ਮੈਨਚੇਸਟਰ ''ਚ ਹੋਇਆ ਧਮਾਕਾ, ਇਹ ਮਸ਼ਹੂਰ ਗਾਇਕਾ ਕਰ ਰਹੀ ਸੀ ਪ੍ਰੋਗਰਾਮ (ਤਸਵੀਰਾਂ)

05/23/2017 9:14:27 AM

ਮੈਨਚੇਸਟਰ— ਬ੍ਰਿਟੇਨ ਦੇ ਸ਼ਹਿਰ ਮੈਨਚੇਸਟਰ ''ਚ ਸੋਮਵਾਰ ਰਾਤ ਮਸ਼ਹੂਰ ਗਾਇਕਾ ਅਰਿਆਨਾ ਗ੍ਰਾਂਡੇ ਸ਼ੋਅ ਕਰ ਰਹੀ ਸੀ। ਇਸ 23 ਸਾਲਾ ਅਮਰੀਕੀ ਗਾਇਕਾ ਅਤੇ ਅਦਾਕਾਰਾ ਅਰਿਆਨਾ ਗ੍ਰਾਂਡੇ ਨੂੰ ਸੁਣਨ ਲਈ ਦੇਸ਼-ਵਿਦੇਸ਼ ਤੋਂ ਲਗਭਗ 21 ਹਜ਼ਾਰ ਲੋਕ ਇਕੱਠੇ ਹੋਏ ਸਨ। ਅਜੇ ਅਰਿਆਨਾ ਸ਼ੋਅ ਕਰਕੇ ਸਟੇਜ ਤੋਂ ਵਾਪਸ ਹੀ ਗਈ ਸੀ ਕਿ ਇੱਥੇ ਜ਼ੋਰਦਾਰ ਧਮਾਕਾ ਹੋਇਆ। ਇਸ ਦੇ ਨਾਲ ਹੀ ਇਕ ਹੋਰ ਧਮਾਕਾ ਹੋਇਆ ਅਤੇ ਲੋਕਾਂ ''ਚ ਹਫੜਾ-ਦਫੜੀ ਮਚ ਗਈ। 

ਹਰ ਪਾਸੇ ਚੀਕਾਂ ਸੁਣਾਈ ਦੇ ਰਹੀਆਂ ਸਨ। ਅਚਾਨਕ ਹੋਏ ਇਸ ਬੰਬ ਧਮਾਕੇ ''ਚ ਲਗਭਗ 22 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਪੁਲਸ ਦਾ ਕਹਿਣਾ ਹੈ ਕਿ ਜਦ ਤਕ ਕੋਈ ਹੋਰ ਕਾਰਨ ਪਤਾ ਨਹੀਂ ਲੱਗਦਾ ਤਦ ਤਕ ਇਸ ਨੂੰ ਇਕ ਅੱਤਵਾਦੀ ਘਟਨਾ ਹੀ ਮੰਨਿਆ ਜਾਵੇਗਾ। ਅਰਿਆਨਾ ਗ੍ਰਾਂਡੇ ਨੇ ਟਵੀਟ ਕਰਕੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਸ ਨੇ ਕਿਹਾ ਕਿ ਉਹ ਇਸ ਘਟਨਾ ਕਾਰਨ ਬਹੁਤ ਦੁਖੀ ਹੈ ਅਤੇ ਉਸ ਕੋਲ ਕਹਿਣ ਲਈ ਕੋਈ ਸ਼ਬਦ ਨਹੀਂ ਹੈ। ਉਸ ਨੇ ਲਿਖਿਆ, ''ਇਸ ਘਟਨਾ ਕਾਰਨ ਮੈਂ ਅੰਦਰ ਤਕ ਟੁੱਟ ਚੁੱਕੀ ਹਾਂ, ਮੈਨੂੰ ਅਫਸੋਸ ਹੈ ਅਤੇ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ।''


Related News