ਸੈਮਸੰਗ Galaxy On7 Prime ਸਮਾਰਟਫੋਨ ਭਾਰਤ 'ਚ ਹੋਇਆ ਲਾਂਚ

01/17/2018 3:41:57 PM

ਜਲੰਧਰ-ਦੱਖਣੀ ਕੋਰਿਆਈ ਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਗੈਲੇਕਸੀ On7 Prime ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਨੂੰ ਅਮੇਜ਼ਨ ਇੰਡੀਆ 'ਤੇ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਇਸ ਸਮਾਰਟਫੋਨ ਦੀ USP ਇਸ 'ਚ ਦਿੱਤਾ ਗਿਆ ਸੈਮਸੰਗ ਪੇਅ ਮਿਨੀ ਹੈ, ਜੋ ਕਿ ਤੁਹਾਨੂੰ ਕੋਡ ਸਕੈਨ ਕਰ ਪੈਸੇ ਟਰਾਂਸਫਰ ਕਰਨ ਦੀ ਆਗਿਆ ਦਿੰਦਾ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ ਸੈਮਸੰਗ ਮਾਲ ਫੀਚਰ ਹੈ, ਜੋ ਤੁਹਾਨੂੰ ਮਲਟੀਪਲ ਆਨਲਾਈਨ ਸਟੋਰ 'ਤੇ ਆਈਟਮ ਸਰਚ ਕਰਨ ਦੀ ਆਗਿਆ ਦਿੰਦਾ ਹੈ।

ਕੀਮਤ-
ਸੈਮਸੰਗ ਨੇ ਇਸ ਸਮਾਰਟਫੋਨ ਨੂੰ ਦੋ ਵੇਰੀਐਂਟਸ 'ਚ ਪੇਸ਼ ਕੀਤਾ ਹੈ, ਜਿਸ 'ਚ 3 ਜੀ. ਬੀ. ਅਤੇ 4 ਜੀ. ਬੀ. ਰੈਮ ਵੇਰੀਐਂਟਸ ਦੀ ਕੀਮਤ ਕ੍ਰਮਵਾਰ 12,999 ਰੁਪਏ ਅਤੇ 14,999 ਰੁਪਏ ਹੈ।ਇਹ ਸਮਾਰਟਫੋਨ 20 ਜਨਵਰੀ ਨੂੰ ਸੇਲ ਲਈ ਉਪਲੱਬਧ ਹੋਵੇਗਾ।

ਸਪੈਸੀਫਿਕੇਸ਼ਨ-

ਸੈਮਸੰਗ ਗੈਲੇਕਸੀ ਆਨ 7 ਪ੍ਰਾਇਮ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5.5 ਇੰਚ ਫੁੱਲ ਐੱਚ. ਡੀ. (1080X1920 ਪਿਕਸਲ) ਸਕਰੀਨ ਹੋਵੇਗੀ। ਇਹ ਸਮਾਰਟਫੋਨ 1.6GHz ਆਕਟਾ-ਕੋਰ ਐਕਸੀਨੋਸ 7870 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਡਿਵਾਇਸ ਦੋ ਵੇਰੀਐਂਟਸ 'ਚ ਆਉਦਾ ਹੈ ਜਿਸ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਅਤੇ ਦੂਜਾ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇੰਟਰਨਲ ਸਟੋਰੇਜ ਨੂੰ ਵਧਾਉਣ ਲਈ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।

ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਸਮਾਰਟਫੋਨ ਦੇ ਫ੍ਰੰਟ ਅਤੇ ਬੈਕ 'ਚ 13 ਮੈਗਾਪਿਕਸਲ ਕੈਮਰਾ ਅਪਚਰ f/1.9 ਅਤੇ ਐੱਲ. ਈ. ਡੀ. ਫਲੈਸ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ ਹਾਰਡਵੇਅਰ ਬੇਸਡ ਹੋਮ ਬਟਨ ਹੈ, ਜੋ ਡਿਸਪਲੇਅ ਦੇ ਹੇਠਲੇ ਪਾਸੇ ਹੈ ਅਤੇ ਫਿੰਗਰਪ੍ਰਿੰਟ ਸਕੈਨਰ ਦਾ ਕੰਮ ਕਰਦਾ ਹੈ। ਕੁਨੈਕਟੀਵਿਟੀ ਆਪਸ਼ਨ ਦੀ ਗੱਲ ਕਰੀਏ ਤਾਂ ਫੋਨ 'ਚ 4G ਵਾਈ-ਫਾਈ 802.11 b/g/n , ਬਲੂਟੁੱਥ v4.1 ,ANT ਪਲੱਸ ਮਾਈਕ੍ਰੋ-USB 2.0 ਅਤੇ 3.5mm ਆਡੀਓ ਜੈਕ ਦਿੱਤਾ ਗਿਆ ਹੈ।

ਸਪੈਸੀਫਿਕੇਸ਼ਨ ਅਤੇ ਕੀਮਤ ਨੂੰ ਦੇਖ ਕੇ ਇਸ ਸਮਾਰਟਫੋਨ ਨੂੰ ਮਾਰਕੀਟ 'ਚ ਮੌਜੂਦ ਸ਼ਿਓਮੀ ਮੀ A1 ਅਤੇ ਆਨਰ 7X ਨਾਲ ਮੁਕਾਬਲਾ ਕਰ ਸਕਦਾ ਹੈ। ਦੋਵੇ ਸਮਾਰਟਫੋਨਜ਼ ਦੀ ਕੀਮਤ ਕ੍ਰਮਵਾਰ 14,999 ਰੁਪਏ ਅਤੇ 12,999 ਰੁਪਏ ਹੈ।


Related News