ਮਾਨਸਰੋਵਰ ਯਾਤਰਾ ਦੇ ਮੁੱਦੇ 'ਤੇ ਭਾਰਤ ਨਾਲ ਸੰਪਰਕ 'ਚ ਹੈ : ਚੀਨ

06/28/2017 2:04:01 PM

ਬੀਜਿੰਗ— ਚੀਨ ਨੇ ਅੱਜ ਕਿਹਾ ਕਿ ਸਿੱਕਿਮ 'ਚ ਨਾਥੂ ਲਾ ਦੱਰੇ ਰਾਹੀਂ ਕੈਲਾਸ਼ ਮਾਨਸਰੋਵਲ ਯਾਤਰਾ ਨੂੰ ਜਾਰੀ ਰੱਖਣ ਦੇ ਮੁੱਦੇ 'ਤੇ ਉਹ ਭਾਰਤ ਨਾਲ ਸੰਪਰਕ 'ਚ ਹੈ। ਕੁਝ ਦਿਨ ਪਹਿਲਾਂ ਚੀਨ ਨੇ ਤਿੱਬਤ 'ਚ ਜ਼ਮੀਨ ਖਿਸਕਣ ਅਤੇ ਵਰਖਾ ਦੇ ਚਲਦੇ ਸੜਕਾਂ ਦੇ ਨੁਕਸਾਨੇ ਜਾਣ ਦੇ ਮੱਦੇਨਜ਼ਰ ਸ਼ਰਧਾਲੂਆਂ ਨੂੰ ਉਥੋਂ ਐਂਟਰੀ ਦੇਣ ਤੋਂ ਮਨਾਂ ਕਰ ਦਿੱਤਾ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸੁਹਾਂਗ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਦੋਵੇਂ ਸਰਕਾਰਾਂ ਇਸ ਮੁੱਦੇ 'ਤੇ ਸੰਪਰਕ 'ਚ ਹਨ। ਚੀਨ ਨੇ ਕੁਝ ਦਿਨ ਪਹਿਲਾਂ ਨਾਥੂ ਲਾ ਦੱਰੇ ਦੇ ਰਸਤੇ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਨਿਕਲੇ 50 ਭਾਰਤੀ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਐਂਟਰੀ ਦੇਣ ਤੋਂ ਮਨਾਂ ਕਰ ਦਿੱਤਾ ਸੀ। ਇਨ੍ਹਾਂ ਸ਼ਰਧਾਲੂਆਂ ਨੂੰ ਭਾਰਤ-ਚੀਨ ਸਰਹੱਦ 'ਤੇ ਚੀਨ ਦੇ ਅਧਿਕਾਰੀਆਂ ਨੇ ਰੋਕ ਦਿੱਤਾ ਸੀ। ਸ਼ਰਧਾਲੂਆਂ ਨੇ 19 ਜੂਨ ਨੂੰ ਚੀਨ ਦੇ ਇਲਾਕੇ 'ਚ ਦਾਖਲ ਹੋਣਾ ਸੀ ਪਰ ਖਰਾਬ ਮੌਸਮ ਕਾਰਨ ਇਹ ਹੋ ਨਾ ਸਕਿਆ ਅਤੇ ਉਨ੍ਹਾਂ ਨੂੰ ਕੈਂਪ 'ਚ ਹੀ ਰੁਕਣਾ ਪਿਆ। 23 ਜੂਨ ਨੂੰ ਸੜਕਾਂ ਨੂੰ ਪਹੁੰਚੇ ਨੁਕਸਾਨ ਨੂੰ ਦੇਖਦੇ ਹੋਏ ਚੀਨ ਨੇ ਉਨ੍ਹਾਂ ਦੀ ਐਂਟਰੀ ਦੇਣ ਤੋਂ ਮਨਾਂ ਕਰ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੇ ਨੇ ਕਿਹਾ ਕਿ ਨਾਥੂ ਲਾ ਦੱਰੇ ਰਾਹੀਂ ਯਾਤਰਾ 'ਚ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਭਾਰਤ ਇਸ ਮੁੱਦੇ ਨੂੰ ਚੀਨ ਸਾਹਮਣੇ ਚੁੱਕ ਰਿਹਾ ਹੈ।


Related News