ਵਿਆਹ ਵਾਲੇ ਦਿਨ ਲਾੜੀ ਨੂੰ ਦੇਖ ਲਾੜਾ ਹੋਇਆ ਭਾਵੁਕ (ਤਸਵੀਰਾਂ)

10/20/2017 12:12:24 PM

ਲੰਡਨ(ਬਿਊਰੋ)— ਅਕਸਰ ਕਿਹਾ ਜਾਂਦਾ ਹੈ ਕਿ ਮੁੰਡੇ ਆਪਣੀਆਂ ਭਾਵਨਾਵਾਂ 'ਤੇ ਕਾਬੂ ਪਾ ਲੈਂਦੇ ਹਨ। ਇਸ ਲਈ ਉਨ੍ਹਾਂ ਨੂੰ ਜ਼ਿਆਦਾ ਭਾਵੁਕ ਹੁੰਦੇ ਨਹੀਂ ਦੇਖਿਆ ਜਾਂਦਾ ਪਰ ਜੇਕਰ ਸੱਚਾਈ 'ਤੇ ਧਿਆਨ ਮਾਰੀਏ ਤਾਂ ਮੁੰਡੇ ਵੀ ਓਨੇ ਹੀ ਭਾਵੁਕ ਹੁੰਦੇ ਹਨ, ਜਿੰਨੀਆਂ ਕਿ ਕੁੜੀਆਂ। ਹਾਲਾਂਕਿ ਇਹ ਸੱਚ ਹੈ ਕਿ ਉਹ ਆਪਣੇ ਇਮੋਸ਼ਨਸ ਨੂੰ ਲੁਕਾ ਕੇ ਰੱਖ ਸਕਦੇ ਹਨ ਪਰ ਕਈ ਵਾਰ ਅਜਿਹੇ ਮੌਕੇ ਆ ਜਾਂਦੇ ਹਨ, ਜਦੋਂ ਮੁੰਡਿਆਂ ਨੂੰ ਵੀ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰਹਿੰਦਾ ਅਤੇ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਵਹਿਣ ਲੱਗਦੇ ਹਨ।
ਅਜਿਹਾ ਹੀ ਇਕ ਮਾਮਲਾ ਕ੍ਰਿਸ਼ਚਨ ਵਿਆਹ ਵਿਚ ਦੇਖਣ ਨੂੰ ਮਿਲਿਆ, ਜਿਥੇ ਲਾੜੇ ਨੇ ਜਿਵੇਂ ਹੀ ਆਪਣੀ ਹੋਣ ਵਾਲੀ ਲਾੜੀ ਨੂੰ ਵਿਆਹ ਵਾਲੇ ਜੋੜੇ ਵਿਚ ਦੇਖਿਆ ਤਾਂ ਉਹ ਆਪਣੇ ਹੰਝੂ ਨਾ ਰੋਕ ਸਕਿਆ। ਦਰਅਸਲ ਲਾੜੀ ਆਪਣੇ ਇਸ ਵਿਆਹ ਵਾਲੇ ਜੋੜੇ ਵਿਚ ਕਾਫੀ ਖੂਬਸੂਰਤ ਲੱਗ ਰਹੀ ਸੀ, ਜਿਸ ਨੂੰ ਦੇਖ ਕੇ ਲਾੜਾ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਾ ਪਾ ਸਕਿਆ ਅਤੇ ਉਥੇ ਹੀ ਬੈਠ ਕੇ ਰੋਣ ਲੱਗਾ। ਲਾੜੇ ਨੂੰ ਰੋਂਦੇ ਹੋਏ ਦੇਖ ਲਾੜੀ ਦੇ ਚਿਹਰੇ 'ਤੇ ਸੰਤੋਖਜਨਕ ਮੁਸਕੁਰਾਹਟ ਸੀ, ਜੋ ਉਸ ਲਈ ਇਕ ਸੁੱਖ ਦਾ ਅਹਿਸਾਸ ਸੀ।


Related News