ਜਿੰਨਾਂ ਸੋਚਿਆ ਸੀ, ਉਸ ਤੋਂ ਕਿਤੇ ਜ਼ਿਆਦਾ ਹੈ ਬੀ. ਸੀ. ਅਤੇ ਐਲਬਰਟਾ ''ਚ ਮਿਥੇਨ ਪ੍ਰਦੂਸ਼ਣ

04/27/2017 4:22:35 PM

ਐਲਬਰਟਾ— ਕੈਨੇਡਾ ਦੀਆਂ ਨਵੀਆਂ ਵਾਤਾਵਰਣੀ ਰਿਪੋਰਟਾਂ ਮੁਤਾਬਕ ਐਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਦੇ ਤੇਲ ਅਤੇ ਗੈਸ ਸਟੇਸ਼ਨਾਂ ਤੋਂ ਨਿਕਲਣ ਵਾਲੀ ਮਿਥੇਨ ਗੈਸ ਦੀ ਮਾਤਰਾ, ਜਿੰਨੀਂ ਸੋਚੀ ਗਈ ਸੀ, ਉਸ ਤੋਂ ਕਿਤੇ ਜ਼ਿਆਦਾ ਹੈ। ਇਸ ਤੋਂ ਪਹਿਲਾਂ ਦੀਆਂ ਰਿਪੋਰਟਾਂ ਵਿਚ ਇਸ ਬਾਰੇ ਗਲਤ ਜਾਣਕਾਰੀ ਸੀ। ਇਹ ਰਿਪੋਰਟ ''ਦਿ ਡੇਵਿਡ ਸੁਜ਼ੁਕੀ ਫਾਊਂਡੇਸ਼ਨ ਅਤੇ ਸੇਂਟ ਫਰਾਂਸਿਸ ਜ਼ੇਵੀਅਰ ਯੂਨੀਵਰਸਿਟੀ ਨੇ ਮਿਲ ਕੇ ਤਿਆਰ ਕੀਤੀ ਹੈ। ਇਹ ਕੈਨੇਡਾ ਵਿਚ ਆਪਣੀ ਤਰ੍ਹਾਂ ਦੀ ਕੀਤੀ ਗਈ ਪਹਿਲੀ ਖੋਜ ਹੈ। ਇਸ ਖੋਜ ਵਿਚ ਸਾਹਮਣੇ ਆਇਆ ਕਿ ਕੈਨੇਡਾ ਵਿਚ ਮਿਥੇਨ ਗੈਸ ਦੇ ਪ੍ਰਦੂਸ਼ਣ ਦੀ ਸਮੱਸਿਆ ਕਿਤੇ ਵੱਡੀ ਹੈ। 
ਇਸ ਖੋਜ ਵਿਚ ਸਾਹਮਣੇ ਆਇਆ ਕਿ ਬ੍ਰਿਟਿਸ਼ ਕੋਲੰਬੀਆ ਵਿਚ ਮਿਥੇਨ ਗੈਸ ਦਾ ਪ੍ਰਦੂਸ਼ਣ ਸੋਚੀ ਜਾ ਰਹੀ ਮਾਤਰਾ ਤੋਂ 2.5 ਗੁਣਾ ਜ਼ਿਆਦਾ ਹੈ। ਜਾਂਚ ''ਚ ਸਾਹਮਣੇ ਆਇਆ ਕਿ ਤੇਲ ਅਤੇ ਗੈਸ ਪਾਈਪਲਾਈਨਾਂ ''ਚੋਂ ਵੱਡੀ ਮਾਤਰਾ ਵਿਚ ਮਿਥੇਨ ਗੈਸ ਲੀਕ ਹੋ ਰਹੀ ਹੈ। ਇਨਾਂ ਹੀ ਨਹੀਂ ਤੇਲ ਅਤੇ ਗੈਸ ਦੇ ਖੂਹਾਂ ਅਤੇ ਪ੍ਰੋਸੈਸਿੰਗ ਪਲਾਂਟਾਂ ''ਚੋਂ ਵੀ ਵੱਡੀ ਮਾਤਰਾ ਵਿਚ ਮਿਥੇਨ ਗੈਸ ਨਿਕਲਦੀ ਹੈ। ਇਕ ਅੰਦਾਜ਼ੇ ਮੁਤਾਬਕ 111,800 ਟਨ ਮਿਥੇਨ ਗੈਸ ਅਣਕੰਟਰੋਲਡ ਤਰੀਕੇ ਨਾਲ ਨਿਕਲ ਰਹੀ ਹੈ ਅਤੇ ਵਾਤਾਵਰਣ ਨੂੰ ਗੰਦਲਾ ਕਰ ਰਹੀ ਹੈ।

Kulvinder Mahi

News Editor

Related News