ਸੀ. ਐੱਨ. ਟਾਵਰ ਦੀਆਂ ਖਿੜਕੀਆਂ ਤੋਂ ਦਿਸਦਾ ਹੈ ਕੈਨੇਡਾ ਦਾ ਅਜਿਹਾ ''ਖੂਬਸੂਰਤ ਨਜ਼ਾਰਾ''

06/27/2017 4:02:07 PM

ਟੋਰਾਂਟੋ— ਸੀ. ਐੱਨ. ਟਾਵਰ ਦੇ ਢਕੇ ਹੋਏ ਬਲਾਕ ਤੋਂ ਪਰਦਾ ਚੁੱਕ ਦਿੱਤਾ ਗਿਆ ਹੈ ਅਤੇ ਇਸ ਦੀਆਂ ਨਵੀਆਂ ਖਿੜਕੀਆਂ ਹੁਣ ਲੋਕਾਂ ਨੂੰ ਕੈਨੇਡਾ ਦਾ ਖੂਬਸੂਰਤ ਨਜ਼ਾਰਾ ਦਿਖਾਉਣ ਲਈ ਪੂਰੀ ਤਿਆਰ ਹਨ। ਫਰਸ਼ ਤੋਂ ਲੈ ਕੇ ਉੱਪਰ ਤੱਕ ਬਣੀਆਂ ਇਨ੍ਹਾਂ ਖਿੜਕੀਆਂ ਤੋਂ ਦੂਰ ਤੱਕ ਸ਼ਹਿਰ ਦਿਖਾਈ ਦਿੰਦਾ ਹੈ। ਸੋਮਵਾਰ ਨੂੰ ਇਸ ਬਲਾਕ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਪਹਿਲੇ ਦਿਨ ਵੱਖ-ਵੱਖ ਸਮੂਹ ਇਸ ਨੂੰ ਦੇਖਣ ਆਏ। ਵ੍ਹੀਲਚੇਅਰ 'ਤੇ ਵੀ ਲੋਕ ਇਸ 'ਤੇ ਜਾ ਸਕਦੇ ਹਨ। 
ਟਾਵਰ ਨੂੰ ਉਸ ਦੇ 41ਵੇਂ ਜਨਮ ਦਿਵਸ ਲਈ ਸਵਾਰਿਆ ਗਿਆ ਹੈ। ਕੈਨੇਡਾ ਦੀ 150ਵੀਂ ਵਰ੍ਹੇਗੰਢ ਦੇ ਸਮਾਗਮਾਂ ਤੋਂ ਪਹਿਲਾਂ ਟਾਵਰ ਦੀ 41ਵੀਂ ਵਰ੍ਹੇਗੰਢ ਹੈ। ਕੈਨੇਡਾ ਦੀ ਸੈਰ-ਸਪਾਟਾ ਮੰਤਰੀ ਬਰਦੀਸ਼ ਚੱਗਰ ਨੇ ਕਿਹਾ ਕਿ ਇਹ ਆਉਣ ਵਾਲੇ ਦਿਨਾਂ ਵਿਚ ਟਾਵਰ ਵਿਚ ਹੋਣ ਵਾਲੀਆਂ ਤਬਦੀਲੀਆਂ 'ਚੋਂ ਇਕ ਹੈ। ਆਉਣ ਵਾਲੇ ਦਿਨਾਂ ਵਿਚ ਟਾਵਰ ਵਿਚ ਬਹੁਤ ਸਾਰੀਆਂ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ।


Kulvinder Mahi

News Editor

Related News