...ਤਾਂ ਇਸ ਵਜ੍ਹਾ ਤੋਂ ਦੇਰੀ ਨਾਲ ਹੋਈ ਟਰੰਪ-ਮੋਦੀ ਦੀ ਮਿਲਣੀ

06/27/2017 6:28:32 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸਾਲ ਦੀ ਸ਼ੁਰੂਆਤ 'ਚ ਹੀ ਵ੍ਹਾਈਟ ਹਾਊਸ ਆਉਣਾ ਸੀ ਪਰ ਭਾਰਤ ਦੇ ਸੂਬਿਆਂ 'ਚ ਚੋਣਾਂ ਹੋਣ ਕਾਰਨ ਉਨ੍ਹਾਂ ਦੀ ਯਾਤਰਾ 'ਚ ਦੇਰੀ ਹੋਈ। ਟਰੰਪ ਵ੍ਹਾਈਟ ਹਾਊਸ ਦੇ ਇਤਿਹਾਸਕ ਬਲਿਊ ਰੂਮ 'ਚ ਮੋਦੀ ਨਾਲ ਰਸਮੀ ਰਾਤ ਦੇ ਭੋਜਨ ਦੌਰਾਨ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਖਰੇ ਸਮੇਂ 'ਤੇ ਅਮਰੀਕਾ ਆਉਣ ਵਾਲੇ ਸਨ ਪਰ ਸਾਨੂੰ ਇਹ ਸਮਾਂ ਤੈਅ ਕਰਨਾ ਪਿਆ, ਕਿਉਂਕਿ ਭਾਰਤ ਦੇ ਇਕ ਹਿੱਸੇ ਵਿਚ ਚੋਣਾਂ ਸਨ।
ਉਨ੍ਹਾਂ ਨੇ ਭਾਰਤ ਦੇ ਸਭ ਤੋਂ ਵਧ ਆਬਾਦੀ ਵਾਲੇ ਸੂਬਿਆਂ 'ਚੋਂ ਇਕ ਉੱਤਰ ਪ੍ਰਦੇਸ਼ ਦਾ ਸੰਦਰਭ ਦਿੰਦੇ ਹੋਏ ਕਿਹਾ, ''ਹੋਰ ਉਹ ਮਹਜ ਇਕ ਛੋਟਾ ਜਿਹਾ ਹਿੱਸਾ ਹੈ।'' ਟਰੰਪ ਨੇ ਕਿਹਾ ਕਿ ਭਾਰਤ ਵਿਸ਼ਵ ਦਾ 7ਵਾਂ ਸਭ ਤੋਂ ਵੱਡਾ ਦੇਸ਼ ਹੈ। ਮੇਰੇ ਹਿਸਾਬ ਨਾਲ ਇਹ ਚੰਗਾ ਦਿਨ ਹੈ। ਤੁਹਾਨੂੰ ਇੱਥੇ ਦੇਖ ਕੇ ਚੰਗਾ ਲੱਗਾ। ਉਨ੍ਹਾਂ ਦੇ ਜਵਾਬ 'ਚ ਮੋਦੀ ਨੇ ਕਿਹਾ ਕਿ ਸਭ ਤੋਂ ਚੰਗੀ ਗੱਲ ਇਹ ਰਹੀ ਕਿ ਉਨ੍ਹਾਂ ਚੋਣਾਂ 'ਚ ਸਾਡੀ ਪਾਰਟੀ ਜਿੱਤ ਗਈ।
ਮੋਦੀ ਨੇ ਕਿਹਾ, ''ਕਈ ਸਾਲ ਬਾਅਦ ਸੂਬਾ ਵਿਧਾਨ ਸਭਾ ਚੋਣਾਂ 'ਚ ਸਾਨੂੰ ਤਿੰਨ ਚੌਥਾਈ ਵੋਟਾਂ ਮਿਲੀਆਂ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ 403 ਸੀਟਾਂ 'ਚੋਂ 300 ਤੋਂ ਵਧ ਸੀਟਾਂ ਜਿੱਤ ਕੇ ਭਾਰੀ ਜਿੱਤ ਹਾਸਲ ਕੀਤੀ ਸੀ। ਭਾਜਪਾ ਦੀ ਜਿੱਤ ਨੂੰ ਸ਼ਾਨਦਾਰ ਦੱਸਦੇ ਹੋਏ ਟਰੰਪ ਨੇ ਕਿਹਾ ਕਿ ਤੁਸੀਂ ਭਾਰੀ ਫਰਕ ਨਾਲ ਜਿੱਤੇ। 
ਦੱਸਣ ਯੋਗ ਹੈ ਕਿ ਅਮਰੀਕੀ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨਾਲ ਮੁਲਾਕਾਤ ਕੀਤੀ ਸੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਦੋ-ਪੱਖੀ ਸੰਬੰਧਾਂ ਅਤੇ ਹੋਰ ਮੁੱਦਿਆਂ 'ਤੇ ਚਰਚਾ ਹੋਈ। ਮੋਦੀ ਨੇ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ।


Related News