ਨਹਿਰੂ ਸੈਂਟਰ ਲੰਡਨ ਵਿਖੇ ''ਸਿੱਖ ਰਾਜ'' ਨਾਟਕ ਦੀ ਸਫ਼ਲ ਪੇਸ਼ਕਾਰੀ

06/26/2017 7:04:47 PM

ਲੰਡਨ (ਰਾਜਵੀਰ ਸਮਰਾ)— ਸਿੱਖ ਇਤਹਾਸ ਨੂੰ ਦਰਸਾਉਂਦਾ ਤਜਿੰਦਰ ਸਿੰਧਰਾ ਦਾ ਨਾਟਕ 'ਸਿੱਖ ਰਾਜ' ਦੀ ਸਫ਼ਲ ਪੇਸ਼ਕਾਰੀ ਇੰਡੀਅਨ ਹਾਈ ਕਮਿਸ਼ਨਰ ਦੇ ਸਹਿਯੋਗ ਨਾਲ ਨਹਿਰੂ ਸੈਂਟਰ ਲੰਡਨ ਵਿਖੇ ਕੀਤੀ ਗਈ।ਇਹ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੇ ਕਿਲ੍ਹਾ ਆਨੰਦਪੁਰ ਸਾਹਿਬ ਛੱਡਣ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਤੱਕ ਦੀਆਂ ਵਾਪਰੀਆਂ ਇਤਿਹਾਸਿਕ ਘਟਨਾਵਾਂ 'ਤੇ ਅਧਾਰਿਤ ਸੀ। ਇਸ ਮੌਕੇ ਬਰੈਂਟ ਦੇ ਡਿਪਟੀ ਮੇਅਰ ਅਰਸ਼ਦ ਮਹਿਮੂਦ, ਡਾ. ਡੀ. ਪੀ. ਸਿੰਘ ਉੱਚ ਅਧਿਕਾਰੀ ਭਾਰਤੀ ਹਾਈਕਮਿਸ਼ਨ, ਗੁਰਦੁਆਰਾ ਸਿੰਘ ਸਭਾ ਹੰਸਲੋ ਦੇ ਸਾਬਕਾ ਪ੍ਰਧਾਨ ਖੰਗੂੜਾ, ਡਾ. ਦਲਜੀਤ ਸਿੰਘ ਫੁੱਲ, ਕੁਲਵੰਤ ਸਿੰਘ ਚੱਠਾ, ਰਸ਼ਪਾਲ ਸਿੰਘ ਸੰਘਾ, ਵਿੱਨੀ ਖਹਿਰਾ, ਕਾਬਲਜੀਤ ਸਿੰਘ ਸੰਧੂ, ਪਰਮਿੰਦਰ ਸਿੰਘ ਬੱਲ, ਮਨਮੋਹਨ ਸਿੰਘ ਰੰਧਾਵਾ ਕਾਰਜਕਾਰੀ ਅਫਸਰ ਸਥਾਨਕ ਵਿਭਾਗ ਸਰਕਾਰਾਂ, ਪਿੰ੍ਰਤਪਾਲ ਸਿੰਘ ਸੰਧੂ, ਜਸਵਿੰਦਰ ਸਿੰਘ ਰੱਖੜਾ, ਗਗਨਦੀਪ ਸਿੰਘ, ਡਾ. ਗੁਰਸ਼ਰਨ ਸਿੰਘ, ਕੁਲਵਿੰਦਰ ਕੁਮਾਰ ਕੂਲ ਕੇਕਸ ਆਦਿ ਹਾਜ਼ਰ ਸਨ। | ਡਿਪਟੀ ਮੇਅਰ ਅਰਸ਼ਦ ਮਹਿਮੂਦ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਹ ਪੰਜਾਬੀ ਹਨ ਅਤੇ ਇਨ੍ਹਾਂ ਘਟਨਾਵਾਂ ਤੋਂ ਵਾਕਿਫ ਹਨ। ਖੁਸ਼ੀ ਹੈ ਕਿ ਨਾਟਕ ਰਾਹੀਂ ਇਨ੍ਹਾਂ ਘਟਨਾਵਾਂ ਨੂੰ ਪੇਸ਼ ਕਰਕੇ ਆਪਣੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਡਾ. ਡੀ. ਪੀ. ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਨਾਟਕ ਦੇ ਸਮੂਹ ਕਲਾਕਾਰਾਂ ਨੂੰ ਸਫ਼ਲ ਪੇਸ਼ਕਾਰੀ ਦੀ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਭਾਰਤੀ ਹਾਈਕਮਿਸ਼ਨ ਵਲੋਂ ਇਸ ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਇਹ ਨਾਟਕ ਵੀ ਇਸੇ ਲੜੀ ਦਾ ਇੱਕ ਹਿੱਸਾ ਹੈ।


Related News