ਮੋਦੀ-ਟਰੰਪ ਦੀ ਮੁਲਾਕਾਤ ਤੋਂ ਪਹਿਲਾਂ ਸਲਾਉਦੀਨ ਗਲੋਬਲ ਟੈਰਰਿਸਟ ਐਲਾਨ

06/27/2017 3:19:46 AM

ਵਾਸ਼ਿੰਗਟਨ— ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਲਈ ਅਮਰੀਕਾ ਪਹੁੰਚੇ ਹੋਏ ਹਨ। ਅਜਿਹੇ 'ਚ ਪਾਕਿਸਤਾਨ ਨੂੰ ਇਕ ਵੱਡਾ ਝਟਕਾ ਲੱਗਿਆ ਹੈ। ਅਮਰੀਕਾ ਨੇ ਹਿਜਬੁੱਲ ਚੀਫ ਸਈਦ ਸਲਾਉਦੀਨ ਨੂੰ 'ਗਲੋਬਲ ਟੈਰਰਿਸਟ' ਐਲਾਨ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਸਲਾਉਦੀਨ ਹਿਜਬੁੱਲ ਮੁਜਾਹੀਦੀਨ ਦਾ ਸਰਗਨਾ ਹੈ। ਅਮਰੀਕਾ ਨੇ ਕਸ਼ਮੀਰ 'ਚ ਹਿਜ਼ਬੁੱਲ ਦੇ ਅੱਤਵਾਦੀ ਹਮਲਿਆਂ ਦਾ ਵੀ ਜ਼ਿਕਰ ਕੀਤਾ। ਇਸ ਬਿਆਨ 'ਚ ਕਿਹਾ ਗਿਆ ਹੈ ਕਿ ਕਸ਼ਮੀਰ 'ਚ ਹੋਣ ਵਾਲੇ ਅੱਤਵਾਦੀ ਹਮਲਿਆਂ 'ਚ ਸਲਾਉਦੀਨ ਦਾ ਹੱਥ ਹੈ ਤੇ ਉਹ ਅੱਤਵਾਦ ਫੈਲਾਉਣ ਦੇ ਮਕਸਦ ਨਾਲ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੰਦਾ ਹੈ। ਇਸ ਦੇ ਨਾਲ ਹੀ ਇਹ ਪਾਕਿਸਤਾਨ ਪ੍ਰਾਯੋਜਿਤ ਅੱਤਵਾਦ ਦੇ ਖਿਲਾਫ ਭਾਰਤ ਦੀ ਇਕ ਵੱਡੀ ਜਿੱਤ ਹੈ।
ਇਸ ਕਦਮ ਨਾਲ ਇਹ ਸਾਫ ਹੋ ਗਿਆ ਹੈ ਕਿ ਅੱਤਵਾਦ ਦੇ ਖਿਲਾਫ ਅਮਰੀਕਾ ਭਾਰਤ ਦੇ ਨਾਲ ਖੜ੍ਹਾ ਹੈ। ਅਮਰੀਕਾ ਦੇ ਇਸ ਕਦਮ ਨਾਲ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਲਗਾਤਾਰ ਅੱਤਵਾਦੀਆਂ ਦੇ ਖਿਲਾਫ ਪਾਕਿਸਤਾਨ ਨੂੰ ਸਬੂਤ ਦਿੰਦਾ ਆਇਆ ਹੈ ਪਰ ਪਾਕਿਸਤਾਨ ਨੇ ਇਸ ਸਬੰਧ 'ਚ ਕੋਈ ਕਾਰਵਾਈ ਨਹੀਂ ਕੀਤੀ।


Related News