ਬੱਚਿਆਂ ਨੂੰ ਲੂ ਤੋਂ ਬਚਾਉਣ ਦੇ ਲਈ ਅਪਣਾਓ ਇਹ ਨੁਸਖੇ

06/26/2017 3:44:48 PM

ਨਵੀਂ ਦਿੱਲੀ— ਗਰਮੀ 'ਚ ਕੜਕਦੀ ਧੁੱਪ ਦੇ ਕਾਰਨ ਲੂ ਲਗਣਾ ਆਮ ਗੱਲ ਹੈ ਗਰਮੀਆਂ 'ਚ ਲੂ ਲਗਣ ਨਾਲ ਬਹੁਤ ਸਾਰੇ ਲੋਕ ਬੀਮਾਰ ਪੈ ਜਾਂਦੇ ਹਨ ਪਰ ਇਸ ਦਾ ਸਭ ਤੋਂ ਜ਼ਿਆਦਾ ਅਸਰ ਬੱਚਿਆਂ 'ਤੇ ਪੈਂਦਾ ਹੈ। ਅਜਿਹਾ ਗਰਮ ਮੌਸਮ 'ਚ ਪਾਣੀ ਦੀ ਕਮੀ ਦੇ ਕਾਰਨ ਹੁੰਦਾ ਹੈ। ਅਜਿਹੇ 'ਚ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਲਾਓ ਅਤੇ ਉਨ੍ਹਾਂ ਨੂੰ ਧੁੱਪ 'ਚ ਬਾਹਰ ਖੇਡਣ ਲਈ ਨਾ ਜਾਣ ਦਿਓ। ਤੁਸੀਂ ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਬੱਚਿਆਂ ਨੂੰ ਲੂ ਲਗਣ 'ਤੋਂ ਬਚਾ ਸਕਦੇ ਹੋ। 
ਲੂ ਤੋਂ ਬਚਣ ਦੇ ਤਰੀਕੇ
1. ਬੱਚਿਆਂ ਨੂੰ ਬਾਹਰ ਦਾ ਖਾਣਾ ਨਾ ਖਾਣ ਦਿਓ ਅਤੇ ਖੁੱਲੇ 'ਚ ਮਿਲਣ ਵਾਲਾ ਜੂਸ ਨਾ ਪੀਲਾਓ।
2. ਬਾਹਰ ਨਿਕਲਣ ਤੋਂ ਪਹਿਲਾਂ ਹਮੇਸ਼ਾ ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਰੱਖੋ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਬੱਚਿਆਂ ਨੂੰ ਪਾਣੀ ਪੀਲਾਓ।
3. ਪਾਣੀ 'ਚ ਗਲੂਕੋਜ਼ ਮਿਲਾਕੇ ਪੀਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਜਿਸ ਨਾਲ ਥਕਾਵਟ ਘੱਟ ਹੁੰਦੀ ਹੈ।
4. ਬੱਚੇ ਨੂੰ ਘਰ 'ਚ ਬਣਿਆ ਨਿੰਬੂ ਪਾਣੀ ਪੀਲਾਓ।
5. ਗਰਮੀ ਦੇ ਮੌਸਮ 'ਚ ਸਰੀਰ 'ਚ ਪਾਣੀ ਦੀ ਕਮੀ ਨਾ ਹੋਵੇ ਇਸ ਲਈ ਬੱਚਿਆਂ ਦੀ ਡਾਈਟ 'ਚ ਤਰਬੂਜ ਅਤੇ ਖੀਰਾ ਸ਼ਾਮਲ ਕਰੋ। ਇਸ ਤੋਂ ਇਲਾਵਾ ਫਲਾਂ ਦਾ ਜੂਸ ਫਾਇਦੇਮੰਦ ਹੁੰਦਾ ਹੈ। 
6. ਅੱਧਾ ਕੱਪ ਦੁੱਧ ਅਤੇ ਅੱਧਾ ਕੱਪ ਪਾਣੀ ਮਿਲਾਕੇ ਲੱਸੀ ਬਣਾਓ ਅਤੇ ਪੀਲਾਓ।
7. ਗੁਲਾਬ ਦੇ ਸ਼ਰਬਤ ਦੀ ਵਰਤੋ ਕਰੋ ਕਿਉਂਕਿ ਇਹ ਨਾ ਸਿਰਫ ਸੁਆਦੀ ਹੁੰਦਾ ਹੈ ਬਲਕਿ ਇਹ ਸਰੀਰ ਦੀ ਤਾਸੀਰ ਨੂੰ ਵੀ ਠੰਡਾ ਰੱਖਦਾ ਹੈ ਅਜਿਹੇ ਡ੍ਰਿੰਕ ਬੱਚੇ ਪੀਣਾ ਪਸੰਦ ਕਰਦੇ ਹਨ।


Related News