ਪਿਕਅੱਪ ਟਰੱਕ ਤੇ ਸਟਰੀਟਕਾਰ ਦੀ ਹੋਈ ਜ਼ਬਰਦਸਤ ਟੱਕਰ, ਸਾਈਕਲ ਸਵਾਰ ਵੀ ਆਇਆ ਲਪੇਟ 'ਚ

10/19/2017 12:09:42 PM

ਟੋਰਾਂਟੋ (ਬਿਊਰੋ)— ਬੁੱਧਵਾਰ ਸਵੇਰੇ ਟੋਰਾਂਟੋ ਦੇ ਪਾਰਕਡੇਲ ਇਲਾਕੇ ਵਿਚ ਇਕ ਪਿਕਅੱਪ ਟਰੱਕ ਅਤੇ ਸਟਰੀਟਕਾਰ ਦੀ ਟੱਕਰ ਤੋਂ ਬਾਅਦ ਇਕ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਲੱਗਭਗ 9 ਵਜੇ ਦੇ ਕਰੀਬ ਕਿੰਗ ਵੈਸਟ ਅਤੇ ਕੋਵਾਨ ਐਵੀਨਿਊ ਨੇੜੇ ਵਾਪਰੀ।
ਸੂਤਰਾਂ ਨੇ ਦੱਸਿਆ ਕਿ ਪਿਕਅੱਪ ਟਰੱਕ ਦੱਖਣੀ ਕੋਵਾਨ ਐਵੀਨਿਊ ਵੱਲੋਂ ਆ ਰਿਹਾ ਸੀ ਅਤੇ ਕਿੰਗ ਸਟਰੀਟ ਪਾਰ ਕਰਦੇ ਸਮੇਂ ਅਚਾਨਕ ਹੀ ਪੱਛਮ ਵੱਲੋਂ ਆ ਰਹੀ ਸਟਰੀਟ ਕਾਰ ਨਾਲ ਉਸ ਦੀ ਟੱਕਰ ਹੋ ਗਈ ਅਤੇ ਪਿਕਅੱਪ ਟਰੱਕ ਦਾ ਸੰਤੁਲਨ ਵਿਗੜਨ ਤੋਂ ਬਾਅਦ ਉਹ ਨੇੜੇ ਖੜ੍ਹੇ ਇਕ ਸਾਈਕਲ ਸਵਾਰ 'ਚ ਜਾ ਵੱਜਾ। ਟੱਕਰ ਤੋਂ ਬਾਅਦ ਸਾਈਕਲ ਸਵਾਰ ਨੂੰ ਗੰਭੀਰ ਸੱਟਾਂ ਲੱਗੀਆਂ। ਜਿਸ ਨੂੰ ਟੋਰਾਂਟੋ ਪੈਰਾ ਮੈਡੀਕਲ ਅਧਿਕਾਰੀਆਂ ਨੇ ਹਸਪਤਾਲ ਪਹੁੰਚਾਇਆ, ਜਿਥੇ ਉਸ ਸਾਈਕਲ ਸਵਾਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

 


Related News