ਇਟਲੀ ''ਚ ਗਾਇਕ ਚਰਨਜੀਤ ਚੰਨੀ ਦਾ ਸਿੰਗਲ ਟਰੈਕ “ਕਹਿਣ ਸਿਆਣੇ'' ਗੀਤ ਧੂਮ ਧੜੱਕੇ ਨਾਲ ਹੋਇਆ ਰਿਲੀਜ਼

09/25/2017 2:42:47 PM

ਮਿਲਾਨ/ਇਟਲੀ(ਸਾਬੀ ਚੀਨੀਆ)— ਦੋ ਦਹਾਕੇ ਪਹਿਲੇ “ਤੇਰੇ ਹੋਣਗੇ ਚੰਦਰੀਏ ਫੇਰੇ, ਰੁੱਸੇ ਹੋਏ ਸੱਜਣਾ ਨਾਲ ਤੇ ਤੇਰੀ ਰੰਗਲੀ ਕੋਠੀ ਵਰਗੇ ਅਨੇਕਾਂ ਹਿੱਟ ਗੀਤ ਸਰੋਤਿਆ ਦੀ ਝੋਲੀ ਪਾਉਣ ਵਾਲੇ ਸੁਪਰ ਡੁਪਰ ਹਿੱਟ ਗੀਤਾਂ ਦੇ ਬਾਦਸ਼ਾਹ ਚਰਨਜੀਤ ਚੰਨੀ ਦਾ ਨਵਾਂ ਨਕੋਰ ਗੀਤ “ਕਹਿਣ ਸਿਆਣੇ, ਇਟਲੀ 'ਚ ਪੂਰੇ ਧੂਮ ਧੜੱਕੇ ਨਾਲ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਤਾਜ ਕਲੱਬ 'ਚ ਰਿਲੀਜ਼ ਕਰਦੇ ਹੋਏ ਵਾਲਮੀਕਿ ਆਦਿ ਧਰਮ ਸਮਾਜ 
ਯੂਰਪ ਦੇ ਪ੍ਰਧਾਨ ਸ਼੍ਰੀ ਦਲਬੀਰ ਭੱਟੀ ਨੇ ਆਖਿਆ ਕਿ ਚਰਨਜੀਤ ਚੰਨੀ ਉਹ ਕਲਾਕਾਰ ਹੈ, ਜਿਸ ਨੇ ਕੈਸਟ ਯੁੱਗ 'ਚ ਧੂੰਮਾਂ ਪਾਉਂਦੇ ਹੋਏ ਸਟੇਜਾਂ ਦਾ ਬਾਦਸ਼ਾਹ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ ਅਤੇ ਉਸ ਵੱਲੋਂ ਗਾਏ ਗਏ ਗੀਤ 'ਜਿੱਥੇ ਜਾਣ ਪੰਜਾਬੀ ਧੂੰਮਾ ਪਾ ਹੀ ਦਿੰਦੇ ਨੇ' ਨੇ ਮੌਜੂਦਾ ਦੌਰ 'ਚ ਵੀ ਪੂਰੀ ਵਾਹ ਵਾਹ ਖੱਟੀ ਹੈ । ਹੁਣ ਉਸ ਨੇ 'ਕਹਿਣ ਸਿਆਣੇ ਭੱਜੀਆ ਬਾਹਾਂ ਗਲ ਨੂੰ ਆਉਂਦੀਆ ਨੇ' ਵਰਗਾ ਸੰਦੇਸ਼ ਭਰਪੂਰ ਗਾਣਾ ਗਾ ਕੇ ਆਪਣੀ ਗਾਇਕੀ ਦਾ ਲੋਹਾ ਮਨਾਇਆ ਹੈ। ਇਸ ਗੀਤ 'ਚ ਕੁੱਖ 'ਚ ਮਰਦੀਆਂ ਕੁੜੀਆਂ ਤੇ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਵਾਲੇ ਗੱਭਰੂ ਦੀ ਗੱਲ ਬਾਖੂਬੀ ਨਿਭਾਈ ਗਈ ਹੈ। ਇਸ ਮੌਕੇ ਪ੍ਰਮੁੱਖ ਆਗੂ ਬਖਸ਼ੀਸ਼ ਸਹੋਤਾ, ਨਰਿੰਦਰ ਢਿੱਲੋ, ਬਾਬਾ ਜੀਵਨ ਸਿੰਘ ਸੁਸਾਇਟੀ ਇਟਲੀ, ਪ੍ਰਸਿੱਧ ਬਿਜਨੈਸਮੈਨ ਸ਼੍ਰੀ ਜਸਵੀਰ ਪਾਲ, ਅਕਾਲੀ ਦਲ ਦੇ ਸੀਨੀਅਰ, ਆਗੂ ਸੁਖਜਿੰਦਰ ਸਿੰਘ ਕਾਲਰੂ ,ਬਲਜਿੰਦਰ ਸਹੋਤਾ, ਮਲਕੀਤ ਸਿੰਘ ਚੀਮਾ ਬਿਕਰਮਜੀਤ ਸਿੰਘ ਗਿੱਦੜ ਪਿੰਡੀ, ਕੁਲਵਿੰਦਰ ਸਿੰਘ, ਲਵਲੀ ਸਾਂਈ ਤੇ ਕ੍ਰਿਸ਼ ਕਰਿਆਨਾ ਸਟੋਰ ਵਾਲਿਆਂ ਸਮੇਤ ਕਈ ਅਹਿਮ ਸ਼ਖਸੀਅਤਾਂ ਮੌਜੂਦ ਸਨ, ਜਿਨ੍ਹਾਂ ਸਮਾਜ ਨੂੰ ਸ਼ੀਸ਼ਾ ਦਿਖਾਉਣ ਵਾਲੇ ਗੀਤ ਨੂੰ ਰਿਲੀਜ਼ ਕਰਕੇ ਸਰੋਤਿਆ ਦੇ ਸਨਮੁੱਖ ਪੇਸ਼ ਕੀਤਾ।


Related News