ਡਿਪਰੈਸ਼ਨ ਦੇ ਇਲਾਜ ''ਚ ਅਸਰਦਾਰ ਹੈ ਜਾਦੂਈ ਮਸ਼ਰੂਮ: ਖੋਜ

10/14/2017 3:17:11 PM

ਲੰਡਨ(ਭਾਸ਼ਾ)— ਇਕ ਨਵੀਂ ਖੋਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਿਲੋਕਾਈਬਿਨ ਮਸ਼ਰੂਮ ਭਾਵ ਜਾਦੂਈ ਮਸ਼ਰੂਮ ਬਹੁਤ ਪ੍ਰਭਾਵੀ ਢੰਗ ਨਾਲ ਡਿਪਰੈਸ਼ਨ ਦਾ ਇਲਾਜ ਕਰ ਸਕਦੀ ਹੈ। ਇਹ ਜਾਦੂਈ ਮਸ਼ਰੂਮ ਇਸ ਬੀਮਾਰੀ ਨਾਲ ਪਰੇਸ਼ਾਨ ਮਰੀਜਾਂ ਦੇ ਦਿਮਾਗ ਦੇ ਮੁੱਖ ਤੰਤਰ ਦੀ ਗਤੀਵਿਧੀ ਨੂੰ 'ਫਿਰ ਤੋਂ ਸ਼ੁਰੂ' ਕਰ ਸਕਣ ਵਿਚ ਸਮਰਥ ਹੈ। ਬ੍ਰਿਟੇਨ ਦੇ ਇੰਪੀਰੀਅਲ ਕਾਲਜ ਲੰਡਨ ਦੇ ਖੋਜ ਕਰਤਾਵਾਂ ਨੇ ਡਿਪਰੈਸ਼ਨ ਨਾਲ ਪੀੜਤ ਕੁਝ ਮਰੀਜਾਂ ਦੇ ਇਲਾਜ ਲਈ ਸਿਲੋਕਾਈਬਿਨ (ਮਸ਼ਰੂਮ ਵਿਚ ਪਾਇਆ ਜਾਣ ਵਾਲਾ ਮਨ:ਸਰਗਰਮ ਪਦਾਰਥ) ਦਾ ਪ੍ਰਯੋਗ ਕੀਤਾ। ਇਹ ਅਜਿਹੇ ਮਰੀਜ ਸਨ ਜਿਨ੍ਹਾਂ ਦਾ ਇਲਾਜ ਪਾਰੰਪਰਿਕ ਇਲਾਜ ਜ਼ਰੀਏ ਸਫਲ ਨਹੀਂ ਹੋ ਸਕਿਆ ਸੀ। ਉਨ੍ਹਾਂ ਦੇਖਿਆ ਇਲਾਜ ਦੇ ਕਈ ਹਫਤਿਆਂ ਬਾਅਦ, ਸਿਲੋਕਾਈਬਿਨ ਲੈਣ ਵਾਲੇ ਮਰੀਜ਼ਾਂ ਵਿਚ ਬੀਮਾਰੀ ਦੇ ਲੱਛਣ ਘੱਟ ਹੋਣ ਲੱਗੇ। ਇਹ ਖੋਜ ਸਾਂਈਟੀਫਿਕ ਪੱਤਰਿਕਾ ਵਿਚ ਪ੍ਰਕਾਸ਼ਿਤ ਹੋਈ ਹੈ।


Related News