ਬੈਨ ਦੇ ਬਾਵਜੂਦ ਵੀ ਇੱਥੇ ਕੱਟ ਦਿੱਤੀਆਂ ਜਾਂਦੀਆਂ ਹਨ ਉਂਗਲੀਆਂ, ਜਾਣੋ ਕੀ ਹੈ ਵਜ੍ਹਾ

07/23/2017 2:15:48 PM

ਇੰਡੋਨੇਸ਼ੀਆਂ— ਦੁਨੀਆ 'ਚ ਅਜਿਹੇ ਕਈ ਕਬੀਲੇ ਹਨ, ਜਿਨ੍ਹਾਂ ਦੇ ਰਸਮਾਂ ਅਤੇ ਰਿਵਾਜ਼ਾਂ ਬਾਰੇ ਸੁਣ ਕੇ ਹੈਰਾਨੀ ਹੁੰਦਾ ਹੈ। ਅਜਿਹੀ ਹੀ ਇਕ ਬਹੁਤ ਅਜੀਬੋਗਰੀਬ ਅਤੇ ਬਹੁਤ ਹੀ ਦਰਦਨਾਕ ਪ੍ਰਥਾ ਇੰਡੋਨੇਸ਼ੀਆਂ ਦੇ ਪਾਪੂਆ 'ਚ ਰਹਿਣ ਵਾਲੇ ਦਾਣੀ ਕਬੀਲਿਆਂ ਦੇ ਲੋਕ ਨਿਭਾਉਂਦੇ ਹਨ, ਇਸ ਕਬੀਲੇ 'ਚ ਪਰਿਵਾਰ ਦੇ ਮੁਖੀਆ ਦੀ ਮੌਤ 'ਤੇ ਪਰਿਵਾਰ ਦੇ ਸਾਰੇ ਮੈਂਬਰ ਜਿਵੇਂ ਔਰਤਾਂ, ਮਰਦ ਅਤੇ ਬੱਚਿਆਂ ਦੀਆਂ ਉੱਗਲੀਆਂ ਕੁਹਾੜੀ ਨਾਲ ਕੱਟ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਹੀ ਨਹੀਂ, ਇਨ੍ਹਾਂ ਦੇ ਚਿਹਰਿਆਂ 'ਤੇ ਸੁਆਹ ਅਤੇ ਮਿੱਟੀ ਵੀ ਲਗਾਈ ਜਾਂਦੀ ਹੈ। ਇਸ ਕਬੀਲੇ ਦੇ ਲੋਕਾਂ ਦਾ ਮੰਨਣਾ ਹੈ ਕਿ ਪਰਿਵਾਰ ਦੇ ਮੈਂਬਰਾਂ ਦੀਆਂ ਉੱਗਲੀਆਂ ਕੱਟਣ ਨਾਲ ਉਨ੍ਹਾਂ ਨੂੰ ਜੋ ਦਰਦ ਹੁੰਦਾ ਹੈ, ਉਸ ਨਾਲ ਮਰੇ ਹੋਏ ਬੰਦੇ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਉਂਗਲੀਆਂ ਕੱਟਣ ਤੋਂ ਪਹਿਲਾਂ ਉਨ੍ਹਾਂ ਨੂੰ 30 ਮਿੰਟ ਧਾਗੇ ਨਾਲ ਬੰਨ੍ਹਿਆ ਜਾਂਦਾ ਹੈ। ਇਸ ਤੋਂ ਬਾਅਦ ਹੀ ਉਂਗਲੀਆਂ ਕੱਟ ਕੇ ਉਨ੍ਹਾਂ ਨੂੰ ਸੁਕਾਇਆ ਜਾਂਦਾ ਹੈ। ਹਾਲਾਂਕਿ ਸਰਕਾਰ ਨੇ ਇਸ ਪਰੰਪਰਾ 'ਤੇ ਰੋਕ ਲਗਾ ਦਿੱਤੀ ਸੀ, ਪਰ ਫਿਰ ਨੀ ਦਾਣੀ ਕਬੀਲੇ ਦੇ ਲੋਕ ਇਸ ਨੂੰ ਨਿਭਾਉਂਦੇ ਹਨ।


Related News