ਕਰਾਂਚੀ ''ਚ ਝੜਪ ''ਚ 8 ਅੱਤਵਾਦੀ ਮਰੇ

10/22/2017 9:52:34 AM

ਕਰਾਂਚੀ,(ਵਾਰਤਾ)— ਪਾਕਿਸਤਾਨ 'ਚ ਕਰਾਂਚੀ ਦੇ ਰਾਇਸ ਗੋਥ ਇਲਾਕੇ 'ਚ ਇਕ ਅਭਿਆਨ ਦੇ ਦੌਰਾਨ ਹੋਈ ਝੜਪ 'ਚ ਅੱਠ ਸ਼ੱਕੀ ਅੱਤਵਾਦੀ ਮਾਰੇ ਗਏ ਹਨ। ਪਾਕਿਸਤਾਨੀ ਅਖਬਾਰ ਅਨੁਸਾਰ ਨੀਮ ਫੌਜੀ ਬਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਰੈਂਜਰਸ ਅਤੇ ਸਿੰਧ ਪੁਲਸ ਦੇ ਅੱਤਵਾਦੀ ਨਿਰੋਧੀ ਵਿਭਾਗ (ਸੀ. ਟੀ. ਡੀ.) ਦੇ ਦੁਆਰਾ ਬੀਤੀ ਰਾਤ ਸੰਯੁਕਤ ਰੂਪ ਨੇ ਅੱਤਵਾਦੀਆਂ ਖਿਲਾਫ ਇਹ ਅਭਿਆਨ ਚਲਾਇਆ ਗਿਆ। ਬੁਲਾਰੇ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਰਾਇਸ ਗੋਥ ਇਲਾਕੇ 'ਚ ਲੁੱਕੇ ਅੱਤਵਾਦੀਆਂ ਨੂੰ ਆਤਮਸਮਰਪਣ ਕਰਨ ਲਈ ਕਿਹਾ ਪਰ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਝੜਪ 'ਚ 5 ਅੱਤਵਾਦੀ ਮਾਰੇ ਗਏ ਅਤੇ 3 ਗੰਭੀਰ ਰੂਪ ਨਾਲ ਜਖ਼ਮੀ ਹੋ ਗਏ। ਹਸਪਤਾਲ ਲੈ ਜਾਣ ਦੌਰਾਨ ਜਖ਼ਮੀ ਅੱਤਵਾਦੀਆਂ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਦਾ ਸੰਬੰਧ ਕਿਹੜੇ ਸੰਗਠਨ ਨਾਲ ਸੀ ਇਸ ਦੀ ਤੱਤਕਾਲ ਪਹਿਚਾਣ ਨਹੀਂ ਹੋਈ ਹੈ। ਇਸ ਝੜਪ 'ਚ ਦੋ ਰੈਂਜਰਸ ਜਵਾਨ ਅਤੇ ਇਕ ਸੀ. ਟੀ.ਡੀ. ਅਧਿਕਾਰੀ ਵੀ ਜਖ਼ਮੀ ਹੋਏ ਹਨ। ਇੱਥੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ।


Related News