ਫੋਟੋਸ਼ੂਟ ਦੇ ਬਹਾਨੇ ਕੀਤਾ ਮਾਡਲ ਨੂੰ ਅਗਵਾ, 6 ਦਿਨ ਤੱਕ ਰੱਖਿਆ ਅਟੈਚੀ ਵਿਚ ਬੰਦ

08/06/2017 3:49:28 PM

ਬ੍ਰਿਟੇਨ— ਇਟਲੀ ਵਿਚ ਔਰਤ ਤਸਕਰੀ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਮਿਲਾਨ ਵਿਚ ਇਕ ਮਾਡਲਿੰਗ ਏਜੰਸੀ ਨੇ ਅਪਰਾਧੀਆਂ ਨਾਲ ਮਿਲ ਕੇ ਇਕ ਬ੍ਰਿਟਿਸ਼ ਮਾਡਲ ਨੂੰ ਜਾਅਲੀ ਫੋਟੋਸ਼ੂਟ ਦੇ ਬਹਾਨੇ ਬੁਲਾ ਕੇ ਅਗਵਾ ਕਰ ਲਿਆ। ਇਸ ਮਗਰੋਂ ਉਸ ਨੂੰ 6 ਦਿਨ ਤੱਕ ਬੰਧਕ ਬਣਾ ਕੇ ਅਟੈਚੀ ਵਿਚ ਰੱਖਿਆ ਗਿਆ। ਅਗਵਾ ਕਰਨ ਵਾਲੇ ਗੈਂਗ ਨੇ ਮਾਡਲ ਨੂੰ ਆਨਲਾਈਨ ਵੇਚਣ ਦੀ ਵੀ ਕੋਸ਼ਿਸ਼ ਕੀਤੀ। ਇਸ ਲਈ ਡਾਰਕ ਵੈਬ 'ਤੇ ਮਾਡਲ ਦੀ ਅਸ਼ਲੀਲ ਤਸਵੀਰ ਵੀ ਪੋਸਟ ਕੀਤੀ ਗਈ।
ਮਾਡਲ ਨੂੰ ਦਿੱਤੀ ਜਾਂਦੀ ਸੀ ਬੇਹੋਸ਼ੀ ਦੀ ਦਵਾਈ
ਪੁਲਸ ਮੁਤਾਬਕ ਮਾਡਲਿੰਗ ਏਜੰਸੀ ਨੇ ਜਾਅਲੀ ਫੋਟੋਸ਼ੂਟ ਦੇ ਬਹਾਨੇ 20 ਸਾਲ ਦੀ ਇਸ ਬ੍ਰਿਟਿਸ਼ ਮਾਡਲ ਨੂੰ ਇਟਲੀ ਬੁਲਾਇਆ। ਇੱਥੇ ਉਸ ਨੂੰ ਅਗਵਾ ਕਰ ਕੇ 6 ਦਿਨ ਤੱਕ ਅਟੈਚੀ ਵਿਚ ਬੰਦ ਰੱਖਿਆ ਗਿਆ। ਬੰਧਕ ਬਣਾ ਕੇ ਰੱਖੀ ਗਈ ਇਸ ਮਾਡਲ ਨੂੰ ਕੀਟਾਮਾਇਨ ਨਾਂ ਦੀ ਦਵਾਈ ਦੇ ਕੇ ਬੇਹੋਸ਼ ਕੀਤਾ ਜਾਂਦਾ ਸੀ ਅਤੇ ਹੱਥਕੜੀਆਂ ਨਾਲ ਬੰਨ ਕੇ ਰੱਖਿਆ ਜਾਂਦਾ ਸੀ। ਬੇਹੋਸ਼ੀ ਦੀ ਹਾਲਤ ਵਿਚ ਰੱਖੇ ਜਾਣ ਕਾਰਨ ਮਾਡਲ ਨੂੰ ਇਸ ਦੌਰਾਨ ਹੋਈਆਂ ਗੱਲਾਂ ਬਾਰੇ ਕੁਝ ਵੀ ਯਾਦ ਨਹੀਂ ਹੈ।
ਮਾਡਲ ਨੂੰ ਵੇਚਣ ਦੀ ਕੀਤੀ ਗਈ ਕੋਸ਼ਿਸ਼
ਇਕ ਅੰਗਰੇਜੀ ਅਖਬਾਰ ਮੁਤਾਬਕ ਇਟਲੀ ਵਿਚ 'ਡਾਰਕ ਵੇਬ ਐਡਵਰਟ' ਨਾਂ ਦੇ ਗਰੁੱਪ ਨੇ ਇਸ ਮਾਡਲ ਨੂੰ ਅਗਵਾ ਕਰ ਬੰਧਕ ਬਣਾਇਆ ਸੀ। ਇਸ ਗੈਂਗ ਨੇ ਮਾਡਲ ਨੂੰ ਆਨਲਾਈਨ ਵੇਚਣ ਦੀ ਵੀ ਕੋਸ਼ਿਸ਼ ਕੀਤੀ ਅਤੇ ਵੇਬ 'ਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਵੀ ਪੋਸਟ ਕੀਤੀਆਂ। ਆਨਲਾਈਨ ਵਿਕਰੀ ਵਿਚ ਇਸ ਮਾਡਲ ਦੀ ਕੀਮਤ 230000 ਪਾਊਂਡ ਰੱਖੀ ਗਈ ਸੀ ਅਤੇ ਇਸ ਦੇ ਬਦਲੇ ਡਿਜੀਟਲ ਮੁਦਰਾ ਮੰਗੀ ਗਈ ਸੀ। ਪੁਲਸ ਮੁਤਾਬਕ ਇਹ ਗੈਂਗ ਕੁੜੀਆਂ ਨੂੰ ਅਗਵਾ ਕਰ ਪੂਰੇ ਯੂਰਪ ਵਿਚ ਉਨ੍ਹਾਂ ਦੀ ਸਪਲਾਈ ਕਰਦਾ ਹੈ ਅਤੇ ਪੈਸਿਆਂ ਦਾ ਲੈਣ-ਦੇਣ ਸਿਰਫ ਡਿਜੀਟਲ ਮੁਦਰਾ ਵਿਚ ਹੀ ਕਰਦਾ ਹੈ।
ਪੁਲਸ ਦੀ ਪਕੜ ਵਿਚ ਆਇਆ ਗੈਂਗ ਦਾ ਲੀਡਰ
ਪੁਲਸ ਨੇ ਇਸ ਮਾਮਲੇ ਵਿਚ ਲੁਕਾਸ ਹਰਬਾ ਨਾਂ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਗੈਂਗ ਦਾ ਲੀਡਰ ਦੱਸਿਆ ਜਾ ਰਿਹਾ ਹੈ। ਅਸਲ ਵਿਚ ਇਸ ਗੈਂਗ ਨੇ ਕੁਝ ਨਿਯਮ-ਕਾਨੂੰਨ ਵੀ ਹਨ, ਜਿਸ ਦੇ ਤਹਿਤ ਮਾਂ ਬਣੀਆਂ ਔਰਤਾਂ ਦਾ ਸੌਦਾ ਨਹੀਂ ਕੀਤਾ ਜਾਂਦਾ। ਜਦੋਂ ਗੈਂਗ ਨੂੰ ਪਤਾ ਲੱਗਿਆ ਕਿ ਮਾਡਲ ਇਕ ਬੱਚੇ ਦੀ ਮਾਂ ਹੈ ਤਾਂ ਉਨ੍ਹਾਂ ਨੇ ਮਾਡਲ ਦੀ ਵਿਕਰੀ ਰੁੱਕਵਾ ਦਿੱਤੀ ਅਤੇ ਮਾਡਲਿੰਗ ਏਜੰਸੀ ਤੋਂ ਫਿਰੌਤੀ ਦੀ ਮੰਗ ਕੀਤੀ। ਉਦੋਂ ਮਾਡਲਿੰਗ ਏਜੰਸੀ ਨੇ ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਸੀ। 
ਅਗਵਾ ਕਰਤਾਵਾਂ ਨੇ ਪੁਲਸ ਤੋਂ ਵੀ ਇਸ ਮਾਡਲ ਨੂੰ ਛੱਡਣ ਦੇ ਬਦਲੇ 50 ਹਜ਼ਾਰ ਪਾਊਂਡ ਦੀ ਮੰਗ ਕੀਤੀ ਸੀ। ਹਾਲਾਂਕਿ ਪੁਲਸ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ। ਪੁਲਸ ਦੇ ਡਰ ਕਾਰਨ ਗੈਂਗ ਲੀਡਰ ਮਾਡਲ ਨੂੰ ਛੱਡਣ ਲਈ ਬ੍ਰਿਟਿਸ਼ ਦੂਤ ਘਰ ਆਏ, ਜਿੱਥੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਮੁਤਾਬਕ ਇਸ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।


Related News