ਜਦੋਂ ਭੁੱਖੇ ਸੀਲ ਨੇ ਪਾਇਆ ਕਿਸ਼ਤੀ ਨੂੰ ਘੇਰਾ, ਦੇਖ ਕੇ ਸਭ ਹੋਏ ਹੈਰਾਨ (ਦੇਖੋ ਵੀਡੀਓ)

06/27/2017 2:49:43 PM

ਮੈਕਸੀਕੋ— ਇਨਸਾਨ ਨੂੰ ਜਦੋਂ ਭੁੱਖ ਲੱਗਦੀ ਹੈ ਤਾਂ ਉਹ ਆਪਣੀ ਭੁੱਖ ਮਿਟਾਉਣ ਲਈ ਕੋਈ ਨਾ ਕੋਈ ਜੁਗਾੜ ਲਾ ਹੀ ਲੈਂਦਾ ਹੈ। ਜਦੋਂ ਤੱਕ ਖਾਣ ਲਈ ਨਹੀਂ ਮਿਲ ਜਾਂਦਾ ਇਕ ਬੈਚੇਨੀ ਜਿਹੀ ਬਣੀ ਰਹਿੰਦੀ ਹੈ। ਇਨਸਾਨ ਕੋਲ ਭੁੱਖ ਨੂੰ ਮਿਟਾਉਣ ਲਈ ਤਮਾਮ ਉਪਾਅ ਹਨ ਪਰ ਜਾਨਵਰਾਂ ਦੇ ਮਾਮਲੇ 'ਚ ਅਜਿਹਾ ਨਹੀਂ ਹੈ। ਉਨ੍ਹਾਂ ਨੂੰ ਜਾਂ ਤਾਂ ਇਨਸਾਨਾਂ 'ਤੇ ਨਿਰਭਰ ਰਹਿਣਾ ਪੈਦਾ ਹੈ ਜਾਂ ਫਿਰ ਕੁਦਰਤ 'ਤੇ। ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ।
ਮੈਕਸੀਕੋ ਦੇ ਕਾਬੋ ਸੈਨ ਲੁਕਾਸ 'ਚ ਸ਼ੂਟ ਕੀਤੇ ਗਏ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸੀਲ (ਸੀ ਲਾਇਨ) ਕਿਸ਼ਤੀ ਦੇ ਪਿੱਛੇ ਉਦੋਂ ਤੱਕ ਲਟਕਦਾ ਰਿਹਾ, ਜਦੋਂ ਤੱਕ ਕਿਸ਼ਤੀ 'ਤੇ ਸਵਾਰ ਲੋਕ ਉਸ ਵੱਲ ਇਕ ਮੱਛੀ ਨਹੀਂ ਸੁੱਟ ਦਿੰਦੇ। ਮੱਛੀ ਮਿਲਦੇ ਹੀ ਉਹ ਫਿਰ ਪਾਣੀ 'ਚ ਸਮਾ ਜਾਂਦਾ ਹੈ।

ਹਾਲਾਂਕਿ ਇਹ ਕਈ ਵਾਰ ਖਤਰਨਾਕ ਵੀ ਸਾਬਤ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਖੇਤਰ ਵਿਚ ਕਈ ਸੀਲ ਰਹਿੰਦੇ ਹਨ, ਜੋ ਕਿ ਹਮੇਸ਼ਾ ਹੀ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਤੋਂ ਕੁਝ ਖਾਣ ਦੀ ਤਾਕ 'ਚ ਰਹਿੰਦੇ ਹਨ। ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਇਕ ਭੁੱਖੇ ਵੱਡੇ ਸੀਲ ਨੂੰ ਮੱਛੀ ਫੜਨ ਵਾਲੀ ਇਕ ਕਿਸ਼ਤੀ ਨਾਲ ਲਟਕਦੇ ਹੋਏ ਦੇਖਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਕੈਨੇਡਾ ਦੀ ਇਕ ਬੱਚੀ ਨੂੰ ਸੀਲ ਨੇ ਪਾਣੀ 'ਚ ਖਿੱਚ ਲਿਆ ਸੀ, ਹਾਲਾਂਕਿ ਉਸ ਦੇ ਨਾਲ ਦੇ ਲੋਕਾਂ ਨੇ ਉਸ ਨੂੰ ਬਿਨਾਂ ਕਿਸੇ ਨੁਕਸਾਨ ਦੇ ਤੁਰੰਤ ਹੀ ਪਾਣੀ 'ਚੋਂ ਬਾਹਰ ਕੱਢ ਲਿਆ ਸੀ।


Related News