ਮੁੜ ਅਸਫਲ ਹੋਈ ਓਨਟਾਰੀਓ ਸਰਕਾਰ ਵੱਲੋਂ ਕਾਲਜ ਅਧਿਆਪਕਾਂ ਦੀ ਹੜਤਾਲ ਖਤਮ ਕਰਾਉਣ ਦੀ ਕੋਸ਼ਿਸ਼

11/19/2017 12:51:54 AM

ਓਨਟਾਰੀਓ — ਨਿਊ ਡੈਮੋਕ੍ਰੇਟ ਪਾਰਟੀ (ਐੱਨ. ਡੀ. ਪੀ.) ਨੇ ਇਕ ਵਾਰ ਮੁੜ ਓਨਟਾਰੀਓ ਦੇ ਅਧਿਆਪਕਾਂ ਦੀ ਹੜਤਾਲ ਸਰਕਾਰੀ ਡੰਡੇ ਨਾਲ ਖਤਮ ਕਰਾਉਣ ਲਈ ਕੈਥਲਿਨ ਵਿੰਨ ਦੀ ਸਰਕਾਰ ਨੂੰ ਕਾਨੂੰਨ ਬਣਾਉਣ ਤੋਂ ਰੋਕ ਦਿੱਤਾ ਹੈ। ਇਹ ਹੜਤਾਲ ਪਿਛਲੇ 5 ਹਫਤਿਆਂ ਤੋਂ ਜਾਰੀ ਹੈ, ਜਿਸ ਕਾਰਨ 5 ਲੱਖ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ। ਐੱਨ. ਡੀ. ਪੀ. ਨੇ ਸ਼ੁੱਕਰਵਾਰ ਨੂੰ ਲਿਬਰਲ ਸਰਕਾਰ ਵੱਲੋਂ ਪੇਸ਼ ਕੀਤੇ ਬਿੱਲ ਦੇ ਵਿਰੋਧ 'ਚ ਵੋਟਾਂ ਪਾਈਆਂ ਅਤੇ 2 ਦਿਨਾਂ 'ਚ ਦੂਜੀ ਵਾਰ ਇਸ ਨੂੰ ਅਸਰਦਾਰ ਢੰਗ ਨਾਲ ਰੋਕਿਆ। ਹਾਲਾਂਕਿ ਬਿੱਲ ਜ਼ਰੂਰ ਪੇਸ਼ ਕੀਤਾ ਗਿਆ ਜਿਸ 'ਤੇ ਸ਼ਨੀਵਾਰ ਤੋਂ ਬਹਿਸ ਸ਼ੁਰੂ ਹੋਵੇਗੀ। ਐੱਨ. ਡੀ. ਪੀ. ਨੇ ਕੈਥਲਿਨ ਵਿੰਨ ਸਰਕਾਰ ਵੱਲੋਂ ਅਧਿਆਪਕਾਂ ਦੀ ਹੜਤਾਲ ਖਤਮ ਕਰਨ ਲਈ 'ਕੰਮ 'ਤੇ ਪਰਤੋ' ਕਾਨੂੰਨ ਦੀਆਂ ਤਜਵੀਜ਼ਾਂ ਦਾ ਵਿਰੋਧ ਕੀਤਾ। ਹੁਣ ਇਸ ਬਿੱਲ 'ਤੇ ਵਿਸ਼ੇਸ਼ ਇਜਲਾਸ ਦੌਰਾਨ ਬਹਿਸ ਹੋਵੇਗੀ। ਜਿਸ ਦਾ ਮਤਲਬ ਹੈ ਕਿ ਵੀਕੈਐਂਡ 'ਤੇ ਬਿੱਲ 'ਤੇ ਫਾਈਨਲ ਵੋਟ ਤੋਂ ਪਹਿਲਾਂ ਇਸ ਨੂੰ ਵਿਚਾਰ-ਚਰਚਾ ਕਈ ਪੜਾਵਾਂ 'ਚੋਂ ਲੰਘਣਾ ਹੋਵੇਗਾ। 
ਸੂਬੇ ਦੇ ਅਟਾਰਨੀ ਜਨਰਲ ਦੇ ਪ੍ਰੈਸ ਸਕੱਤਰ ਕੈਲੇ ਰਿਚਰਡਸਨ ਨੇ ਐੱਨ. ਡੀ. ਪੀ. ਦੇ ਸਖਤ ਰਵੱਈਏ ਨੂੰ ਸੰਸਦੀ ਪ੍ਰਕਿਰਿਆ ਦਾ ਬੇਵਜ੍ਹਾ ਅਪਮਾਨ ਕਰਾਰ ਦਿੱਤਾ। ਪ੍ਰੀਮੀਅਰ ਕੈਥਲਿਨ ਵਿੰਨ ਦੀ ਸਰਕਾਰ ਨੇ ਪਹਿਲਾਂ ਵੀਰਵਾਰ ਸ਼ਾਮ ਨੂੰ ਬਿੱਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਐੱਨ. ਡੀ. ਪੀ. ਨੇ ਇਹ ਕਹਿ ਕੇ ਇਸ ਦਾ ਵਿਰੋਧ ਕੀਤਾ ਸੀ ਕਿ ਮਸਲੇ ਦਾ ਹੱਲ ਗੱਲਬਾਤ ਰਾਹੀਂ ਕੱਢਿਆ ਜਾਵੇ ਅਤੇ ਬਿੱਲ 'ਤੇ ਬਹਿਸ ਹੋਣੀ ਚਾਹੀਦੀ ਹੈ। ਐੱਨ. ਡੀ. ਪੀ. ਦੀ ਆਗੂ ਐਂਡਰਿਆ ਹਾਰਵਥ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਅਜਿਹੇ ਕਿਸੇ ਵੀ ਕਾਨੂੰਨ ਦਾ ਸਮਰਥਨ ਨਹੀਂ ਕਰਦੀ ਜਿਹੜਾ ਕਾਮਿਆਂ ਦੇ ਅਧਿਕਾਰਾਂ ਦੇ ਵਿਰੁਧ ਹੋਵੇ। ਉਨ੍ਹਾਂ ਕਿਹਾ ਕਿ ਮੇਰੀ ਡਿਊਟੀ ਅਤੇ ਜ਼ਿੰਮੇਵਾਰੀ ਬਣਦੀ ਹੈ ਕਿ ਸਰਕਾਰ ਦੇ ਬਿੱਲ ਨੂੰ ਪਾਸ ਕਰਨ ਤੋਂ ਪਹਿਲਾਂ ਇਸ ਦੀ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਿੱਲ ਦੀ ਸਮੀਖਿਆ ਕੀਤੇ ਬਿਨ੍ਹਾਂ ਉਸ 'ਤੇ ਹਸਤਾਖਰ ਨਹੀਂ ਕੀਤੇ ਜਾ ਸਕਦੇ। ਐਂਡਰਿਆ ਹਾਰਵਰਥ ਨੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਐੱਨ. ਡੀ. ਪੀ. ਸ਼ਨੀਵਾਰ ਨੂੰ ਬਿੱਲ 'ਤੇ ਬਹਿਸ ਕਰਨ ਲਈ ਤਿਆਰ ਰਹੇਗੀ। ਹਾਲੇਂ ਉਸ ਦੀ ਪਾਰਟੀ ਨੇ ਇਸ ਬਿੱਲ 178 ਕਾਲਜਿਜ਼ ਆਫ ਅਪਲਾਈਡ ਆਰਟਸ ਐਂਡ ਤਕਨਾਲੋਜੀ ਲੇਬਰ ਡਿਸਪਿਊਟ ਰੈਜ਼ੋਲਿਊਸ਼ਨ ਐਕਟ ਦੀ ਇਕ ਕਾਪੀ ਦੇਖੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪਿਛਲੇ 5 ਹਫਤਿਆਂ ਦੌਰਾਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆਸ ਉਨ੍ਹਾਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਪਰ ਕੈਤਲਿਨ ਵਿੰ ਸਰਕਾਰ ਨੇ ਕਾਲਜ ਅਧਿਆਪਕਾਂ ਦੀ ਹੜਤਾਲ ਨਾਲ ਨਜਿੱਠਣ ਲਈ ਕੁਝ ਨਹੀਂ ਕੀਤਾ।


Related News