ਮਸ਼ਹੂਰ ਪੌਪ ਸਟਾਰ ਜਸਟਿਨ ਬੀਬਰ ''ਤੇ ਜਰਮਨੀ ਦੇ ਨਾਈਟ ਕਲੱਬ ''ਚ ਹਮਲਾ (ਦੇਖੋ ਤਸਵੀਰਾਂ)

09/25/2016 2:10:45 PM

ਮਿਊਨਿਖ— ਦੁਨੀਆਭਰ ਵਿਚ ਮਸ਼ਹੂਰ ਪੌਪ ਸਟਾਰ ਜਸਟਿਨ ਬੀਬਰ ''ਤੇ ਜਰਮਨੀ ਦੇ ਇਕ ਨਾਈਟ ਕਲੱਬ ਵਿਚ ਇਕ ਅਣਪਛਾਤੇ ਵਿਅਕਤੀ ਨੇ ਹਮਲਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸ਼ਨੀਵਾਰ ਰਾਤ ਨੂੰ ਜਦੋਂ ਜਸਟਿਨ ਜਰਮਨੀ ਦੇ ਮਿਊਨਿਖ ਵਿਖੇ ਸਥਿਤ ਭੀੜ-ਭਾੜ ਵਾਲੇ ਨਾਈਟ ਕਲੱਬ ''ਹਾਰਟ'' ਵਿਚ ਪਹੁੰਚੇ ਤਾਂ ਡਾਂਸ ਫਲੋਰ ''ਤੇ ਇਕ ਵਿਅਕਤੀ ਨਾਲ ਉਸ ਦੀ ਟੱਕਰ ਹੋ ਗਈ। ਬਸ ਫਿਰ ਕੀ ਸੀ ਉਕਤ ਵਿਅਕਤੀ ਜਸਟਿਨ ਨਾਲ ਉਲਝ ਗਿਆ। ਇੰਨਾਂ ਹੀ ਨਹੀਂ, ਉਸ ਨੇ ਜਸਟਿਨ ''ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਕਿ ਘਟਨਾ ਕੋਈ ਭਿਆਨਕ ਰੂਪ ਧਾਰ ਲੈਂਦੀ, ਇਕ ਕੁੜੀ ਇਸ 22 ਸਾਲਾ ਪੌਪ ਸਟਾਰ ਨੂੰ ਬਾਹਾਂ ਵਿਚ ਭਰ ਕੇ ਭੀੜ ਤੋਂ ਪਰ੍ਹੇ ਲੈ ਗਈ। ਤੁਰੰਤ ਹਰਕਤ ਵਿਚ ਆਉਂਦੇ ਹੋਏ ਜਸਟਿਨ ਦੇ ਬਿਜ਼ਨੈੱਸ ਪਾਰਟਨਰ ਨੇ ਜੌਹਨ ਸ਼ਾਹੀਦੀ ਨੇ ਪੂਰਾ ਮਾਮਲਾ ਸੰਭਾਲ ਲਿਆ ਅਤੇ ਜਸਟਿਨ ''ਤੇ ਹਮਲਾ ਕਰਨ ਵਾਲੇ ਨੂੰ ਜ਼ਮੀਨ ''ਤੇ ਢਾਅ ਲਿਆ। 
ਜਸਟਿਨ ਨੂੰ ਬਚਾਅ ਕੇ ਭੀੜ ਤੋਂ ਪਰ੍ਹੇ ਲਿਜਾਣ ਵਾਲੀ ਖੂਬਸੂਰਤ ਕੁੜੀ ਕੋਈ ਹੋਰ ਨਹੀਂ ਸਗੋਂ ਉਸ ਦੀ ਸੁਰੱਖਿਆ ਲਈ ਹੀ ਉਸ ਦੇ ਨਾਲ-ਨਾਲ ਤਾਇਨਾਤ ਸੀ, ਜੋ ਆਮ ਕੱਪੜਿਆਂ ਵਿਚ ਉਸ ਦੇ ਆਸ-ਪਾਸ ਘੁੰਮ ਰਹੀ ਸੀ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਜਸਟਿਨ ਇਸ ਤਰ੍ਹਾਂ ਦੇ ਝਗੜੇ ਦਾ ਸ਼ਿਕਾਰ ਹੋਏ ਹੋਣ। ਅਕਸਰ ਉਨ੍ਹਾਂ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।

Kulvinder Mahi

News Editor

Related News