ਏਲੋਨ ਮਸਕ ਦਾ ਦਾਅਵਾ, 30 ਮਿੰਟ ਵਿਚ ਤੈਅ ਹੋਵੇਗੀ ਨਿਊਯਾਰਕ ਤੋਂ ਵਾਸ਼ਿੰਗਟਨ ਤੱਕ ਦੀ ਦੂਰੀ

07/23/2017 4:59:58 PM

ਲੰਡਨ— ਤਕਨੀਕ ਦੇ ਖੇਤਰ ਦੇ ਵੱਡੇ ਉਦਯੋਗਪਤੀ ਏਲੋਨ ਮਸਕ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅਲਟ੍ਰਾ ਹਾਈ ਸਪੀਡ ਤਕਨੀਕ ਵਾਲੇ ਭੂਮੀਗਤ ਟ੍ਰਾਂਸਪੋਰਟ ਸਿਸਟਮ ਤੋਂ ਨਿਊਯਾਰਕ ਨੂੰ ਵਾਸ਼ਿੰਗਟਨ ਡੀ. ਸੀ. ਨਾਲ ਜੋੜਨ ਦੀ ਜ਼ਬਾਨੀ ਆਗਿਆ ਮਿਲ ਗਈ ਹੈ। ਇਸ ਤਕਨੀਕ ਨਾਲ ਨਿਊਯਾਰਕ ਤੋਂ 29 ਮਿੰਟ ਵਿਚ ਵਾਸ਼ਿੰਗਟਨ ਪਹੁੰਚਿਆ ਜਾ ਸਕੇਗਾ। ਪਰ ਉਨ੍ਹਾਂ ਨੇ ਇਸ ਬਾਰੇ ਵਿਸਤਾਰ ਨਾਲ ਜਾਣਕਾਰੀ ਨਹੀਂ ਦਿੱਤੀ ਕਿ ਕਿਸ ਅਧਿਕਾਰੀ ਨੇ ਉਨ੍ਹਾਂ ਨੂੰ ਵਿਸ਼ਵ ਦੇ ਸਭ ਤੋਂ ਲੰਬੀ ਨਹਿਰ ਦਾ ਨਿਰਮਾਣ ਕਰਨ ਦੀ ਆਗਿਆ ਦਿੱਤੀ।
ਸਾਲ ਦੇ ਅੰਤ ਤੱਕ ਰਮਮੀ ਮਨਜ਼ੂਰੀ ਮਿਲਣ ਦੀ ਸੰਭਾਵਨਾ
ਮਸਕ ਨੇ ਟਵੀਟ ਕਰ ਦਾਅਵਾ ਕੀਤਾ ਕਿ ਇਸ ਤਕਨੀਕ ਦੁਆਰਾ ਨਿਊਯਾਰਕ ਤੋਂ ਫਿਲਾਡੇਲਫੀਆ, ਬਾਲਟੀਮੋਰ ਹੁੰਦੇ ਹੋਏ ਵਾਸ਼ਿੰਗਟਨ ਤੱਕ ਦੀ ਲਗਭਗ 402 ਕਿਲੋਮੀਟਰ ਦੀ ਦੂਰੀ 30 ਮਿੰਟ ਵਿਚ ਤੈਅ ਹੋਵੇਗੀ। ਉਨ੍ਹਾਂ ਨੇ ਦੱਸਿਆ ਇਕ ਇਸ ਸਾਲ ਦੇ ਅੰਤ ਤੱਕ ਪ੍ਰੋਜੈਕਟ ਨੂੰ ਰਸਮੀ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ।
ਅਧਿਕਾਰੀਆਂ ਨੇ ਆਗਿਆ ਦੇਣ ਤੋਂ ਕੀਤਾ ਮਨ੍ਹਾ
ਵਾਸ਼ਿੰਗਟਨ ਅਤੇ ਨਿਊਯਾਰਕ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਅਜਿਹੇ ਪ੍ਰੋਜੈਕਟ ਨੂੰ ਆਗਿਆ ਨਹੀਂ ਦਿੱਤੀ ਹੈ। ਉਨ੍ਹਾਂ ਮੁਤਾਬਕ, ਮਸਕ ਨੂੰ ਆਪਣੇ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਸੰਘੀ ਨਿਯਮਾਂ ਦੇ ਤਹਿਤ ਵਾਤਾਵਰਣ ਅਤੇ ਨਿਰਮਾਣ ਨਾਲ ਜੁੜੀ ਪ੍ਰਵਾਨਗੀ ਹਾਸਲ ਕਰਨੀ ਹੋਵੇਗੀ।
ਇਹ ਹੈ 'ਹਾਈਪਰਲੂਪ'
ਇਲੈਕਟ੍ਰਿਕ ਕਾਰ ਬਣਾਉਣ ਵਾਲੀ ਕੰਪਨੀ ਟੇਸਲਾ ਅਤੇ ਰਾਕੇਟ ਬਣਾਉਣ ਵਾਲੀ ਕੰਪਨੀ ਸਪੇਸ ਏਕਸ ਦੇ ਸੀ. ਈ. ਓ. ਏਲੋਨ ਮਸਕ ਦੁਨੀਆ ਵਿਚ ਤੇਜ਼ ਗਤੀ ਵਾਲੀ ਵੈਕਿਊਮ ਟਿਊਬ ਸਿਸਟਮ ਵਿਕਸਿਤ ਕਰਨ ਦੀ ਕੋਸ਼ਿਸ਼ ਵਿਚ ਹਨ, ਜਿਸ ਦੇ ਜ਼ਰੀਏ ਸਾਮਾਨ ਅਤੇ ਲੋਕਾਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਬਹੁਤ ਤੇਜ਼ੀ ਨਾਲ ਪਹੁੰਚਾਉਣਾ ਸੰਭਵ ਹੋ ਪਾਏਗਾ। ਇਸ ਤਕਨੀਕ ਨੂੰ ਹਾਈਪਰਲੂਪ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਸ਼ੁਰੂ ਕੀਤੀ ਹੈ 'ਬੋਰਿੰਗ' ਨਾਂ ਦੀ ਕੰਪਨੀ
ਏਲੋਨ ਮਸਕ ਨੇ ਹਾਲ ਹੀ ਵਿਚ ਇਕ ਕੰਪਨੀ ਸ਼ੁਰੂ ਕੀਤੀ ਹੈ ਜਿਸ ਦਾ ਨਾਂ ਹੈ ਬੋਰਿੰਗ। ਇਹ ਉਨ੍ਹਾਂ ਦੇ ਕ੍ਰਾਂਤੀਕਾਰੀ ਆਵਾਜਾਈ ਸਿਸਟਮ ਲਈ ਸੁਰੰਗ ਦਾ ਨਿਰਮਾਣ ਕਰੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਸ ਸਮੇਂ ਇਲੈਕਟ੍ਰੋਮੈਗ੍ਰੇਟਿਕ ਪ੍ਰੋਪਲਸ਼ਨ ਨਾਲ ਚੱਲ ਰਹੀ ਹਾਈ-ਸਪੀਡ ਰੇਲਗੱਡੀ ਤੋਂ ਜ਼ਿਆਦਾ ਤੇਜ਼ ਗਤੀ ਵਾਲੀ ਹੋਵੇਗੀ।
ਚੁੰਬਕੀ ਸ਼ਕਤੀ ਹਵਾ ਵਿਚ ਚੱਲਦੀ ਹੈ ਬੋਗੀ
ਹਾਈਪਰਲੂਪ ਰੇਲਗੱਡੀ ਚੁੰਬਕੀ ਸ਼ਕਤੀ 'ਤੇ ਆਧਾਰਿਤ ਤਕਨੀਕ ਹੈ, ਜਿਸ ਵਿਚ ਖੰਭਿਆਂ ਉੱਪਰ ਪਾਰਦਰਸ਼ੀ ਟਿਊਬ ਵਿਛਾਈ ਜਾਂਦੀ ਹੈ। ਇਸ ਦੇ ਅੰਦਰ ਬੁਲੇਟ ਜਿਹੇ ਆਕਾਰ ਦੀ ਲੰਬੀ ਬੋਗੀ ਹਵਾ ਵਿਚ ਤੈਰਦੇ ਹੋਏ ਚੱਲਦੀ ਹੈ। ਮਤਲਬ ਹਾਈਪਰਲੂਮ ਸੁਰੰਗ ਵਿਚ ਦੌੜਨ ਵਾਲੀ ਇਕ ਅਜਿਹੀ ਰੇਲਗੱਡੀ ਹੈ, ਜੋ ਇਲੈਕਟ੍ਰੋ ਮੈਗਨੇਟਿਕ ਫੀਲਡ 'ਤੇ ਹਵਾ ਵਿਚ ਤੈਰਦੇ ਹੋਏ ਚੱਲਦੀ ਹੈ। ਇਸ ਤਕਨੀਕ ਦੇ ਆਉਣ ਨਾਲ ਪੂਰੀ ਦੁਨੀਆ ਵਿਚ ਆਵਾਜਾਈ ਦੀ ਤਸਵੀਰ ਬਦਲ ਜਾਵੇ


Related News