ਆਸਟ੍ਰੇਲੀਆਈ ਪੁਲਸ ਨੇ ਦਿਲਜੀਤ ਦੋਸਾਂਝ ਦੇ ਗੀਤ 'ਤੇ ਕੱਢੇ ਭੰਗੜੇ ਦੇ ਵੱਟ (ਵੀਡੀਓ)

10/14/2017 4:19:02 PM

ਕੁਈਨਜ਼ਲੈਂਡ— ਫੇਸਬੁੱਕ 'ਤੇ ਇਕ ਵੀਡੀਓ ਦੇਖਿਆ ਜਾ ਰਿਹਾ ਹੈ, ਜਿਸ 'ਚ ਕੁਈਨਜ਼ਲੈਂਡ ਪੁਲਸ ਦੇ ਕੁਝ ਜਵਾਨ ਭੰਗੜਾ ਅਤੇ 'ਲੁੰਗੀ ਡਾਂਸ' ਕਰਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਬ੍ਰਿਸਬੇਨ 'ਚ ਦੀਵਾਲੀ ਦਾ ਜਸ਼ਨ ਮਨਾਉਣ ਲਈ ਆਯੋਜਿਤ ਕੀਤਾ ਗਿਆ ਪ੍ਰੋਗਰਾਮ ਹੈ, ਜਿਸ 'ਚ ਕੁਈਨਜ਼ਲੈਂਡ ਪੁਲਸ ਦਾ ਗਰੁੱਪ ਪੂਰੇ ਜੋਸ਼ 'ਚ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਲੋਕ ਦੇਖ ਕੇ ਲੋਕ ਖੁਸ਼ ਹੋ ਰਹੇ ਹਨ। ਪੁਲਸ ਦਾ ਇਹ ਗਰੁੱਪ ਬਹੁਤ ਵਧੀਆ ਭੰਗੜਾ ਕਰ ਰਹੇ ਉਹ ਦਿਲਜੀਤ ਦੋਸਾਂਝ ਦੇ ਗੀਤ  'ਮਿਸਟਰ ਸਿੰਘ ਅੱਜ ਨੱਚਣਗੇ' ਅਤੇ 'ਲੁੰਗੀ ਡਾਂਸ' ਕਰਦੇ ਹੋਏ ਨਜ਼ਰ ਆ ਰਹੇ ਹਨ। 


​​

ਇਸ ਪ੍ਰੋਗਰਾਮ 'ਚ ਇਹ ਹੀ ਦਿਖਾਇਆ ਗਿਆ ਹੈ ਕਿ ਵਿਦੇਸ਼ਾਂ ਤੋਂ ਆਏ ਲੋਕ ਇਕੱਲੇ ਨਹੀਂ ਹਨ, ਸਾਰੇ ਉਨ੍ਹਾਂ ਦੇ ਨਾਲ ਹਨ। ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਇੱਥੋਂ ਦੇ ਲੋਕਾਂ 'ਚ ਕਾਫੀ ਉਤਸ਼ਾਹ ਹੈ। ਰੰਗ-ਬਿਰੰਗੀਆਂ ਲਾਈਟਾਂ ਅਤੇ ਬਾਲੀਵੁੱਡ ਗੀਤ 'ਤੇ ਡਾਂਸ ਕੀਤੇ ਗਏ। ਦਰਅਸਲ ਬ੍ਰਿਸਬੇਨ 'ਚ ਬੀਤੇ ਸ਼ਨੀਵਾਰ ਨੂੰ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ 'ਚ ਕੁਈਨਜ਼ਲੈਂਡ ਪੁਲਸ ਨੇ ਪੂਰੇ ਜੋਸ਼ ਨਾਲ ਇਸ ਪ੍ਰੋਗਰਾਮ 'ਚ ਹਿੱਸਾ ਲਿਆ ਅਤੇ ਡਾਂਸ ਕੀਤਾ।


Related News