ਮੈਲਬੌਰਨ ''ਚ ਸ਼ਾਪਿੰਗ ਸੈਂਟਰ ਨਾਲ ਟਕਰਾਈ ਬੇਕਾਬੂ ਕਾਰ, 6 ਲੋਕ ਜ਼ਖਮੀ

10/16/2017 12:42:35 PM

ਮੈਲਬੌਰਨ (ਬਿਊਰੋ)— ਮੈਲਬੌਰਨ ਦੇ ਦੱਖਣ-ਪੂਰਬ ਵਿਚ ਇਕ ਬਜ਼ੁਰਗ ਡਰਾਈਵਰ ਦੀ ਕਾਰ ਉਸ ਦੇ ਕੰਟਰੋਲ ਵਿਚੋਂ ਬਾਹਰ ਹੋ ਗਈ ਅਤੇ ਇਕ ਸ਼ਾਪਿੰਗ ਸੈਂਟਰ ਨਾਲ ਜਾ ਟਕਰਾਈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਵਿਚ ਰਿਕਾਰਡ ਹੋ ਗਈ।

PunjabKesari

ਸੀ. ਸੀ. ਟੀ. ਵੀ. ਤੋਂ ਮਿਲੀ ਜਾਣਕਾਰੀ ਮੁਤਾਬਕ ਕਾਰ ਜਦੋਂ ਕਲੇਟਨ ਰੋਡ ਤੋਂ ਲੰਘ ਰਹੀ ਸੀ, ਉਸ ਦਾ ਸੰਤੁਲਨ ਵਿਗੜ ਗਿਆ। ਕਾਰ ਕੈਫੇ ਦੀਆਂ ਕੁਰਸੀਆਂ ਅਤੇ ਮੇਜਾਂ ਨਾਲ ਜਾ ਟਕਰਾਈ।

PunjabKesari

ਇਸ ਮਗਰੋਂ ਉੱਥੇ ਮੌਜੂਦ ਲੋਕਾਂ ਵਿਚ ਭੱਜ-ਦੌੜ ਮਚ ਗਈ, ਜਿਸ ਕਾਰਨ 6 ਲੋਕ ਜ਼ਖਮੀ ਹੋ ਗਏ। ਇਨ੍ਹਾਂ ਜ਼ਖਮੀ ਲੋਕਾਂ ਵਿਚ ਕਾਰ ਦਾ ਡਰਾਈਵਰ ਵੀ ਸ਼ਾਮਲ ਸੀ। ਐਂਬੁਲੈਂਸ ਵਿਕਟੋਰੀਆ ਮੁਤਾਬਕ ਜ਼ਖਮੀ ਲੋਕਾਂ ਨੂੰ ਮੋਨਾਸ਼ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ। ਇਹ ਮੰਨਿਆ ਜਾਂਦਾ ਹੈ ਕਿ ਡਰਾਈਵਰ ਨੇ ਅਚਾਨਕ ਗਲਤ ਪੈਡਲ ਮਾਰਿਆ ਸੀ,  ਜਿਸ ਕਾਰਨ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਸੀ।


Related News