ਭੀਮ ਐਪ ਦਾ ਕਮਾਲ! ਡਾਊਨਲੋਡ ''ਚ ਪਾਰ ਕੀਤਾ ਦੋ ਕਰੋੜ ਦਾ ਅੰਕੜਾ

Friday, April 21, 2017 9:50 AM
ਭੀਮ ਐਪ ਦਾ ਕਮਾਲ! ਡਾਊਨਲੋਡ ''ਚ ਪਾਰ ਕੀਤਾ ਦੋ ਕਰੋੜ ਦਾ ਅੰਕੜਾ

ਜਲੰਧਰ-ਸਰਕਾਰ ਦੁਆਰਾ ਜਾਰੀ ਕੀਤੇ ਗਏ ਭੀਮ ਐਪ ਨੇ ਦੋ ਕਰੋੜ ਡਾਊਨਲੋਡ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ( ਸੀ. ਈ.ਓ.) Amitabh Kant ਦੁਆਰਾ ਇਹ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਦੁਆਰਾ ਇਹ ਕਿਹਾ ਗਿਆ ਕਿ ਭੀਮ ਐਪ ਦਾ ਡਾਊਨਲੋਡ ਦੋ ਕਰੋੜ ਦੇ ਕੋਲ ਪਹੁੰਚ ਗਿਆ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਦੁਆਰਾ 30 ਦਸੰਬਰ ਨੂੰ ਮੋਬਾਇਲ ਦੇ ਰਾਹੀਂ ਤੇਜ਼ ਅਤੇ ਸੁਰੱਖਿਅਤ ਕੈਸ਼ਲੈਸ ਲੈਣ-ਦੇਣ ਦੇ ਲਈ ਇਸ ਐਪ ਨੂੰ ਲਾਂਚ ਕੀਤਾ ਸੀ।

ਭੀਮ ਨੂੰ ਅਜਿਹੇ ਪਲੇਟਫਾਰਮ ਦੇ ਰੂਪ ''ਚ ਡਿਜ਼ਾਇਨ ਕੀਤਾ ਗਿਆ ਹੈ ਜਿਸ ''ਚ ਯੂ. ਪੀ. ਆਈ. ਅਤੇ ਯੂ. ਐੱਸ. ਐੱਸ. ਡੀ. ਤਰੀਕੇ ਨਾਲ ਭੁਗਤਾਨ ਕਰਨਾ ਸਰਲ ਹੈ। ਨੋਟਬੰਦੀ ਦੇ ਬਾਅਦ ਡਿਜੀਟਲ ਭੁਗਤਾਨ ਮਾਧਿਅਮ ਮਿਸਾਲ ਲਈ ਮੋਬਾਇਲ ਵਾਲਿਟ, ਯੂ. ਐੱਸ. ਐੱਸ. ਡੀ. ਅਤੇ ਸਿਲਵਰ ਦੇ ਰਾਹੀਂ ਲੈਣ-ਦੇਣ ''ਚ ਧਮਾਕੇਦਾਰ ਵਾਧਾ ਹੋਇਆ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!