2 ਮਹੀਨੇ ਦੇ ਬੱਚੇ ਨੇ ਮਾਂ ਨੂੰ ਦਿੱਤਾ ''ਹੈਲੋ'' ਦਾ ਜਵਾਬ, ਵੀਡੀਓ ਵਾਇਰਲ

12/12/2017 5:05:25 PM

ਮਿਸ਼ੀਗਨ(ਬਿਊਰੋ)— ਅੱਜ-ਕੱਲ੍ਹ ਦੇ ਬੱਚੇ ਜਲਦੀ ਹੀ ਬੋਲਣਾ ਅਤੇ ਚੱਲਣਾ ਸਿੱਖ ਲੈਂਦੇ ਹਨ। ਪਰ ਕੀ ਤੁਸੀਂ ਕਦੇ ਇਹ ਸੁਣਿਆ ਹੈ ਕਿ ਕੋਈ 2 ਮਹੀਨੇ ਦਾ ਬੱਚਾ ਵੀ ਬੋਲ ਰਿਹਾ ਹੋਵੇ। 2 ਮਹੀਨੇ ਦੇ ਬੱਚੇ ਦੇ ਬਾਰੇ ਵਿਚ ਲੋਕ ਮੰਨਦੇ ਹਨ ਕਿ ਉਸ ਨੂੰ ਮਾਂ ਦਾ ਦੁੱਧ ਪੀਣ ਅਤੇ ਸੋਣ ਤੋਂ ਇਲਾਵਾ ਕੋਈ ਦੂਜਾ ਕੰਮ ਨਹੀਂ ਆਉਂਦਾ ਪਰ 2 ਮਹੀਨੇ ਦੇ ਇਕ ਬੱਚੇ ਦਾ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਆਪਣੀ ਮਾਂ ਦੇ 'ਹੈਲੋ' ਦਾ ਜਵਾਬ ਦੇ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ। ਕਿਉਂਕਿ ਬੱਚੇ 6 ਮਹੀਨੇ ਤੋਂ 1 ਸਾਲ ਦੇ ਦਰਮਿਆਨ ਹੀ ਬੋਲਣਾ ਸਿੱਖਦੇ ਹਨ। ਕੁੱਝ ਬੱਚੇ ਤਾਂ ਕਾਫੀ ਸਮੇਂ ਬਾਅਦ ਹੀ ਬੋਲਣਾ ਸਿੱਖਦੇ ਹਨ। ਇਹ ਵੀਡੀਓ ਉਂਝ ਤਾਂ ਪਿਛਲੇ ਸਾਲ ਦੀ ਦੱਸੀ ਜਾ ਰਹੀ ਹੈ ਪਰ ਵਾਇਰਲ ਹੁਣ ਹੋ ਰਹੀ ਹੈ।

 


Related News