ਹਾਈਡ੍ਰੋਜਨ ਪੈਰਾਆਕਸਾਈਡ ਦੇ ਅਣਗਿਣਤ ਫਾਇਦੇ

12/01/2017 5:17:19 PM

ਨਵੀਂ ਦਿੱਲੀ— ਹਾਈਡ੍ਰੋਜਨ ਪੈਰਾਆਕਸਾਈਡ ਘਰੂਲ ਸੈਨੇਟਾਈਜ਼ਰ ਦੇ ਰੂਪ 'ਚ ਸਭ ਤੋਂ ਵੱਧ ਇਸਤੇਮਾਲ ਕੀਤਾ ਜਾਂਦਾ ਹੈ। ਡਾਕਟਰ ਵੀ ਸੱਟ ਨੂੰ ਸਭ ਤੋਂ ਪਹਿਲਾਂ ਹਾਈਡ੍ਰੋਜਨ ਨਾਲ ਸਾਫ ਕਰਦੇ ਹਨ ਕਿਉਂਕਿ ਇਸ ਨਾਲ ਸਾਰੇ ਕੀਟਾਣੂ ਮਰ ਜਾਂਦੇ ਹਨ ਪਰ ਹਾਈਡ੍ਰੋਜਨ ਦਾ ਬਸ ਇਥੇ ਹੀ ਇਸਤੇਮਾਲ ਨਹੀਂ ਹੈ ਸਗੋਂ ਹੈਲਥ, ਬਿਊਟੀ ਤੇ ਕਿਚਨ ਦੇ ਕੰਮ ਸਮੇਤ ਇਹ ਰੋਜ਼ਾਨਾ ਦੀ ਜ਼ਿੰਦਗੀ ਦੇ ਕਈ ਕੰਮਾਂ ਲਈ ਬਹੁਤ ਫਾਇਦੇਮੰਦ ਸਿੱਧ ਹੁੰਦੀ ਹੈ, ਜਿਸ ਬਾਰੇ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ। ਜੇਕਰ ਤੁਹਾਡੇ ਘਰ 'ਚ ਹਾਈਡ੍ਰੋਜਨ ਦੀ ਬੋਤਲ ਨਹੀਂ ਹੈ ਤਾਂ ਜ਼ਰੂਰ ਰੱਖੋ। ਸਾਡੇ ਸਰੀਰ 'ਚ ਪਾਈ ਜਾਣ ਵਾਲੀ ਹਾਈਡ੍ਰੋਜਨ ਵ੍ਹਾਈਟ ਸੈੱਲਸ ਦਾ ਨਿਰਮਾਣ ਕਰਦੀ ਹੈ, ਜੋ ਇਮਿਊਨ ਸਿਸਟਮ ਨੂੰ ਵਧਾਉਂਦੇ ਹਨ।
ਚੱਲੋ, ਅੱਜ ਅਸੀਂ ਤੁਹਾਨੂੰ ਹਾਈਡ੍ਰੋਜਨ ਦੇ ਬਿਹਤਰੀਨ ਇਸਤੇਮਾਲ ਬਾਰੇ ਦੱਸਦੇ ਹਾਂ।
1. ਛੋਟੀਆਂ-ਮੋਟੀਆਂ ਸੱਟਾਂ ਲਈ
ਉਂਝ ਹਾਈਡ੍ਰੋਜਨ ਦਾ ਇਹ ਇਸਤੇਮਾਲ ਜ਼ਿਆਦਾਤਰ ਲੋਕਾਂ ਨੂੰ ਪਤਾ ਹੋਵੇਗਾ। ਝਰੀਟ ਤੇ ਬਾਹਰਲੀ ਸੱਟ 'ਚ ਵਗਦੇ ਖੂਨ ਨੂੰ ਰੋਕਣ ਲਈ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨਾਲ ਮ੍ਰਿਤਕ ਟਿਸ਼ੂ ਬਾਹਰ ਨਿਕਲ ਜਾਂਦੇ ਹਨ ਅਤੇ ਕਿਸੇ ਤਰ੍ਹਾਂ ਦੇ ਇਨਫੈਕਸ਼ਨ ਦਾ ਵੀ ਡਰ ਨਹੀਂ ਰਹਿੰਦਾ।
2. ਸਬਜ਼ੀਆਂ ਨੂੰ ਤਰੋਤਾਜ਼ਾ ਰੱਖਣ ਲਈ
ਸਬਜ਼ੀਆਂ ਨੂੰ ਤਰੋਤਾਜ਼ਾ ਰੱਖਣ ਲਈ ਇਕ ਠੰਡੇ ਪਾਣੀ ਨਾਲ ਭਰੇ ਸਿੰਕ 'ਚ ਇਕ ਚੌਥਾਈ ਹਿੱਸਾ ਹਾਈਡ੍ਰੋਜਨ ਦਾ ਪਾਓ ਅਤੇ ਇਸ ਵਿਚ ਸਬਜ਼ੀਆਂ ਧੋਵੋ। ਹਲਕੇ ਛਿਲਕੇ ਵਾਲੀਆਂ ਸਬਜ਼ੀਆਂ ਨੂੰ 20 ਮਿੰਟ ਅਤੇ ਖੀਰੇ ਵਰਗੀਆਂ ਸਖਤ ਛਿਲਕੇ ਵਾਲੀਆਂ ਸਬਜ਼ੀਆਂ ਨੂੰ ਲਗਭਗ 30 ਮਿੰਟ ਭਿਉਂ ਕੇ ਰੱਖੋ, ਫਿਰ ਇਸ ਨੂੰ ਸੁਕਾਓ ਅਤੇ ਫਰਿੱਜ 'ਚ ਰੱਖੋ।
3. ਸਫੈਦ ਕੱਪੜੇ ਚਮਕਾਓ
ਜੇਕਰ ਸਫੈਦ ਕੱਪੜੇ ਪੀਲੇ ਅਤੇ ਬਦਰੰਗ ਹੋ ਗਏ ਹਨ ਤਾਂ ਇਨ੍ਹਾਂ ਨੂੰ ਧੋਣ ਤੋਂ ਬਾਅਦ ਪਾਣੀ 'ਚ 1 ਕੱਪ ਹਾਈਡ੍ਰੋਜਨ ਮਿਕਸ ਕਰ ਕੇ ਉਸ ਵਿਚੋਂ ਕੱਢੋ। ਇਸ ਨਾਲ ਕੱਪੜਿਆਂ ਦੀ ਚਮਕ ਬਰਕਰਾਰ ਰਹੇਗੀ।
4. ਕੀਟਾਣੂ-ਰਹਿਤ ਕਿਚਨ ਤੇ ਬਾਥਰੂਮ
ਤੁਹਾਡੀ ਕਿਚਨ ਕੀਟਾਣੂ-ਰਹਿਤ ਹੋਣੀ ਚਾਹੀਦੀ ਹੈ, ਜੇਕਰ ਇਥੇ ਗੰਦਗੀ ਹੋਵੇਗੀ ਤਾਂ ਤੁਸੀਂ ਜ਼ਿਆਦਾ ਦੇਰ ਤੱਕ ਸਿਹਤਮੰਦ ਨਹੀਂ ਰਹਿ ਸਕਦੇ, ਇਸ ਲਈ ਕਿਚਨ ਸਲੈਬ, ਕਾਊਂਟਰ, ਬਾਥਰੂਮ, ਸਲੈਬ, ਟੱਬ ਆਦਿ ਨੂੰ ਇਕ ਬਾਲਟੀ ਪਾਣੀ 'ਚ ਚੌਥਾਈ ਹਾਈਡ੍ਰੋਜਨ ਮਿਲਾ ਕੇ ਇਨ੍ਹਾਂ ਨੂੰ ਸਾਫ ਕਰ ਸਕਦੇ ਹੋ। ਇਸ ਦਾ ਇਸਤੇਮਾਲ ਤੁਸੀਂ ਫਰਿੱਜ ਸਾਫ ਕਰਨ 'ਚ ਵੀ ਕਰ ਸਕਦੇ ਹੋ।
5. ਕਾਂਟੈਕਟ ਲੈਂਜ਼
ਜੇਕਰ ਤੁਸੀਂ ਐਨਕ ਦੀ ਥਾਂ ਕਾਂਟੈਕਟ ਲੈਂਜ਼ ਦਾ ਇਸਤੇਮਾਲ ਕਰਦੇ ਹੋ ਤਾਂ ਇਨ੍ਹਾਂ ਲੈਂਜ਼ ਦੀ ਸਫਾਈ ਲਈ ਹਾਈਡ੍ਰੋਜਨ ਨੂੰ ਸੈਲਿਊਸ਼ਨ ਵਾਂਗ ਇਸਤੇਮਾਲ ਕਰੋ।
6. ਸਕਿਨ ਦਾ ਪੀ ਐੱਚ ਬੈਲੇਂਸ 
ਕਰੋ ਮੇਨਟੇਨ
ਨਹਾਉਣ ਤੋਂ ਬਾਅਦ ਤੁਸੀਂ ਚਮੜੀ 'ਤੇ ਹਾਈਡ੍ਰੋਜਨ ਦਾ ਇਸਤੇਮਾਲ ਸਪ੍ਰੇਅ ਦੇ ਰੂਪ 'ਚ ਕਰ ਸਕਦੇ ਹੋ। ਇਸ ਨਾਲ ਚਮੜੀ ਦਾ ਪੀ. ਐੱਚ. ਬੈਲੇਂਸ ਸਹੀ ਰਹਿੰਦਾ ਹੈ।
7. ਕੰਨ ਦੀ ਸਫਾਈ
ਹਾਈਡ੍ਰੋਜਨ ਪੈਰਾਆਕਸਾਈਡ ਦੀਆਂ ਕੁਝ ਬੂੰਦਾਂ ਕੰਨ 'ਚ ਪਾ ਕੇ ਤੁਸੀਂ ਕਾਟਨ ਨਾਲ ਕੰਨ ਦੀ ਸਫਾਈ ਕਰ ਸਕਦੇ ਹਨ। ਇਸ ਨਾਲ ਕੰਨ ਦੇ ਇਨਫੈਕਸ਼ਨ ਤੋਂ ਵੀ ਬਚਿਆ ਜਾ ਸਕਦਾ ਹੈ ਪਰ ਇਸ ਨੂੰ ਖੁਦ ਨਾ ਕਰ ਕੇ ਡਾਕਟਰ ਦੀ ਮਦਦ ਲਓ ਤਾਂ ਚੰਗਾ ਹੈ।
8. ਸਾਹ ਦੀ ਬਦਬੂ ਤੋਂ ਛੁਟਕਾਰਾ
ਜੇਕਰ ਤੁਹਾਡੇ ਸਾਹ ਦੀ ਬਦਬੂ ਤੁਹਾਨੂੰ ਸ਼ਰਮਿੰਦਾ ਕਰਦੀ ਹੈ ਤਾਂ ਹਾਈਡ੍ਰੋਜਨ ਨੂੰ ਮਾਊਥਵਾਸ਼ ਵਾਂਗ ਇਸਤੇਮਾਲ ਕਰੋ। ਇਸ ਨੂੰ ਮੂੰੁਹ 'ਚ ਭਰ ਕੇ 30 ਸੈਕੰਡ ਚਲਾਓ, ਫਿਰ ਥੁੱਕ ਦਿਓ।
9. ਦੰਦ ਚਮਕਾਓ ਅਤੇ ਦਰਦ ਭਜਾਓ
ਪੀਲੇ ਦੰਦਾਂ ਨੂੰ ਚਮਕਾਉਣ ਲਈ ਟੂਥਪੇਸਟ 'ਚ ਕੁਝ ਬੂੰਦਾਂ ਹਾਈਡ੍ਰੋਜਨ ਦੀਆਂ ਮਿਲਾ ਕੇ ਬਰੱਸ਼ ਕਰੋ। ਜੇਕਰ ਦੰਦ 'ਚ ਦਰਦ ਹੈ ਤਾਂ ਪਾਣੀ 'ਚ ਕੁਝ ਬੂੰਦਾਂ ਹਾਈਡ੍ਰੋਜਨ ਦੀਆਂ ਪਾ ਕੇ ਇਸ ਨੂੰ ਮੂੰਹ 'ਚ 5 ਮਿੰਟ ਰੱਖੋ। ਧਿਆਨ ਰਹੇ ਕਿ ਇਹ ਇਲਾਜ ਦਿਨ 'ਚ ਇਕ ਵਾਰ ਹੀ ਕਰਨਾ ਹੈ।
10. ਪੀਲੇ ਨਹੁੰ
ਨਹੁੰਆਂ ਦੀ ਗੁਆਚੀ ਸਫੈਦੀ ਹਾਸਲ ਕਰਨ ਲਈ ਤੁਸੀਂ ਇਨ੍ਹਾਂ ਨੂੰ ਹਾਈਡ੍ਰੋਜਨ ਨਾਲ ਸਾਫ ਕਰੋ। ਤੁਸੀਂ ਪਾਣੀ 'ਚ ਇਕ ਚੌਥਾਈ ਹਾਈਡ੍ਰੋਜਨ ਮਿਕਸ ਕਰ ਕੇ ਇਸ ਵਿਚ ਨਹੁੰਆਂ ਨੂੰ ਡੁਬੋ ਕੇ ਰੱਖੋਗੇ ਤਾਂ ਇਹ ਇਕਦਮ ਸਾਫ ਹੋ ਜਾਣਗੇ।
11. ਹੇਅਰ ਕਲਰ ਨੂੰ ਕਰੋ ਹਲਕਾ
ਇਸ ਵਿਚ ਪਾਇਆ ਜਾਣ ਵਾਲਾ ਬਲੀਚਿੰਗ ਗੁਣ ਤੁਹਾਡੇ ਵਾਲਾਂ ਦੇ ਰੰਗ ਨੂੰ ਹਲਕਾ ਕਰ ਸਕਦਾ ਹੈ। ਇਸ ਦੇ ਲਈ ਹਾਈਡ੍ਰੋਜਨ ਪੈਰਾਆਕਸਾਈਡ ਅਤੇ ਪਾਣੀ ਦੀ ਬਰਾਬਰ ਮਾਤਰਾ ਲੈ ਕੇ ਸਪ੍ਰੇਅ ਬੋਤਲ 'ਚ ਭਰ ਦਿਓ। ਆਪਣੇ ਵਾਲਾਂ 'ਤੇ ਇਸ ਸਪ੍ਰੇਅ ਦਾ ਛਿੜਕਾਅ ਕਰ ਕੇ ਤੁਸੀਂ ਆਪਣੇ ਵਾਲਾਂ ਦੇ ਰੰਗ ਨੂੰ ਹਲਕਾ ਕਰ ਸਕਦੇ ਹੋ। ਇਸ ਪ੍ਰਕਿਰਿਆ ਰਾਹੀਂ ਤੁਸੀਂ ਆਪਣੇ ਵਾਲਾਂ ਨੂੰ ਜਿੰਨਾ ਚਾਹੋ ਓਨਾ ਹਾਈਲਾਈਟ ਕਰ ਸਕਦੇ ਹੋ।
12. ਮੁਹਾਸਿਆਂ ਦੀ ਛੁੱਟੀ
ਹਾਈਡ੍ਰੋਜਨ ਇਕ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਅਤੇ ਐਂਟੀ-ਐਕਨੇ ਏਜੰਟ ਹੈ, ਜੋ ਮੁਹਾਸਿਆਂ ਵਾਲੀ ਸਕਿਨ ਲਈ ਬਿਹਤਰ ਬਦਲ ਹੈ। ਇਹ ਮੁਹਾਸਿਆਂ 'ਤੇ ਉਂਝ ਹੀ ਕੰਮ ਕਰਦਾ ਹੈ ਜਿਵੇਂ ਜ਼ਖਮਾਂ 'ਤੇ ਪਰ ਮੁਹਾਸਿਆਂ 'ਤੇ ਇਸ ਦਾ ਇਸਤੇਮਾਲ ਦਿਨ 'ਚ ਇਕ ਵਾਰ ਹੀ ਕਰੋ ਕਿਉਂਕਿ ਇਸ ਨਾਲ ਅਜਿਹੇ ਬੈਕਟੀਰੀਆ ਵੀ ਨਸ਼ਟ ਹੋ ਜਾਂਦੇ ਹਨ ਜੋ ਜ਼ਰੂਰੀ ਹੁੰਦੇ ਹਨ।
ਪਰ ਇਹ ਗੱਲ ਨਾ ਭੁੱਲੋ ਕਿ ਕੈਮੀਕਲ ਨਾਲ ਭਰਿਆ ਪਦਾਰਥ ਸਾਨੂੰ ਸਾਵਧਾਨੀ ਅਤੇ ਸਲਾਹ ਨਾਲ ਹੀ ਇਸਤੇਮਾਲ 
ਕਰਨਾ 
ਚਾਹੀਦਾ ਹੈ।


Related News