੀਡੀਓ ਛਾਇਆ ਹੋਇਆ ਹੈ। ਇਹ ਵੀਡੀਓ ਅਮਰੀਕਾ ਦੇ ਨਿਊਯਾਰਕ ਦਾ ਹੈ, ਜਿਥੇ ਇਕ ਲਾੜੀ ਨੇ ਆਪਣੇ ਵਿਆਹ ਦੀ ਰਿਸੈਪਸ਼ਨ ਵਿਚ ਅਜਿਹਾ ਡਾਂਸ ਕੀਤਾ ਕਿ ਲੋਕ ਦਿਲ ਖੋਲ੍ਹ ਕੇ ਉਸ ਦੀ ਤਾਰੀਫ ਕਰ ਰਹੇ ਹਨ। 
ਇਕ ਤਾਂ ਭਾਰਤੀ ਪਹਿਰਾਵੇ ਵਿਚ ਸਜੀ-ਸੰਵਰੀ ਲਾੜੀ, ਉਸ ਤੋਂ ਬਾਅਦ ਬਾਲੀਵੁੱਡ ਗਾਣਿਆਂ 'ਤੇ ਗਜਬ ਦਾ ਡਾਂਸ, ਅਜਿਹੇ ਵਿਚ ਲੋਕ ਉਸ ਦੀ ਤਾਰੀਫ ਨਾ ਕਰਨ ਅਜਿਹਾ ਹੋ ਹੀ ਨਹੀਂ ਸਕਦਾ। ਇਹ ਵੀਡੀਓ ਕੁਝ ਰੋਜ਼ ਪਹਿਲਾਂ ਦਾ ਹੀ ਹੈ। ਆਪਣੇ ਵਿਆਹ ਦੀ ਰਿਸੈਪਸ਼ਨ ਵਿਚ ਜਦੋਂ ਇਹ ਲਾੜੀ ਪੂਰੀ ਤਰ੍ਹਾਂ ਨਾਲ ਤਿਆਰ ਹੋ ਕੇ ਹੀ ਕੈਮਰੇ ਸਾਹਮਣੇ ਆਈ ਉਦੋਂ ਦੇਖਣ ਵਾਲਿਆਂ ਦੀਆਂ ਅੱਖਾਂ ਬਸ ਲਾੜੀ ਦੀ ਖੂਬਸੂਰਤੀ ਨੂੰ ਹੀ ਨਿਹਾਰ ਰਹੀਆਂ ਸਨ। ਇਸ ਲਾੜੀ ਨੇ ਇਸ ਦਿਨ ਲਈ ਖੁਦ ਨੂੰ ਤਿਆਰ ਕਰਨ ਦੌਰਾਨ ਮੇਕਅਪ ਫੋਕਸ ਕਰਨ ਦੀ ਬਜਾਏ ਡਾਂਸ ਕਰਨਾ ਚੁਣਿਆ। ਇਹ ਵੀਡੀਓ ਫੇਸਬੁੱਕ, ਯੂਟਿਊਬ ਸਮੇਤ ਹੋਰ ਸੋਸ਼ਲ ਸਾਈਟਸ 'ਤੇ ਛਾਇਆ ਹੋਇਆ ਹੈ। ਇਹ ਵੀਡੀਓ ਦੇਖ ਕੇ ਤੁਸੀਂ ਵੀ ਇਸ ਲਾੜੀ ਦੇ ਡਾਂਸ ਦੇ ਦਿਵਾਨੇ ਹੋ ਜਾਓਗੇ। ਇਸ ਲਾੜੀ ਦਾ ਨਾਂ ਹੈ ਪਾਇਲ ਕਡਕੀਆ ਪੂਜੀ, ਜੋ ਕਿ ਭਾਰਤੀ ਹੈ ਪਰ ਉਨ੍ਹਾਂ ਦਾ ਪੂਰਾ ਪਰਿਵਾਰ ਨਿਊਯਾਰਕ ਵਿਚ ਹੀ ਰਹਿ ਰਿਹਾ ਹੈ। ਪਾਇਲ ਇਕ ਸੋਹਣੇ ਜਿਹੇ ਗੋਲਡਨ ਲਹਿੰਗੇ ਵਿਚ ਇਸ ਪਾਰਟੀ ਵਿਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿਚ ਉਨ੍ਹਾਂ ਨੇ ਇਕ ਤੋਂ ਬਾਅਦ ਕਈ ਬਾਲੀਵੁੱਡ ਗਾਣਿਆਂ 'ਤੇ ਡਾਂਸ ਕੀਤਾ।
ਇਸ ਵੀਡੀਓ ਵਿਚ ਡਾਂਸ ਤੋਂ ਇਲਾਵਾ ਲੋਕ ਲਾੜੀ ਵੱਲੋਂ ਚੁਣੇ ਗਏ ਗਾਣਿਆਂ ਦੀ ਵੀ ਤਾਰੀਫ ਕਰ ਰਹੇ ਹਨ, ਲੋਕਾਂ ਦਾ ਕਹਿਣਾ ਹੈ ਕਿ ਲਾੜੀ ਨੇ ਜਿਨ੍ਹਾਂ ਗਾਣਿÎਆਂ ਨੂੰ ਚੁਣਿਆ ਉਹ ਡਾਂਸ ਦੇ ਲਿਹਾਜ ਨਾਲ ਕਾਫੀ ਮੁਸ਼ਕਲ ਸਨ ਪਰ ਉਸ ਨੇ ਫਿਰ ਵੀ 2 ਬਹੁਤ ਹੀ ਟਿਪੀਕਲ ਗਾਣਿਆਂ ਨੂੰ ਚੁਣਿਆ। ਇਸ ਵੀਡੀਓ ਨੂੰ 7 ਮਈ ਨੂੰ ਸੋਸ਼ਲ ਸਾਈਟਸ 'ਤੇ ਅਪਲੋਡ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਸ ਵੀਡੀਓ ਨੂੰ ਲੱਗਭਗ 5 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ।

 

Pretty Bride Dancing on her Reception. Man she is awesome <3 Wedding Dance & Songs

Posted by Wedding Dance & Songs on Sunday, May 7, 2017

 


Related News